ਦੋਰਾਹਾ,(ਅਮਰੀਸ਼ ਆਨੰਦ)ਸਿਰਜਣਾ ਆਰਟ ਗਰੁੱਪ ਰਾਏਕੋਟ ਰਜਿ: ਵਲੋਂ ਸਦੀ ਦੇ ਮਹਾਨ ਸ਼ਾਇਰ ਸਵ.ਡਾ.ਸੁਰਜੀਤ ਪਾਤਰ ਜੀ ਦੀ ਸਦੀਵੀਂ ਯਾਦ ਨੂੰ ਸਮਰਪਿਤ ਸਨਮਾਨ ਤੇ ਨਾਟ ਸਮਾਰੋਹ ਸ਼ਹੀਦ ਭਗਤ ਸਿੰਘ ਨਗਰ ਬਰਨਾਲਾ ਰੋਡ "ਸ਼੍ਰੀਮਤੀ ਗੁਰਦੀਪ ਕੌਰ ਢਿੱਲੋਂ ਯਾਦਗਾਰੀ ਨਾਟਘਰ" ਰਾਏਕੋਟ ਵਿੱਖੇ ਕਰਵਾਇਆ ਗਿਆ.ਇਸ ਸਨਮਾਨ ਤੇ ਨਾਟ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਭਾਈ ਗੁਰਪ੍ਰੀਤ ਸਿੰਘ ਸੰਸਥਾਪਕ(ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ)ਉੱਘੇ ਸ਼ਾਇਰ ਤੇ ਚਿੱਤਰਕਾਰ ਸਵਰਨਜੀਤ ਸਵੀ,ਲੈਕ.ਬਲਬੀਰ ਕੌਰ ਰਾਏਕੋਟੀ,ਵਿਸ਼ੇਸ਼ ਤੌਰ ਤੇ ਪਹੁੰਚੇ.ਇਸ ਵਿਸ਼ੇਸ਼ ਮੌਕੇ "ਸਿਰਜਣਾ ਆਰਟ ਗਰੁੱਪ ਰਾਏਕੋਟ ਰਜਿ:"ਪੰਜਾਬੀ ਰੰਗ ਮੰਚ 'ਚ ਆਪਣੀ ਵਿਲੱਖਣ ਥਾਂ ਰੱਖਣ ਵਾਲੇ ਇੱਕ ਪਾਤਰੀ ਨਾਟਕਾਂ ਦੇ ਬਾਦਸ਼ਾਹ ਪੰਜਾਬੀ ਰੰਗਮੰਚ ਦੇ ਸਿਰਮੌਰ ਨਾਟਕਕਾਰ ਡਾ.ਸੋਮਪਾਲ ਹੀਰਾ ਵਲੋਂ "ਭਾਸ਼ਾ ਵਹਿੰਦਾ ਦਰਿਆ"ਦੀ ਸਫ਼ਲ ਪੇਸ਼ਕਾਰੀ ਕੀਤੀ ਗਈ,ਨਾਟਕ ਦੀ ਪੇਸ਼ਕਾਰੀ ਬਹੁਤ ਖੂਬਸੂਰਤ ਸੀ ਦਰਸ਼ਕ ਭਾਸ਼ਾ ਦੇ ਦਰਿਆ ਚ ਸੱਚਮੁੱਚ ਹੀ ਵਹਿ ਗਏ ਪਾਤਰ ਸਾਹਿਬ ਨੂੰ ਇਹ ਸੱਚੀ ਸ਼ਰਧਾਂਜਲੀ ਸੀ।ਦੂਸਰਾ ਨਾਟਕ "ਚਿੜੀਆਂ ਦਾ ਚੰਬਾ"(ਨਰਗਿਸ)ਦੁਆਰਾ ਨਿਰਦੇਸ਼ਕ ਜਸਵਿੰਦਰ ਪੱਪੀ ਦੀ ਅਗਵਾਈ ਹੇਠ ਸਫਲ ਪੇਸ਼ਕਾਰੀ ਕੀਤੀ ਗਈ,ਇੰਨੀ ਗਰਮੀ ਚ ਵੀ ਦਰਸ਼ਕ ਜੰਮੇ ਰਹੇ,ਇਸ ਮੌਕੇ ਕੁਲਵੰਤ ਕੌਰ ਨਗਰ ਨੂੰ ਗੁਰਦੀਪ ਕੌਰ ਢਿੱਲੋਂ ਯਾਦਗਾਰੀ ਸਨਮਾਨ ਚਿੰਨ ਦਿੱਤਾ ਗਿਆ।ਇਸ ਸਮਾਗਮ ਚ ਪਹੁੰਚੇ ਹੋਰ ਸਨਮਾਨ ਯੋਗ ਸ਼ਖਸ਼ੀਅਤਾਂ ਦੂਰੋਂ -ਦੂਰੋਂ ਇਸ ਸਮਾਗਮ ਵਿੱਚ ਸ਼ਾਮਿਲ ਹੋਈਆਂ।ਸਿਰਜਣਾ ਆਰਟ ਗਰੁੱਪ ਰਾਏਕੋਟ ਰਜਿ:"ਤੇ ਪੰਜਾਬ ਦੇ ਮਸ਼ਹੂਰ ਨਾਟਕਕਾਰ ਡਾ.ਸੋਮਪਾਲ ਹੀਰਾ ਡਾ.ਕੰਵਲ ਢਿੱਲੋਂ ਵਲੋਂ ਸ਼੍ਰੀਮਤੀ ਗੁਰਦੀਪ ਕੌਰ ਢਿੱਲੋਂ ਯਾਦਗਾਰੀ ਨਾਟਘਰ ਰਾਏਕੋਟ ਵਿੱਖੇ ਪਹੁੰਚੇ ਸਾਰੇ ਸਨਮਾਨ ਯੋਗ ਸ਼ਖਸ਼ੀਅਤਾਂ ਤੇ ਦਰਸ਼ਕਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ.