ਨਵਾਂਸ਼ਹਿਰ ਦੇ ਮਿੰਨੀ ਸਕੱਤਰੇਤ ਵਿੱਚ ਕਾਮਨ ਸੁਵਿਧਾ ਸੈਂਟਰਾ ਦੇ ਵਰਕਰਾ ਵੱਲੋ ਕੀਤੀ ਗਈ ਮੀਟਿੰਗ

ਨਵਾਂਸ਼ਹਿਰ, 27 ਮਾਰਚ (ਦਵਿੰਦਰ ਕੁਮਾਰ) ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਮਿੰਨੀ ਸਕੱਤਰੇਤ ਵਿੱਚ ਕਾਮਨ ਸੁਵਿਧਾ ਸੈਂਟਰਾ ਦੇ ਵਰਕਰਾ ਵੱਲੋ ਇੱਕ ਅਹਿੰਮ ਮੀਟਿੰਗ ਕੀਤੀ ਗਈ ਤੇ ਪਿਛਲੀ ਮੀਟਿੰਗ ਵਿੱਚ ਜਿਲ੍ਹਾ ਪੱਧਰੀ (SBS Nagar CSC SVP VLE Society) ਦਾ ਗਠਨ ਕੀਤਾ ਗਿਆ ਜਿਸ ਵਿੱਚ ਸਰਬ-ਸੰਮਤੀ ਨਾਲ ਮੈਂਬਰਾ ਨੇ ਪਿੰਡ ਮੂਸਾਪੁਰ ਦੇ ਮਾਸਟਰ ਸਤਨਾਮ ਦੀਪਕ ਜੀ ਦੀਆ ਲੋਕ ਭਲਾਈ ਸੇਵਾਵਾਂ ਨੂੰ ਦੇਖ ਜਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਤੇ ਅਵਤਾਰ ਸਿੰਘ ਸੈਂਟਰ ਬਲਾਚੌਰ ਉੱਪ-ਪ੍ਰਧਾਨ,ਜੀਵਨ ਕੁਮਾਰ ਸੈਂਟਰ ਮਹਾਲੋਂ ਮੁੱਖ-ਸਕੱਤਰ,ਪ੍ਰਵੀਨ ਕੁਮਾਰ ਸੈਂਟਰ ਨਵਾਂਸ਼ਹਿਰ ਉੱਪ-ਸਕੱਤਰ,ਹਰਪ੍ਰੀਤ ਕੈਸ਼ੀਅਰ,ਜਗਨ ਨਾਥ ਸੈਂਟਰ ਸਿੱਧਵਾ ਉੱਪ-ਕੈਸ਼ੀਅਰ,ਜਗਤਾਰ ਸਿੰਘ ਸੈਂਟਰ ਜੱਬੋਵਾਲ ਪ੍ਰੈਸ ਸਕੱਤਰ,ਕੁਲਦੀਪ ਸਿੰਘ ਸਹਾਇਕ ਪ੍ਰੈਸ ਸਕੱਤਰ ਅਤੇ ਪੁਸ਼ਪਿੰਦਰ ਸਿੰਘ ਨੂੰ ਅਡੀਟਰ ਨਿਯੁਕਤ ਕੀਤਾ ਗਿਆ। ਇਸ ਤੋ ਇਲਾਵਾ ਸੁਸਾਇਟੀ ਦੇ ‘ਜਨਰਲ ਹਾਊਸ’ ਲਈ ਰਾਮ ਲਾਲ ਸੈਂਟਰ ਖਰੋਰ,ਮਨਜੀਤ ਸਿੰਘ ਸੈਂਟਰ ਫਾਂਬੜਾ, ਬਲਵਿੰਦਰ ਸਿੰਘ ਸੈਂਟਰ ਕੁਲਥਮ,ਕੁਲਦੀਪ ਰਾਮ ਸੈਂਟਰ ਬੰਗਾ,ਅਮਰਜੀਤ ਸਿੰਘ ਸੈਂਟਰ ਬਲਾਚੋਰ ਅਤੇ ਗੁਰਪ੍ਰੀਤ ਸਿੰਘ ਸੈਂਟਰ ਜੈਨਪੁਰ ਆਦਿ ਦੀ ਸਰਬ-ਸੰਮਤੀ ਨਾਲ ਚੋਣ ਕੀਤੀ ਗਈ। ਇਸ ਮੀਟਿੰਗ ਵਿੱਚ ਉਚੇਚੇ ਤੌਰ ਤੇ CSC State Team ਵਿੱਚੋ ਸ਼੍ਰੀ ਨਿਖਲ ਕੁਮਾਰ ਅਤੇ ਸ਼੍ਰੀ ਚਰਨਜੀਤ ਸ਼ਰਮਾ ਜੀ ਪਹੁੰਚੇ ਤੇ ਮੀਟਿੰਗ ਵਿੱਚ ਸੁਸਾਇਟੀ ਦਾ ਰਜਿਸਟਰੇਸ਼ਨ ਨੰਬਰ DIC/2430/2019 ਜਾਰੀ ਕੀਤਾ ਗਿਆ। ਇਸ ਮੌਕੇ ਤੇ ਜਿਲ੍ਹਾ ਮੈਨੇਜਰ ਸ਼੍ਰੀ ਅਰਵਿੰਦਰ ਕੁਮਾਰ, ਜਿਲ੍ਹਾ ਮੈਨੇਜਰ ਸ਼੍ਰੀ ਰਵਿੰਦਰ ਕੁਮਾਰ, ਜਿਲ੍ਹਾ ਕੌਆਰਡੀਨੇਟਰ ਸ਼੍ਰੀ ਕਮਲ ਕੁਮਾਰ ਅਤੇ CSC State Team ਵੱਲ੍ਹੋਂ ਆਏ ਹੋਏ VLE ਦਾ ਸੈਮੀਨਾਰ ਵੀ ਲਗਾਇਆ ਗਿਆ। ਜਿਨ੍ਹਾ ਨੇ ਜਨਗਣਨਾ,ਪ੍ਰਧਾਨ ਮੰਤਰੀ ਜੀਵਨ ਬੀਮਾ ਯੋਜਨਾ,ਪੈਨ ਕਾਰਡ,ਰੇਲਵੇ ਤੇ ਹਵਾਈ ਟਿਕਟਾ ਅਤੇ ਇਨਕਮ ਟੈਕਸ ਵਰਗੀਆ ਸਰਵਿਸਾ ਸੰਬੰਧੀ ਬਹੁਤ ਹੀ ਮਹੱਤਵਪੂਰਨ ਜਾਣਕਾਰੀਆਂ ਦਿੱਤੀਆ ਤੇ CSC ਪੋਰਟਲ ਤੇ ਆ ਰਹੀਆ ਮੁਸ਼ਕਲਾ ਨੂੰ ਨਿਪਟਾਉਣ ਦੇ ਹੱਲ ਵੀ ਦਿੱਤੇ ਅਤੇ CSC ਵੱਲ੍ਹੋ ਪ੍ਰਦਾਨ ਕੀਤੀਆ ਵਿਸ਼ੇਸ਼ ਲੋਕਪੱਖੀ ਸਹੂਲਤਾ ਦੀ ਵਿਸ਼ੇਸ਼ ਜਾਣਕਾਰੀ ਦਿੱਤੀ। ਮੀਟਿੰਗ ਵਿੱਚ ਇੱਕ ਮਤਾ ਪਾਸ ਕੀਤਾ ਗਿਆ ਕਿ ਹਰੇਕ ਮਹੀਨੇ ਦੇ ਦੂਸਰੇ ਹਫਤੇ ਸੁਸਾਇਟੀ ਦੀ ਮੀਟਿੰਗ ਬੁਲਾਈ ਜਾਵੇਗੀ ਤੇ ਸੁਸਾਇਟੀ ਮੈਂਬਰਾ ਵੱਲ੍ਹੋ VLE ਨੂੰ CSC ਦੀਆ ਵਿਸ਼ੇਸ਼ ਸੇਵਾਵਾਂ ਸੰਬੰਧੀ ਜਾਗਿ੍ਰਤੀ ਕੈਪ ਲਗਾਉਣ ਲਈ ਸੁਸਾਇਟੀ ਨਾਲ ਤਾਲਮੇਲ ਰੱਖਣ ਨੂੰ ਵੀ ਕਿਹਾ ਗਿਆ।