ਪੰਜਾਬੀ ਗਾਇਕ ਗੁਰਦਰਸ਼ਨ ਧੂਰੀ ਦਾ ਨਵਾਂ ਗੀਤ ਪੁੱਲਵਾਮਾਂ-ਪ੍ਰਣਾਮ ਸ਼ਹੀਦਾਂ ਨੂੰ ਰਲੀਜ

ਪੰਜਾਬੀ ਗਾਇਕ ਗੁਰਦਰਸ਼ਨ ਧੂਰੀ ਦਾ ਨਵਾਂ ਗੀਤ ਪੁੱਲਵਾਮਾਂ-ਪ੍ਰਣਾਮ ਸ਼ਹੀਦਾਂ ਨੂੰ ਰਲੀਜਬੁਢਲਾਡਾ, 08 ਮਾਰਚ(ਸੰਦੀਪ ਰਾਣਾ) ਡੌਲੇ ਨੂੰ ਤਵੀਤ ਬੰਨਿਆ ਵਰਗੇ ਅਨੇਕਾ ਪੰਜਾਬੀ ਹਿੱਟ ਗੀਤ ਦੇਣ ਵਾਲੇ ਪੰਜਾਬੀ ਗਾਇਕ ਗੁਰਦਰਸ਼ਨ ਧੂਰੀ ਨਵਾਂ ਸਿੰਗਲ ਟਰੈਕ ਪੁੱਲਵਾਮਾਂ-ਪ੍ਰਣਾਮ ਸ਼ਹੀਦਾਂ ਨੂੰ ਆਨੰਦ ਮਿਊਜਕ ਵੱਲੋਂ ਰਲੀਜ ਕੀਤਾ ਗਿਆ ਹੈ।ਗੁਰਦਰਸ਼ਨ ਧੂਰੀ ਨੇ ਦੱਸਿਆ ਕਿ ਇਸ ਗੀਤ ਨੂੰ ਗੀਤਕਾਰ ਪੰਮਾਂ ਬਗਲੀਕਲ੍ਹਾ ਨੇ ਲਿਖਿਆ ਹੈ।ਇਸ ਨੂੰ ਸੰਗੀਤਕ ਧੁੰਨਾ ਵਿੱਚ ਸ਼ਿਗਾਰਿਆ ਹੈ ਹਾਰਟ ਹੈਕਰ ਨੇ ਅਤੇ ਵੀਡੀਓ ਅਕਸ਼ੇ ਵਰਮਾਂ ਨੇ ਕੀਤਾ ਹੈ।ਉਨ੍ਹਾਂ ਕਿਹਾ ਕਿ ਅਸੀਂ ਸ਼ੋਸ਼ਲ ਮੀਡੀਆ ਤੇ ਅਨੇਕਾ ਤਰ੍ਹਾਂ ਦੇ ਗੀਤ ਸੁਣਦੇ ਹਾਂ ਅਤੇ ਸ਼ੇਅਰ ਕਰਦੇ ਹਾਂ।ਪ੍ਰੰਤੂ ਇਹ ਗੀਤ ਸਾਡੇ ਫੌਜੀ ਵੀਰਾਂ ਦੀ ਜਿੰਦਗੀ ਬਾਰੇ ਬਿਆਨ ਕਰਦਾਂ ਹੈ ਤੇ ਸਾਨੂੰ ਅਜਿਹੇ ਗੀਤ ਵੀ ਸੁਨਣੇ ਚਾਹੀਦੇ ਹਨ।ਉਨ੍ਹਾ ਕਿਹਾ ਸਾਡੇ ਗੀਤਕਾਰ ਅਤੇ ਗਾਇਕਾਂ ਵੱਲੋਂ ਇੱਕ ਸਰਧਾਂਜਲੀ ਦੇ ਤੌਰ ਤੇ ਇਹ ਗੀਤ ਗਾਇਆ ਗਿਆ ਹੈ ਜੋ ਫੋਜ਼ੀ ਵੀਰਾਂ ਲਈ ਇੱਕ ਉਰਜਾਂ ਦਾ ਕੰਮ ਵੀ ਕਰੇਗਾ।