ਰਾਜਪੁਰਾ,9 ਜਨਵਰੀ( ਰਾਜੇਸ਼ ਡਾਹਰਾ)ਅਯੋਧਯਾ ਵਿਚ ਸ਼੍ਰੀ ਰਾਮ ਮੰਦਿਰ ਦੇ ਨਿਰਮਾਣ ਲਈ ਸ਼੍ਰੀ ਰਾਮ ਮੰਦਿਰ ਨਿੱਧੀ ਸਮਰਪਣ ਸਮਿਤੀ ਵਲੋਂ ਧਨ ਸੰਗ੍ਰਹਿ ਅਭਿਆਨ ਚਲਾਇਆ ਗਿਆ ਜਿਸ ਵਿਚ ਰਾਜਪੁਰਾ ਦੇ ਸ਼੍ਰੀ ਮਹਾਵੀਰ ਮੰਦਿਰ ਤੋਂ ਇਕ ਸ਼ੋਭਾ ਯਾਤਰਾ ਕੱਢੀ ਗਈ ਜੋ ਸ਼ਹਿਰ ਵਾਸੀਆਂ ਵਾਲੀ ਭਗਵੇ ਝੰਡੇ ਚੱਕ ਕੇ ਅਤੇ ਜਯ ਸ਼੍ਰੀ ਰਾਮ ਦੇ ਜੈ ਕਾਰੇ ਨਾਲ ਪੂਰੇ ਸ਼ਹਿਰ ਦੀਆਂ ਮੇਨ ਗਲੀਆਂ, ਬਜਾਰਾਂ ਅਤੇ ਵੱਖ ਵੱਖ ਮੰਦਿਰਾਂ ਤੋਂ ਹੁੰਦੀ ਹੋਈ ਦੁਰਗਾ ਮੰਦਿਰ ਵਿਚ ਸਮਾਪਤ ਕੀਤੀ ਗਈ। ਇਸ ਸ਼ੋਭਾ ਯਾਤਰਾ ਵਿਚ ਰਾਜਪੁਰਾ ਦੀਆਂ ਹਰੇਕ ਰਾਜਨੀਤਕ ਪਾਰਟੀਆਂ ਦੇ ਆਗੂਆਂ ਦੇ ਨਾਲ ਨਾਲ ਸ਼ਹਿਰ ਦੀਆਂ ਵਪਾਰਕ ਅਤੇ ਔਰਤਾਂ ਨੇ ਵੱਧ ਚੜ ਕੇ ਹਿੱਸਾ ਲਿਆ।ਇਸ ਮੌਕੇ ਤੇ ਸ੍ਰੀ ਅਸ਼ੋਕ ਚਕਰਵਤੀ ਨੇ ਦੱਸਿਆ ਕਿ ਇਸ ਅਭਿਆਨ ਤਹਿਤ ਹਰ ਘਰ ਤੋਂ ਅਯੋਧਯਾ ਵਿਚ ਸ੍ਰੀ ਰਾਮ ਮੰਦਿਰ ਵਾਸਤੇ ਦੱਸ ਰੁਪਏ ਦਾ ਦਾਨ ਲਿਆ ਜਾਵੇਗਾ ਜੋ ਕਿ ਹਰ ਦੇਸ਼ ਵਾਸੀ ਦਾ ਮੰਦਿਰ ਦੇ ਵਿਚ ਲੱਗਣ ਵਾਲੀ ਇਕ ਇੱਟ ਦਾ ਸਹਿਯੋਗ ਹੋਵੇਗਾ।