ਦੋਰਾਹਾ, (ਅਮਰੀਸ਼ ਆਨੰਦ) : ਦੋਰਾਹੇ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਤੇ ਝੁੱਲਾ ਉਤਸਵ ਦਾ ਤਿਓਹਾਰ ਸ਼ਰਧਾਪੂਰਵਕ ਮਨਾਇਆ ਜਾਵੇਗਾ.ਦੋਰਾਹਾ ਸਨਾਤਨ ਧਰਮ ਮੰਦਿਰ ਦੇ ਪ੍ਰਧਾਨ ਡਾ. ਜੇ ਐਲ ਆਨੰਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਸਾਲ ਕਰੋਨਾ ਵਾਇਰਸ ਦੇ ਮੱਦੇਨਜ਼ਰ ਦੋਰਾਹਾ ਸ਼ਹਿਰ ਵਿਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਓਹਾਰ ਆਯੋਜਿਤ ਨਹੀਂ ਕੀਤਾ ਗਿਆ ਸੀ,ਓਹਨਾ ਕਿਹਾ ਕਿ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਦੇਖਦੇ ਹੋਏ ਇਸ ਵਾਰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਓਹਾਰ ਸਨਾਤਨ ਧਰਮ ਮੰਦਿਰ ਤੇ ਸ਼ਿਵ ਮੰਦਿਰ ਤੇ ਸਮੂਹ ਦੋਰਾਹਾ ਸ਼ਹਿਰ ਨਿਵਾਸੀਆਂ,ਧਾਰਮਿਕ ਸੰਸਥਾਵਾਂ ਦੇ ਪੂਰੇ ਸਹਿਯੋਗ ਨਾਲ ਪੁਰਾਣੀ ਦਾਣਾ ਮੰਡੀ ਦੋਰਾਹਾ ਦੇ ਖੁਲੇ ਭੰਡਾਲ ਵਿਖੇ ਬੜੀ ਸ਼ਰਧਾ ਨਾਲ ਮਨਾਇਆ ਜਾਵੇਗਾ ਓਹਨਾ ਦੱਸਿਆ ਇਸ ਮੌਕੇ ਸ਼੍ਰੀ ਰਾਧਾ ਕ੍ਰਿਸ਼ਨ ਦੇ ਜੀਵਨ ਸਬੰਧੀ ਸੁੰਦਰ ਤੇ ਮਨਮੋਹਕ ਝਾਕੀਆਂ ਨਗਰ ਦੇ ਸਕੂਲ ਬੱਚਿਆਂ ਵਲੋਂ ਦਿਖਾਇਆ ਜਾਣਗੀਆਂ,ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਸਮਰਪਿਤ ਵਿਸ਼ਾਲ ਸੋਭਾ ਅੱਜ ਦਿਨ ਸ਼ਨੀਵਾਰ ਨੂੰ ਸ਼ਾਮੀ 4 ਵਜੇ ਸ਼੍ਰੀ ਸ਼ਿਵ ਮੰਦਿਰ ਪੁਰਾਣਾ ਬਾਜ਼ਾਰ ਤੋਂ ਸ਼ੁਰੂ ਹੋ ਕੇ ਮੇਨ ਬਾਜ਼ਾਰ ਤੋਂ ਬੇਅੰਤ ਸਿੰਘ ਚੌਂਕ ਹੁੰਦੇ ਹੋਏ ਸ਼੍ਰੀ ਸਨਾਤਨ ਧਰਮ ਮੰਦਿਰ ਵਿਖੇ ਸਮਾਪਤ ਹੋਵੇਗੀ. ਕੀਤਾ ਗਿਆ ਸੀ ਧਾਰਮਿਕ ਸੰਸਥਾਵਾਂ ਦੇ ਪੂਰੇ ਸਹਿਯੋਗ ਨਾਲ ਓਹਨਾ ਇਲਾਕਾ ਨਿਵਾਸੀਆਂ ਨੂੰ ਇਸ ਧਾਰਮਿਕ ਸੋਭਾ ਯਾਤਰਾ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ. ਇਸ ਮੌਕੇ ਓਹਨਾ ਨਾਲ ਏ.ਕੇ.ਟੰਡਨ,ਸ਼ਿਵ ਮੰਦਿਰ ਪੁਰਾਣਾ ਬਾਜ਼ਾਰ ਦੇ ਪ੍ਰਧਾਨ ਅਨੀਸ਼ ਅਬਲਿਸ਼, ਰਿੱਕੀ ਬੈਕਟਰ ਕ੍ਰਿਸ਼ਨ ਵਿਨਾਇਕ, ਕ੍ਰਿਸ਼ਨ ਆਨੰਦ,ਵਿਜੈ ਮਕੋਲ,ਸੁਰੇਸ਼ ਆਨੰਦ ,ਜਗਮੀਤ ਬਕਸ਼ੀ, ਅਨੂਪ ਬੈਕਟਰ, ਰਮਨ ਮਹਿਤਾ,ਸ਼ੇਖਰ ਜਿੰਦਲ ,ਸੰਜੀਵ ਬਾਂਸਲ,ਪੰਡਿਤ ਰਾਮ ਮਨੋਹਰ ਤਿਵਾੜੀ ਭਗਵਾਨ ਪੰਡਿਤ, ਸੁਰਜੀਤ ਸਿੰਘ, ਲਾਲੀ ਬੈਕਟਰ ਤੇ ਪੰਡਿਤ ਕਿਰਪਾ ਸ਼ੰਕਰ ਮੌਜੂਦ ਸਨ.