ਰਾਜਪੁਰਾ, 12 ਦਿਸੰਬਰ (ਰਾਜੇਸ਼ ਡਾਹਰਾ)ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸਵਰੋਜਗਾਰ ਸਕੀਮ ਅਧੀਨ ਅੱਜ ਰਾਜਪੁਰਾ ਦੇ ਵਿਧਾਇਕ ਸ ਹਰਦਿਆਲ ਸਿੰਘ ਕੰਬੋਜ ਵਲੋਂ ਇਕ ਪ੍ਰੋਗਰਾਮ ਰੱਖਿਆ ਗਿਆ ਜਿਸ ਵਿਚ ਉਹਨਾਂ ਨੇ14 ਆਈ ਟੀ ਆਈ ਦੇ ਵਿਦਿਆਰਥੀਆਂ ਨੂੰ ਵੈਲਡਿੰਗ ਸੈੱਟ ਅਤੇ 3 ਕੁੜੀਆਂ ਨੂੰ ਸਿਲਾਈ ਮਸ਼ੀਨ ਦਿਤੀ ਗਈ।ਇਸ ਮੌਕੇ ਤੇ ਵਿਧਾਇਕ ਕੰਬੋਜ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਚਲਾਈ ਜਾ ਰਹੀ ਸਵਰੋਜਗਾਰ ਸਕੀਮ ਤਹਿਤ ਅੱਜ ਆਈ ਟੀ ਆਈ ਦੇ ਵਿਦਿਆਰਥੀਆਂ ਨੂੰ ਵੈਲਡਿੰਗ ਸੈੱਟ ਅਤੇ ਕੁੜੀਆਂ ਨੂੰ ਸਿਲਾਈ ਮਸ਼ੀਨ ਦਿਤੀ ਜਾ ਰਹੀ ਹੈ ਤਾਂ ਜੋ ਉਹ ਆਪਣੇ ਭਵਿੱਖ ਵਿੱਚ ਇਹਨਾਂ ਦੀ ਵਰਤੋਂ ਕਰਕੇ ਆਪਣਾ ਰੋਜਗਾਰ ਬਣਾ ਸਕਣ ।ਇਸ ਮੌਕੇ ਤੇ ਸਕੀਮ ਦਾ ਲਾਭ ਲੈਣ ਵਾਲਿਆਂ ਮੁੰਡੇ ਅਤੇ ਕੁੜੀਆਂ ਨੇ ਮੁੱਖ ਮੰਤਰੀ ਕੈਪਟਨ ਸਾਹਿਬ ਅਤੇ ਵਿਧਾਇਕ ਕੰਬੋਜ ਦਾ ਧੰਨਵਾਦ ਕੀਤਾ।