ਵਿਧਾਇਕ ਕੰਬੋਜ ਵਲੋਂ ਵੱਖ ਵੱਖ ਥਾਵਾਂ ਤੇ ਲਗਾਏ ਮੋਦੀ ਸਰਕਾਰ ਖਿਲਾਫ ਧਰਨੇ

ਰਾਜਪੁਰਾ, 22 ਸਤੰਬਰ (ਰਾਜੇਸ਼ ਡਾਹਰਾ) ਅੱਜ ਹਲਕਾ ਰਾਜਪੁਰਾ ਵਿਚ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਅਗੁਵਾਈ ਵਿਚ ਮੋਦੀ ਸਰਕਾਰ ਖਿਲਾਫ ਰਾਜਪੁਰਾ ਦੇ ਗਗਨ ਚੌਂਕ, ਬਸੰਤਪੁਰਾ, ਖਰੋਲਾ , ਬਨੂੰੜ ਅਤੇ ਧਰਮਗੜ੍ਹ ਵਿਖੇ ਧਰਨੇ ਲਗਾਏ ਗਏ। ਇਸ ਦੌਰਾਨ ਸ੍ਰ. ਹਰਦਿਆਲ ਸਿੰਘ ਕੰਬੋਜ਼ ਨੇ ਕਿਹਾ ਕਿ ਮੋਦੀ ਸਰਕਾਰ ਦੇ ਕਾਲੇ ਕਾਨੂੰਨ ਖਿਲਾਫ ਅਸੀਂ ਧਰਨਾ ਦੇ ਰਹੇ ਹਾਂ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ, ਵਪਾਰੀਆਂ ਨੂੰ ਖ਼ਤਮ ਕਰਨ ਵਿਚ ਲਗੀ ਹੈ ਅਤੇ ਕੇਂਦਰ ਸਰਕਾਰ ਵੱਲੋ ਕੀਤੇ ਜਾ ਰਹੇ ਕਿਸਾਨਾਂ ਨਾਲ ਧੱਕਾ ਅਸੀਂ ਬਿਲਕੁਲ ਨਹੀਂ ਸਹਾਗੇ। ਅਸੀਂ ਕਿਸਾਨਾਂ ਨਾਲ ਹਾਂ।ਜਿਸ ਦੇ ਵਿਰੋਧ ਵਿਚ ਅਸੀਂ ਮੋਦੀ ਸਰਕਾਰ ਦੇ ਖਿਲਾਫ ਸੜਕਾਂ ਉੱਤੇ ਉਤਰ ਆਏ ਹਾਂ ਜੇਕਰ ਮੋਦੀ ਸਰਕਾਰ ਕਿਸਾਨਾਂ ਦੀ ਮੰਗ ਨਹੀਂ ਮੰਨਦੀ ਤਾਂ ਅਸੀਂ ਇਹ ਸੰਘਰਸ਼ ਜਾਰੀ ਰੱਖਾਂਗੇ। ਇਸ ਮੌਕੇ ਯੂਥ ਕਾਂਗਰਸ ਦਿਹਾਤੀ ਜਿਲਾ ਪ੍ਰਧਾਨ ਨਿਰਭੈ ਸਿੰਘ ਮਿਲਟੀ, ਨਰਿੰਦਰ ਸ਼ਾਸਤਰੀ, ਭੁਪਿੰਦਰ ਸੈਣੀ, ਅਮਨਦੀਪ ਨਾਗੀ, ਸਰਬਜੀਤ ਸਿੰਘ,ਬਲਦੇਵ ਸਿੰਘ ਗੱਦੋਮਜਰਾ, ਵਿਨੈ ਨਿਰੰਕਾਰੀ, ਸੇਵਾ ਸਿੰਘ ਚੱਕ, ਮਲਕੀਤ ਉੱਪਲਹੇੜੀ, ਜਤਿਨ ਭਾਰਦਵਾਜ, ਦਲਬੀਰ ਸੱਗੂ, ਚੇਤਨ ਦਾਸ ਮੌਜੂਦ ਰਹੇ।