ਗੁਰੂ ਨਾਨਕ ਨੈਸ਼ਨਲ ਕਾਲਜ ਪ੍ਰਬੰਧਕੀ ਕਮੇਟੀ ਦੇ ਸੰਯੁਕਤ ਸਕੱਤਰ ਸ਼੍ਰੀ ਆਦਰਸ਼ਪਾਲ ਬੈਕਟਰ ਨਹੀਂ ਰਹੇ
- ਪੰਜਾਬ
- 04 Feb,2025
04 ਫਰਵਰੀ,ਦੋਰਾਹਾ, (ਅਮਰੀਸ਼ ਆਨੰਦ) ਸਥਾਨਿਕ ਗੁਰੂ ਨਾਨਕ ਨੈਸ਼ਨਲ ਕਾਲਜ, ਦੋਰਾਹਾ ਦੀ ਪ੍ਰਬੰਧਕੀ ਕਮੇਟੀ ਦੇ ਸੰਯੁਕਤ ਸਕੱਤਰ ਸ਼੍ਰੀ ਆਦਰਸ਼ਪਾਲ ਬੈਕਟਰ ਦਾ ਅਚਾਨਕ ਦਿਹਾਂਤ ਹੋ ਗਿਆ। ਇਸ ਦੁਖਦਾਈ ਖ਼ਬਰ ਬਾਰੇ ਸੂਚਨਾ ਦਿੰਦਿਆਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਿਤੀ 04 ਫਰਵਰੀ, 2025 ਨੂੰ ਸ਼੍ਰੀ ਆਦਰਸ਼ਪਾਲ ਬੈਕਟਰ ਇੱਕ ਸੰਖੇਪ ਬਿਮਾਰੀ ਕਾਰਨ ਸਾਨੂੰ ਸਦੀਵੀ ਵਿਛੋੜਾ ਦਿੰਦਿਆਂ ਅਕਾਲ ਚਲਾਣਾ ਕਰ ਗਏ ਹਨ। ਉਨ੍ਹਾਂ ਦਾ ਅੰਤਿਮ ਸਸਕਾਰ ਦਿਨ ਮੰਗਲਵਾਰ ਨੂੰ ਸ਼ਾਮ 5:00 ਵਜੇ ਦੋਰਾਹਾ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ।ਸ਼੍ਰੀ ਆਦਰਸ਼ਪਾਲ ਬੈਕਟਰ ਨੇ ਬੜੀ ਹੀ ਕੁਸ਼ਲਤਾ ਨਾਲ਼ ਗੁਰੂ ਨਾਨਕ ਨੈਸ਼ਨਲ ਕਾਲਜ ਅਤੇ ਗੁਰੂ ਨਾਨਕ ਮਾਡਲ ਸਕੂਲ ਦੀ ਸਰਪ੍ਰਸਤੀ ਕਰਦਿਆਂ ਇਨ੍ਹਾਂ ਸੰਸਥਾਵਾਂ ਦੇ ਵਿਕਾਸ ਵਿੱਚ ਯੋਗਦਾਨ ਪਾਇਆ। ਉਹ ਆਪਣੇ ਪਿੱਛੇ ਉਨ੍ਹਾਂ ਦੇ ਸਪੁੱਤਰ ਅਭਯ ਬੈਕਟਰ ਅਤੇ ਨੂੰਹ ਸ਼੍ਰੀਮਤੀ ਆਬਿਦਾ ਬੈਕਟਰ ਨੂੰ ਛੱਡ ਗਏ ਹਨ। ਉਨ੍ਹਾਂ ਦੇ ਇਸ ਸਦੀਵੀ ਵਿਛੋੜੇ ਕਾਰਨ ਪਰਿਵਾਰਕ ਮੈਂਬਰਾਂ ਅਤੇ ਇਨ੍ਹਾਂ ਵਿੱਦਿਅਕ ਅਦਾਰਿਆਂ ਨੂੰ ਕਦੇ ਨਾ ਪੂਰਾ ਹੋਣ ਵਾਲ਼ਾ ਘਾਟਾ ਪਿਆ ਹੈ। ਇਸ ਦੁਖਦ ਸਮਾਚਾਰ ਦੇ ਪ੍ਰਾਪਤ ਹੋਣ ਉਪਰੰਤ ਗੁਰੂ ਨਾਨਕ ਪ੍ਰਬੰਧਕੀ ਬੋਰਡ ਦੇ ਪ੍ਰਧਾਨ ਸ. ਹਰਪ੍ਰਤਾਪ ਸਿੰਘ ਬਰਾੜ, ਸੀਨੀਅਰ ਮੀਤ ਪ੍ਰਧਾਨ (ਪ੍ਰਬੰਧਕੀ ਬੋਰਡ), ਸ਼੍ਰੀਮਤੀ ਸਰਤਾਜ ਢਿੱਲੋਂ, ਸੀਨੀਅਰ ਮੀਤ ਪ੍ਰਧਾਨ (ਪ੍ਰਬੰਧਕੀ ਕਮੇਟੀ) ਸ. ਜੋਗੇਸ਼ਵਰ ਸਿੰਘ ਮਾਂਗਟ, ਮੀਤ ਪ੍ਰਧਾਨ ਸ਼੍ਰੀਮਤੀ ਮਾਨਿਕ ਰੰਧਾਵਾ, ਜਨਰਲ ਸਕੱਤਰ ਸ. ਪਵਿੱਤਰ ਪਾਲ ਸਿੰਘ ਪਾਂਗਲੀ, ਵਿੱਤ ਸਕੱਤਰ ਸ.ਰਾਜਿੰਦਰ ਸਿੰਘ ਖ਼ਾਲਸਾ, ਐਗਜ਼ੀਕਿਊਟਿਵ ਮੈਂਬਰ ਸਾਹਿਬਾਨ ਕਰਨਲ ਰੁਪਿੰਦਰ ਸਿੰਘ ਬਰਾੜ, ਮੇਜਰ ਭੁਪਿੰਦਰ ਸਿੰਘ ਢਿੱਲੋਂ, ਸ਼੍ਰੀਮਤੀ ਰੁਪਿੰਦਰ ਕੌਰ ਬਰਾੜ, ਸ਼੍ਰੀ ਸ਼ਿਵ ਕੁਮਾਰ ਸੋਨੀ, ਸ. ਪ੍ਰਭਦਿਆਲ ਸਿੰਘ ਪਾਂਗਲੀ,ਸ.ਜਗਜੀਵਨ ਪਾਲ ਸਿੰਘ ਗਿੱਲ, ਸ. ਹਰਜੀਵਨਪਾਲ ਸਿੰਘ ਗਿੱਲ,ਸ.ਨਵਨੀਤ ਸਿੰਘ ਮਾਂਗਟ, ਸ. ਰਵਿੰਦਰ ਸਿੰਘ ਮਲਹਾਂਸ, ਸ਼੍ਰੀਮਤੀ ਜੈਸਮੀਨ ਸ਼ਾਹ, ਸ.ਇੰਦਰ ਸਿੰਘ, ਸ.ਜੋਗਿੰਦਰ ਸਿੰਘ ਓਬਰਾਏ, ਸ.ਨਵਤੇਜ ਸਿੰਘ ਮਲ੍ਹੀਪੁਰ, ਸ.ਭੁਪਿੰਦਰ ਸਿੰਘ ਓਬਰਾਏ, ਸ਼੍ਰੀ ਉਦਯ ਸ਼ਰਮਾ, ਪ੍ਰਬੰਧਕੀ ਬੋਰਡ ਦੇ ਸਲਾਹਕਾਰ ਸਾਬਕਾ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਸਿੱਧੂ, ਗੁਰੂ ਨਾਨਕ ਨੈਸ਼ਨਲ ਕਾਲਜ ਦੇ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ, ਗੁਰੂ ਨਾਨਕ ਮਾਡਲ ਸਕੂਲ ਦੇ ਪ੍ਰਿੰਸੀਪਲ ਡਾ. ਡੀ ਪੀ ਠਾਕੁਰ ਅਤੇ ਸਮੂਹ ਸਟਾਫ਼ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
Posted By: Amrish Kumar Anand
Leave a Reply