ਦੋਰਾਹਾ,ਨਗਰ ਕੌਂਸਲ ਚੋਣਾਂ ਦੇ ਚੱਲਦੇ ਅੱਜ ਸਥਾਨਕ ਦੋਰਾਹਾ ਦੇ ਵਾਰਡ ਨੰਬਰ 1 ਤੋਂ ਆਜ਼ਾਦ ਉਮੀਦਵਾਰ ਸ਼੍ਰੀਮਤੀ ਨੀਤੂ ਸੁਪਤਨੀ ਸਵ: ਬੰਤ ਸਿੰਘ (ਸਾਬਕਾ ਕੌਂਸਲਰ) (ਚੋਣ ਨਿਸ਼ਾਨ ਟਰੈਕਟਰ) ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸ਼੍ਰੀਮਤੀ ਨੀਤੂ ਨੇ ਕਿਹਾ ਵਾਰਡ ਨੰਬਰ 1 ਦੇ ਵਾਸੀਆਂ ਵੱਲੋਂ ਪੂਰਨ ਸਹਿਯੋਗ ਮਿਲ ਰਿਹਾ ਹੈ ਜਿਸ ਦੇ ਚਲਦਿਆਂ ਉਹ ਵੀ ਲੋਕਾਂ ਦੇ ਕੰਮ ਪਹਿਲ ਦੇ ਅਧਾਰ ਤੇ ਹੱਲ ਕਰਵਾਉਣ ਲਈ ਵਚਨਬੱਧ ਹੋਣਗੇ ਅਤੇ ਵਾਰਡ ਦਾ ਵਿਕਾਸ ਪਹਿਲ ਦੇ ਅਧਾਰ ਤੇ ਕਰਵਾਉਣਗੇ, ਵਾਰਡ ਵਾਸੀਆਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਵੀ ਦੂਰ ਕਰਨਗੇ। ਵਾਰਡ ਨੰਬਰ 1 ਨੂੰ ਦੋਰਾਹੇ ਦੇ ਸਾਰੇ ਵਾਰਡਾਂ ਤੋਂ ਸੁੰਦਰ ਤੇ ਹਰਿਆ ਭਰਿਆ ਬਣਾ ਕੇ ਮਿਸਾਲ ਕਾਇਮ ਕਰਾਂਗੇ ਤੇ ਵਾਰਡ ਦੀਆਂ ਹਰੇਕ ਸਮੱਸਿਆਵਾਂ ਨੂੰ ਜਿੱਤ ਹਾਸਲ ਕਰਦਿਆਂ ਹੀ ਦੂਰ ਕਰਾਂਗੇ ਓਹਨਾਂ ਵਾਰਡ ਵਾਸੀਆਂ ਨੂੰ ਅਪੀਲ ਕਰਦੇ ਕਿਹਾ ਕਿ ਆਉਣ ਵਾਲੀ 14 ਫਰਵਰੀ ਨੂੰ (ਚੋਣ ਨਿਸ਼ਾਨ ਟਰੈਕਟਰ) ਤੇ ਮੋਹਰਾ ਲਗਾ ਕੇ ਕਾਮਯਾਬ ਕਰੋ ਤਾਂ ਜੋ ਵਾਰਡ 1 lਦਾ ਵਿਕਾਸ ਕਰਨ ਲਈ ਤਨ-ਮਨ ਨਾਲ ਸੇਵਾ ਕਰ ਸਕਾ।