ਲਾਕਡਾਊਨ ਦੇ ਚੱਲਦਿਆਂ ਨਿੱਜੀ ਸਕੂਲਾਂ ਦੇ ਹਿੱਤਾਂ ਬਾਰੇ ਸੋਚਿਆ ਜਾਵੇ - ਜਗਜੀਤ
- ਪੰਜਾਬ
- 26 Apr,2020
ਧੂਰੀ, 25 ਅਪ੍ਰੈਲ (ਮਹੇਸ਼ ਜਿੰਦਲ) - ਫੈਡਰੇਸ਼ਨ ਆਫ ਐਸੋਸੀਏਸ਼ਨਜ ਆਫ ਪ੍ਰਾਈਵੇਟ ਸਕੂਲ ਪੰਜਾਬ ਦੇ ਆਗੂ ਜਗਜੀਤ ਸਿੰਘ ਧੂਰੀ ਨੇ ਇਕ ਬਿਆਨ ਰਾਹੀਂ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਭਾਰਤ ਅੰਦਰ ਸਮੁੱਚੇ ਵਿੱਦਿਅਕ ਅਦਾਰੇ ਬੰਦ ਹਨ, ਪ੍ਰੰਤੂ ਇਹ ਤਾਲਾਬੰਦੀ ਸਿਰਫ ਸਕੂਲੀ ਇਮਾਰਤਾਂ ਲਈ ਹੈ। ਕਿਉਂਕਿ ਅਧਿਆਪਕਾਂ ਵੱਲੋਂ ਬੱਚਿਆਂ ਦੀ ਆਨਲਾਈਨ ਪੜ•ਾਈ ਘਰਾਂ ਤੋਂ ਕਰਵਾਈ ਜਾ ਰਹੀ ਹੈ। ਉਨ•ਾਂ ਦੱਸਿਆ ਕਿ ਫੈਡਰੇਸ਼ਨ ਵੱਲੋਂ ਲੰਘੀ 17 ਅਪ੍ਰੈਲ ਨੂੰ ਪੰਜਾਬ ਦੇ ਸਿੱਖਿਆ ਮੰਤਰੀ ਨੂੰ ਦਿੱਤੇ ਗਏ ਇਕ ਮੰਗ ਪੱਤਰ ਰਾਹੀਂ ਮੰਗ ਕੀਤੀ ਗਈ ਸੀ ਕਿ ਸਮਰਥਾਵਾਨ ਮਾਤਾ-ਪਿਤਾ ਨੂੰ ਫੀਸ ਭਰਨ ਦੀ ਆਗਿਆ ਅਤੇ ਦੁਕਾਨਦਾਰਾਂ ਵੱਲੋਂ ਕਿਤਾਬਾਂ ਦੀ ਡਿਲਵਰੀ ਨੂੰ ਯਕੀਨੀ ਬਨਾਉਣ ਲਈ ਛੋਟ ਮੰਗੀ ਗਈ ਸੀ, ਪਰ ਸਰਕਾਰ ਵੱਲੋਂ ਹਾਲੇ ਤੱਕ ਇਸ ਸੰਬੰਧੀ ਕੋਈ ਫੈਸਲਾ ਨਹੀਂ ਆਇਆ। ਜਦੋਂ ਕਿ ਭਾਰਤ ਦੇ ਸਾਰੇ ਰਾਜਾਂ ਨੇ ਵੱਖੋ-ਵੱਖਰੇ ਸਮੇਂ ਨਿੱਜੀ ਸਕੂਲਾਂ ਨੂੰ ਫੀਸਾਂ ਲੈਣ ਦੀ ਆਗਿਆ ਦਿੱਤੀ ਹੈ ਅਤੇ ਕਈ ਰਾਜਾਂ ਦੀਆਂ ਉਚ ਅਦਾਲਤਾਂ ਵੱਲੋਂ ਇਸ ਨੂੰ ਜਾਇਜ ਠਹਿਰਾਇਆ ਗਿਆ ਹੈ। ਉਨ•ਾਂ ਕਿਹਾ ਕਿ ਫੀਸਾਂ ਨਾ ਆਉਣ ਕਾਰਨ ਨਿੱਜੀ ਸਕੂਲ ਭਾਰੀ ਆਰਥਿਕ ਸੰਕਟ ਦਾ ਸਾਹਮਣਾ ਕਰਨ ਲਈ ਮਜਬੂਰ ਹਨ, ਇਸ ਲਈ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਨਿੱਜੀ ਸਕੂਲਾਂ ਦੇ ਅਧਿਆਪਕਾਂ ਅਤੇ ਦੂਜੇ ਸਟਾਫ ਨੂੰ ਅਪ੍ਰੈਲ ਮਹੀਨੇ ਦੀ ਤਨਖਾਹ ਦੇਣ ਲਈ ਤਿਆਰ ਰਹੇ। ਉਨ•ਾਂ ਕਿਹਾ ਕਿ ਨਿੱਜੀ ਸਕੂਲਾਂ ਦੇ ਚਾਰ ਹਜ਼ਾਰ ਸਕੂਲ ਮੁੱਖੀਆਂ ਦੇ ਦਸਤਖਤਾਂ ਵਾਲੀ ਇਕ ਸਾਂਝੀ ਪਟੀਸ਼ਨ ਪੰਜਾਬ ਸਰਕਾਰ ਨੂੰ ਆਨਲਾਈਨ ਭੇਜ ਕੇ ਨਿੱਜੀ ਸਕੂਲਾਂ ਦੇ ਹਿੱਤਾਂ ਬਾਰੇ ਸੋਚਣ ਦੀ ਮੰਗ ਕੀਤੀ ਗਈ ਹੈ।