ਰਾਜਪੁਰਾ ,14 ਅਗਸਤ (ਰਾਜੇਸ਼ ਡਾਹਰਾ)ਜ਼ਹਿਰੀਲੀ ਸ਼ਰਾਬ ਨਾਲ ਪੰਜਾਬ ਵਿੱਚ ਹੋਈਆਂ ਮੌਤਾਂ ਦੇ ਰੋਸ ਵਜੋਂ ਅੱਜ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੂਬਾ ਪ੍ਰਧਾਨ ਰਜਿੰਦਰ ਬਿੱਟਾ ਜੀ ਦੀ ਅਗਵਾਈ ਵਿੱਚ ਸਮੂਹ ਜ਼ਿਲ੍ਹਾ ਹੈੱਡ ਕੁਆਰਟਰਾਂ ਵਲੋਂ ਅੱਜ ਜ਼ਿਲ੍ਹਾ ਪੱਧਰ ਤੇ ਮੁੱਖਮੰਤਰੀ ਕਪੈਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ ਗਿਆ।ਇਸ ਮੌਕੇ ਰਾਜਪੁਰਾ ਵਿਚ ਭਾਜਪਾ ਜਿਲਾ ਪਟਿਆਲਾ ਦੇ ਉਤਰੀ ਪ੍ਰਧਾਨ ਵਿਕਾਸ ਸ਼ਰਮਾ ਅਤੇ ਜਿਲਾ ਪਟਿਆਲਾ ਦਿਹਾਤੀ ਓ ਬੀ ਸੀ ਮੋਰਚਾ ਉਤਰੀ ਦੇ ਪ੍ਰਧਾਨ ਜਰਨੈਲ ਸਿੰਘ ਹੈਪੀ ਦੀ ਅਗੁਵਾਈ ਵਿਚ ਅੱਜ ਰਾਜਪੁਰਾ ਦੇ ਗਗਨ ਚੌਕ ਤੇ ਭਾਜਪਾ ਦੇ ਵਰਕਰਾਂ ਨਾਲ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ ਗਿਆ।ਇਸ ਮੱਕੇ ਤੇ ਜਿਲਾ ਪਟਿਆਲਾ ਦਿਹਾਤੀ ਓ ਬੀ ਸੀ ਉਤਰੀ ਦੇ ਪ੍ਰਧਾਨ ਜਰਨੈਲ ਸਿੰਘ ਹੈਪੀ ਨੇ ਕਿਹਾ ਕਿ ਸੂਬੇ ਵਿੱਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਰਹੀ ਹੈ ਅਤੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੁੰਭਕਰਨੀ ਨੀਂਦ ਸੁੱਤੇ ਪਏ ਹਨ ਅਤੇ ਕੈਪਟਨ ਨੂੰ ਜਗਾਉਣ ਲਈ ਹਰੇਕ ਜ਼ਿਲ੍ਹੇ ਦਾ ਓ ਬੀ ਸੀ ਮੋਰਚਾ ਵੱਡੇ ਪੱਧਰ ਤੇ ਧਰਨਾ ਦੇਵੇਗਾ । ਉਨ੍ਹਾਂ ਦੱਸਿਆ ਕਿ ਕੇ ਓ ਬੀ ਸੀ ਮੋਰਚਾ ਉਨਾਂ ਚਿਰ ਆਪਣਾ ਸੰਘਰਸ਼ ਜਾਰੀ ਰੱਖੇਗਾ ਜਿੰਨਾ ਚਿਰ ਸਰਕਾਰ ਪੰਜਾਬ ਵਿੱਚੋਂ ਨਸ਼ਾ ਖਤਮਕਰਕੇ ਪੀੜਤਾਂ ਨੂੰ ਇਨਸਾਫ ਨਹੀਂ ਦਿੰਦੀ ਅਤੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲਦੀ।ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਵਲੋਂ ਜ਼ਹਿਰੀਲੀ ਸ਼ਰਾਬ ਦੇ ਮਾਮਲੇ ਦੀ ਜਾਂਚਸੀਬੀਆਈ ਤੋਂ ਕਰਵਾਈ ਜਾਵੇ ਅਤੇ ਪੀੜਤ ਪਰਿਵਾਰਾਂ ਨੂੰ 25-25 ਲੱਖ ਰੁਪਏ ਦੀਮਾਲੀ ਸਹਾਇਤਾ ਦਿੱਤੀ ਜਾਵੇ। ਜੇਕਰ ਪੰਜਾਬ ਸਰਕਾਰ ਨੇ ਪੀੜਤ ਪਰਿਵਾਰਾਂ ਦੀਸਾਰ ਨਾ ਲਈ ਅਤੇ ਦੋਸ਼ੀਆਂ ਨੂੰ ਸਜ਼ਾ ਨਾ ਦਿੱਤੀ ਤਾਂ ਓ ਬੀ ਸੀ ਮੋਰਚਾ ਆਪਣਾ ਸੰਘਰਸ਼ ਹੋਰ ਤੇਜ਼ ਕਰੇਗਾ ਅਤੇ ਮੁੱਖ ਮੰਤਰੀ ਦੀ ਕੋਠੀ ਅਤੇ ਦਫ਼ਤਰ ਦਾ ਘਿਰਾਓ ਵੀ ਕਰੇਗਾ ।ਇਸ ਮੌਕੇ ਤੇ ਉਹਨਾਂ ਦੇ ਨਾਲ ਭਾਜਪਾ ਕਾਰਜਕਾਰੀ ਮੈਮਬਰ ਸੰਜੀਵ ਮਿੱਤਲ ,ਭਾਜਪਾ ਆਗੂ ਪ੍ਰਦੀਪ ਨੰਦਾ, ਆਸ਼ਾ ਸ਼ਹਿਜਰਾ,ਹਰਜੀਤ ਸਿੰਘ ਸੈਣੀ,ਰਾਜਬੀਰ ਸਿੰਘ, ਗੁਰਮੀਤ ਸਿੰਘ, ਵੀਸਖਾ ਬਾਵਾ,ਨਿਮਤਾ ਰਾਣਾ,ਬਲਵੀਰ ਸਿੰਘ ਮੰਗੀ, ਸੁਖਵਿੰਦਰ ਸਿੰਘ ਲਕੀ, ਦਵਿੰਦਰ ਸਿੰਘ ਪਿਲਖਣੀ,ਗੁਰਚਰਨ ਸਿੰਘ ਆਬਰਾਵ,ਗੋਰਵ ਗੌਤਮ ਸਹਿਤ ਵਡੀ ਸੰਖਿਆ ਵਿਚ ਭਾਜਪਾ ਵਰਕਰ ਮੌਜੂਦ ਸਨ।