ਬੁਢਲਾਡਾ (ਸੰਦੀਪ ਰਾਣਾ/ਹਰਦੇਵ ਕਮਲ) ਗਾਂਧੀ ਜਯੰਤੀ ਦੇ ਮੌਕੇ ਤੇ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਵੱਲੋਂ ਦੇਸ਼ ਵਿਆਪੀ ਸਫਾਈ ਅਭਿਆਨ ਮੁਹਿੰਮ "ਸਵੱਛ ਭਾਰਤ ਅਭਿਆਨ" ਦੇ ਤਹਿਤ ਬ੍ਰਾਂਚ ਬੁਢਲਾਡਾ ਵੱਲੋਂ ਸਥਾਨਕ ਆਈਟੀਆਈ ਚੌਕ ਦੇ ਬੱਸ ਸਟੈਂਡ ਅਤੇ ਆਲੇ ਦੁਆਲੇ ਨੂੰ ਸਾਫ਼ ਕੀਤਾ ਗਿਆ, ਇਸ ਮੁਹਿੰਮ ਵਿੱਚ ਨਿਰੰਕਾਰੀ ਸੇਵਾ ਦਲ ਦੇ 100 ਦੇ ਲੱਗਭੱਗ ਮੈਂਬਰਾਂ ਨੇ ਭਾਗ ਲਿਆ ।ਇਨ੍ਹਾਂ ਮੈਂਬਰਾਂ ਨੇ ਇਸ ਸਫ਼ਾਈ ਅਭਿਆਨ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਬੱਸ ਸਟੈਂਡ ਤੇ ਬਣੇ ਬਾਥਰੂਮ ਅਤੇ ਫਲੱਸ਼ਾਂ ਆਦਿ ਨੂੰ ਸਾਫ਼ ਕੀਤਾ, ਜਿਸ ਦੀ ਕਿ ਆਸ ਪਾਸ ਦੇ ਲੋਕਾਂ ਵੱਲੋਂ ਕਾਫ਼ੀ ਸਰਾਹਣਾ ਕੀਤੀ ਗਈ। ਸਥਾਨਕ ਸੇਵਾ ਦਲ ਦੇ ਸੰਚਾਲਕ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਉਹ ਹਰ ਮਹੀਨੇ ਇਸੇ ਤਰ੍ਹਾਂ ਸ਼ਹਿਰ ਦੀਆਂ ਹੋਰ ਦੂਜੀਆਂ ਥਾਵਾਂ ਤੇ ਬਣੇ ਫਲੱਸ਼ਾਂ ਅਤੇ ਬਾਥਰੂਮਾਂ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕਰਨਗੇ । ਉਨ੍ਹਾਂ ਦੱਸਿਆ ਕਿ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਦੀ ਛੱਤਰ ਛਾਇਆ ਹੇਠ ਕੰਮ ਕਰ ਰਹੀ ਹੈ ਫਾਊਂਡੇਸ਼ਨ ਵੱਲੋਂ ਅੱਜ ਦੇ ਦਿਨ ਪੂਰੇ ਦੇਸ਼ ਵਿੱਚ ਲਗਪਗ 350 ਰੇਲਵੇ ਸਟੇਸ਼ਨਾਂ ਦੀ ਸਫਾਈ ਕੀਤੀ ਜਾਵੇਗੀ ਇਸ ਤੋਂ ਇਲਾਵਾ ਜਨਤਕ ਪਾਰਕਾਂ ਗੋਦ ਲਏ ਗਏ ਪਿੰਡਾਂ ਅਤੇ ਸਰਕਾਰੀ ਹਸਪਤਾਲਾਂ ਦੀ ਵੀ ਸਫ਼ਾਈ ਕੀਤੀ ਜਾਵੇਗੀ ।