ਤਖ਼ਤ ਸਾਹਿਬ ਵਿਖੇ ਲੀਗਲ ਏਡ ਕਲੀਨਿਕ ਦਾ ਕੀਤਾ ਉਦਘਾਟਨ

ਤਲਵੰਡੀ ਸਾਬੋ, 25 ਅਗਸਤ (ਗੁਰਜੰਟ ਸਿੰਘ ਨਥੇਹਾ)- ਗਰੀਬ ਤੇ ਲੋੜਵੰਦ ਲੋਕਾਂ ਨੂੰ ਇਨਸਾਫ ਦੇਣ ਲਈ ਏ. ਡੀ. ਆਰ. ਸੈਟਰ ਦੇ ਸੀ. ਜੀ. ਐਮ. ਮੈਡਮ ਮਨੀਲਾ ਚੁੱਘ ਦੇ ਦਿਸਾ ਨਿਰਦੇਸ਼ਾਂ ਹੇਠ ਦਮਦਮਾ ਸਾਹਿਬ ਵਿਖੇ ਲੀਗਲ ਏਂਡ ਕਲੀਨਿਕ ਦਾ ਖੋਲੀ ਗਈ ਜਿਸ ਦਾ ਉਦਘਾਟਨ ਐਸ. ਡੀ. ਜੇ. ਐਮ. ਅਮਨਦੀਪ ਸਿੰਘ ਚੇਅਰਮੈਨ ਲੀਗਲ ਏਡ ਸਬ ਡਵੀਜਨ ਤਲਵੰਡੀ ਸਾਬੋ ਨੇ ਕੀਤਾ ਜਦੋ ਕਿ ਵਿਸੇਸ ਤੇ ਜੇ. ਐਮ. ਆਈ. ਸੀ. ਅਕਬਰ ਖਾਨ ਵੀ ਮੌਜੂਦ ਰਹੇ।ਬਾਰ ਐਸੋਸੀਏਸ਼ਨ ਦੇ ਸਕੱਤਰ ਰੇਸ਼ਮ ਸਿੰਘ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਅਮਨਦੀਪ ਸਿੰਘ ਚੇਅਰਮੈਨ ਲੀਗਲ ਏਡ ਸਬ ਡਵੀਜਨ ਤਲਵੰਡੀ ਸਾਬੋ ਨੇ ਦੱਸਿਆ ਕਿ ਇਸ ਕਲੀਨਿਕ ਤੇ ਇੱਕ ਵਕੀਲ ਅਤੇ ਇੱਕ ਪੈਰਾ ਲੀਗਲ ਵਲੰਟੀਅਰ ਹਰ ਬੁੱਧਵਾਰ ਅਤੇ ਐਤਵਾਰ ਬੈਠ ਲੋਕਾਂ ਨੂੰ ਮੁਫਤ ਕਾਨੂੰਨੀ ਸਹਾਇਤਾ ਬਾਰੇ ਜਾਣਕਾਰੀ ਦੇਣਗੇ ਉਹਨਾਂ ਪੰਚਾਂ ਸਰਪੰਚਾ ਅਤੇ ਮੋਹਤਬਰਾਂ ਨੂੰ ਮੁਫਤ ਕਾਨੂੰਨੀ ਸਹਾਇਤਾ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਦੀ ਅਪੀਲ ਕੀਤੀ। ਪ੍ਰਧਾਨ ਸਤਿੰਦਰਪਾਲ ਸਿੰਘ ਸਿੱਧੂ ਨੇ ਲੀਗਲ ਏਡ ਕਲੀਨਿਕ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਲੀਗਲ ਏਡ ਕਲੀਨਿਕ ਰਾਹੀ ਹਰ ਗਰੀਬ ਤੇ ਲੋੜਵੰਦ ਵਿਅਕਤੀ ਮੁਫਤ ਕਾਨੂੰਨੀ ਸਹਾਇਤਾ ਲੈ ਸਕਦਾ ਹੈ। ਉਹਨਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਲੀਗਲ ਏਡ ਕਲੀਨਿਕ ਲਈ ਜਗਾ ਦੇਣ ਅਤੇ ਮਦਦ ਕਰਨ ਲਈ ਤਖ਼ਤ ਸਾਹਿਬ ਦੇ ਪ੍ਰਬੰਧਕਾਂ ਦਾ ਵਿਸੇਸ਼ ਤੌਰ 'ਤੇ ਧੰਨਵਾਦ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਮਿੱਠੂ ਸਿੰਘ ਕਾਨੇਕੇ ਮੈਂਬਰ ਸ਼੍ਰੋਮਣੀ ਕਮੇਟੀ, ਕਰਨ ਸਿੰਘ ਮੈਨੇਜਰ ਤਖ਼ਤ ਸਾਹਿਬ, ਭੋਲਾ ਸਿੰਘ ਇੰਚਾਰਜ ਧਰਮ ਪ੍ਰਚਾਰ, ਰਾਮਕਰਨ ਸਿੰਘ ਰਾਮਾਂ ਸੂਬਾ ਸਕੱਤਰ ਜਰਨਲ ਬੀਕੇਯੂ ਲੱਖੋਵਾਲ, ਐਡਵੋਕੇਟ ਹਰਦੇਵ ਸਿੰਘ, ਮਜਿੰਦਰ ਸਿੰਘ, ਪੰਕਜ ਬਾਂਸਲ, ਰੁਪਿੰਦਰ ਸਿੰਘ ਸਿੱਧੂ, ਰੂਬੀ ਸ਼ਰਮਾ, ਲੱਧਾ ਸਿੰਘ ਸਰਪੰਚ ਜੱਜਲ, ਬਲਬੀਰ ਸਿੰਘ ਲਾਲੇਆਣਾ, ਠਾਣਾ ਸਿੰਘ, ਅਮਨਦੀਪ ਡਿੱਖ, ਅਵਤਾਰ ਚੋਪੜਾ, ਸਰੂਪ ਸਿੰਘ ਸਿੱਧੂ ਕਿਸਾਨ ਆਗੂ ਮੌਜੂਦ ਸਨ