ਬੰਗੀ ਨਿਹਾਲ ਸਿੰਘ ਵਿਖੇ ਖ਼ੂਨਦਾਨ ਕੈਂਪ ਲਾਇਆ25 ਖ਼ੂਨਦਾਨੀਆਂ ਨੇ ਮਾਨਵਤਾ ਦੇ ਭਲੇ ਲਈ ਕੀਤਾ ਖ਼ੂਨਦਾਨ
- ਪੰਜਾਬ
- 24 Jun,2020
ਰਾਮਾਂ ਮੰਡੀ,24 ਜੂਨ (ਬੁੱਟਰ) ਇੱਥੋਂ ਥੋੜ੍ਹੀ ਦੂਰ ਸਥਿਤ ਪਿੰਡ ਬੰਗੀ ਨਿਹਾਲ ਸਿੰਘ ਵਿਖੇ ਗੁਪਤਾ ਬਲੱਡ ਕਲੱਬ ਬਠਿੰਡਾ ਦੇ ਸਹਿਯੋਗ ਨਾਲ਼ ਮਾਤਾ ਮਛਾਣੀ ਰਾਣੀ ਮੰਦਰ ਕਮੇਟੀ ਬੰਗੀ ਨਿਹਾਲ ਸਿੰਘ ਵੱਲੋਂ ਮਾਨਵਤਾ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਾਇਆ ਗਿਆ।ਇਸ ਕੈਂਪ ਦਾ ਰਸਮੀ ਤੌਰ 'ਤੇ ਉਦਘਾਟਨ ਪਿੰਡ ਦੇ ਸਰਪੰਚ ਰਾਜਿੰਦਰ ਸਿੰਘ ਖ਼ਾਲਸਾ ਨੇ ਕੀਤਾ।ਨੌਜਵਾਨ ਏਕਤਾ ਸ਼ੋਸਲ ਵੈੱਲਫੇਅਰ ਸੇਵਾ ਸੋਸਾਇਟੀ ਦੇ ਪ੍ਰਧਾਨ ਡਾ: ਅੰਮ੍ਰਿਤਪਾਲ ਸਿੰਘ ਅਤੇ ਕੁਲਦੀਪ ਸਿੰਘ ਯੁਵਾ ਜਨਰਲ ਸੈਕਟਰੀ (ਆਪ) ਹਲਕਾ ਤਲਵੰਡੀ ਸਾਬੋ ਨੇ ਸਾਂਝੇ ਤੌਰ 'ਤੇ ਕਿਹਾ ਕਿ ਕਰੋਨਾ ਵਾਇਰਸ ਦੀ ਦਹਿਸ਼ਤ ਕਾਰਨ ਇਹਨਾਂ ਦਿਨਾਂ 'ਚ ਬਲੱਡ ਬੈਂਕਾਂ 'ਚ ਖ਼ੂਨ ਦੀ ਕਮੀ ਦੇ ਮੱਦੇਨਜ਼ਰ ਪਿੰਡ ਵਾਸੀਆਂ ਦੇ ਸਹਿਯੋਗ ਨਾਲ਼ ਖ਼ੂਨਦਾਨ ਕੈਂਪ ਲਾਉਣ ਦਾ ਸਾਂਝਾ ਉਪਰਾਲਾ ਕੀਤਾ ਗਿਆ,ਜਿਸ ਵਿੱਚ ਸਵੈ-ਇੱਛਾ ਨਾਲ਼ ਪੱਚੀ ਯੂਨਿਟ ਰਕਤ ਦਾਨ ਕੀਤਾ ਗਿਆ।ਖ਼ੂਨਦਾਨੀਆਂ ਦਾ ਮੌਕੇ 'ਤੇ ਸਰਟੀਫਿਕੇਟ,ਮੈਡਲ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ।ਇਸ ਮੌਕੇ ਪ੍ਰਧਾਨ ਕੁਲਦੀਪ ਸਿੰਘ,ਡਾ: ਅੰਮ੍ਰਿਤਪਾਲ ਸਿੰਘ,ਮਨਦੀਪ ਸਿੰਘ ਫੌਜੀ ਪ੍ਰਧਾਨ ਬਾਬਾ ਜੀਵਨ ਸਿੰਘ ਸਮਾਜ ਭਾਲਈ ਕਲੱਬ,ਤਰਸੇਮ ਸਿੰਘ ਬੁੱਟਰ ਜਨਰਲ ਸੈਕਟਰੀ ਮਾਲਵਾ ਵੈੱਲਫੇਅਰ ਕਲੱਬ,ਹਰਮੇਲ ਸਿੰਘ ਸਿੱਧੂ ਸਾਬਕਾ ਸਰਪੰਚ,ਨਿਰਮਲ ਸਿੰਘ ਪੰਚਾਇਤ ਮੈਂਬਰ,ਮਹਿੰਦਰ ਸਿੰਘ ਆਪ ਆਗੂ ,ਡਾ: ਜਸਵਿੰਦਰ ਸਿੰਘ ਪੱਪੂ,ਜਸ਼ਨਪ੍ਰੀਤ ਸਿੰਘ,ਬੱਗਾ ਸਿੰਘ, ਆਦਿ ਹਾਜ਼ਰ ਸਨ।