ਧੂਰੀ,7 ਨਵੰਬਰ (ਮਹੇਸ਼ ਜਿੰਦਲ) ਸਥਾਨਕ ਮਲੇਰਕੋਟਲਾ ਰੋਡ ’ਤੇ ਸਥਿਤ ਆਕਸਫੋਰਡ ਮੈਂਟਰਸ ਆਈਲੈਟਸ ਇੰਸਟੀਚਿਊਟ ਵੱਲੋਂ ਵੱਖ- ਵੱਖ ਦੇਸ਼ਾਂ ਦੇ ਵੀਜ਼ੇ ਲਗਵਾਏ ਗਏ। ਸੰਸਥਾ ਵੱਲੋਂ ਪਿੰਡ ਦੁਲਮਾਂ ਕਲਾਂ ਦੇ ਰਣਜੀਤ ਸਿੰਘ ਦਾ ਬੱਚਿਆਂ ਸਮੇਤ ਪੂਰੇ ਪਰਿਵਾਰ ਦਾ ਕੈਨੇਡਾ ਅਤੇ ਪਿੰਡ ਖ਼ੁਰਦ ਦੇ ਸਿਮਰਜੀਤ ਸਿੰਘ ਦਾ ਯੂਰੋਪ (ਨਾਰਵੇ) ਦਾ ਵੀਜ਼ਾ ਲਗਵਾ ਕੇ ਉਨਾਂ ਦਾ ਵਿਦੇਸ਼ ਘੁੰਮਣ ਦਾ ਸੁਪਨਾ ਸਾਕਾਰ ਕੀਤਾ। ਪਹਿਲਾਂ ਇਨਾਂ ਦਾ ਦੋ ਵਾਰ ਵੀਜ਼ਾ ਰੀਫਿਊਜ ਹੋ ਚੁੱਕਾ ਸੀ। ਇਸ ਮੌਕੇ ਅਮਨਦੀਪ ਸਿੰਘ (ਸੰਨੀ) ਵੱਲੋਂ ਵੀਜ਼ਾ ਲਗਵਾ ਕੇ ਪਾਸਪੋਰਟ ਉਨਾਂ ਨੂੰ ਸੌਂਪੇ ਗਏ। ਸੰਸਥਾ ਦੀ ਮੈਨੇਜਿੰਗ ਡਾਇਰੈਕਟਰ ਗਗਨਦੀਪ ਕੌਰ ਵਰਨ ਨੇ ਦੱਸਿਆ ਕਿ ਉਨਾਂ ਦੇ ਮਿਹਨਤੀ ਸਟਾਫ਼ ਸਦਕਾ ਹੀ ਸਫਲਤਾਪੂਰਵਕ ਨਤੀਜੇ ਆ ਰਹੇ ਹਨ। ਸੰਸਥਾ ਵੱਲੋਂ ਆਈਲੈਟਸ, ਪੀਟੀਈ, ਬੇਸਿਕ ਇੰਗਲਿਸ਼, ਸਪੋਕਨ ਇੰਗਲਿਸ਼ ਦੀਆਂ ਕਲਾਸਾਂ ਵੀ ਆਧੁਨਿਕ ਤਰੀਕੇ ਨਾਲ ਲਗਾਈਆਂ ਜਾਂਦੀਆਂ ਹਨ। ਹਰੇਕ ਵਿਦਿਆਰਥੀ ਨੂੰ ਕਲਾਸ ਉਨਾਂ ਦੇ ਲੈਵਲ ਦੇ ਹਿਸਾਬ ਨਾਲ਼ ਅਤੇ ਘਰ ਪੜਨ ਲਈ ਵਾਧੂ ਮੈਟੀਰੀਅਲ ਵੀ ਦਿੱਤਾ ਜਾਂਦਾ ਹੈ ਤਾਂ ਜੋ ਉਹ ਵਧੀਆ ਬੈਂਡ ਹਾਸਿਲ ਕਰ ਕੇ ਆਪਣਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰ ਸਕਣ।