ਬਲਾਕ ਸੰਮਤੀ ਅਤੇ ਜਿਲਾ ਪ੍ਰੀਸ਼ਦ ਚੋਣਾਂ ਵਿਚ ਮਿਲੀ ਸ਼ਾਨਦਾਰ ਜਿੱਤ ਤੇ ਵਿਧਾਇਕ ਸ ਹਰਦਿਆਲ ਸਿੰਘ ਕੰਬੋਜ ਨੇ ਕੀਤਾ ਕਾਂਗਰਸੀ ਉਮੀਦਵਾਰ ਅਤੇ ਵਲੰਟੀਅਰਾਂ ਦਾ ਧੰਨਵਾਦ

ਰਾਜਪੁਰਾ (ਰਾਜੇਸ਼ ਡਾਹਰਾ)ਬਲਾਕ ਸੰਮਤੀ ਅਤੇ ਜਿਲਾ ਪ੍ਰੀਸ਼ਦ ਦੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਨੂੰ ਮਿਲੀ ਸ਼ਾਨਦਾਰ ਜਿਤ ਤੇ ਅੱਜ ਹਲਕਾ ਵਿਧਾਇਕ ਸ ਹਰਦਿਆਲ ਸਿੰਘ ਕੰਬੋਜ ਨੇ ਰਾਜਪੁਰਾ ਦੇ ਇਕ ਨਿਜੀ ਪੈਲੇਸ ਵਿਚ ਸਾਰੇ 24 ਜੇਤੂ ਉਮੀਦਵਾਰਾਂ ਦਾ ਅਤੇ ਇਸ ਜਿੱਤ ਵਿਚ ਦਿਨ ਰਾਤ ਮੇਹਨਤ ਕਾਰਨ ਵਾਲੇ ਕਾਂਗਰਸੀ ਵਾਲੀਆਂਟਰਾ ਦਾ ਧੰਨਵਾਦ ਕੀਤਾ ।ਇਸ ਮੌਕੇ ਤੇ ਵਿਧਾਇਕ ਕੰਬੋਜ ਨੇ ਕਿਹਾ ਕਿ ਇਹ ਜਿੱਤ ਸਾਰੇ ਇਲਾਕੇ ਦੀ ਜਿੱਤ ਹੈ।ਸਾਨੂ ਖੁਸ਼ੀ ਹੈ ਕਿ ਸਾਡੇ ਸਾਰੇ 21 ਬਲਾਕ ਸੰਮਤੀ ਅਤੇ 3 ਜਿਲਾ ਪ੍ਰੀਸ਼ਦ ਦੇ ਚੋਣ ਵਿਚ 24 ਦੇ 24 ਉਮੀਦਵਾਰ ਜਿਤੇ ਹਨ।ਇਹ ਜਿੱਤ ਬਹੁਤ ਹੀ ਇਮਾਨਦਾਰੀ ਅਤੇ ਨਿਰਪੱਖ ਵੋਟਾਂ ਨਾਲ ਜੀਤ ਹੋਈ ਹੈ ਅਤੇ ਇਸਦਾ ਸੇਹਰਾ ਮੈਂ ਜਨਤਾ ਨੂੰ ਦਿੰਦਾ ਹਾਂ ।