ਪਰਮਿੰਦਰ ਕੌਰ ਨੇ ਸਾਬਕਾ ਸੰਸਦ ਮੈਂਬਰ ਸ਼੍ਰੀ ਸਤਪਾਲ ਜੈਨ ਨੂੰ ਮਿਲ ਕੇ ਓਹਨਾ ਨੂੰ ਜਨਮਦਿਨ ਦੀਆਂ ਢੇਰ ਸਾਰੀਆਂ ਸ਼ੁਭਕਾਮਨਾਵਾਂ ਦਿਤੀਆਂ

ਰੇਡ ਐਕਸ਼ਨ ਵਿੰਗ ਫਾਊਂਡੇਸ਼ਨ ਦੀ ਇਨਵੈਸਟੀਗੇਸ਼ਨ ਅਫਸਰ ਪੰਜਾਬ ਪਰਮਿੰਦਰ ਕੌਰ ਨੇ ਅੱਜ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਭਾਰਤ ਦੇ ਐਡੀਸ਼ਨਲ ਸਾਲਿਸਿਟਰ ਜਨਰਲ ਮੈਂਬਰ ਲਾਅ ਕਮਿਸ਼ਨ,ਸੀਨੀਅਰ ਐਡਵੋਕੇਟ ਚੇਅਰਮੈਨ ਸਮਾਜ ਕਲਿਆਣ ਸਮਿਤੀ ਚੰਡੀਗੜ੍ਹ ਸ਼੍ਰੀ ਸਤਪਾਲ ਜੈਨ ਨੂੰ ਮਿਲ ਕੇ ਓਹਨਾ ਨੂੰ ਜਨਮਦਿਨ ਦੀਆਂ ਢੇਰ ਸਾਰੀਆਂ ਸ਼ੁਭਕਾਮਨਾਵਾਂ ਦਿਤੀਆਂ ਤੇ ਖਾਸ ਤੌਰ ਫੁੱਲਾਂ ਤੇ ਗੁਲਦਸਤੇ ਨਾਲ ਸਨਮਾਨਿਤ ਕਰਦੇ ਕਿਹਾ ਕਿ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਉਹਨਾਂ ਨੂੰ ਤੰਦਰੁਸਤ ਤੇ ਖੁਸ਼ਹਾਲ ਜੀਵਨ ਦੀ ਦਾਤ ਬਖਸ਼ਿਸ਼ ਕਰਨ।ਉਹਨਾਂ ਗੱਲਬਾਤ ਕਰਦੇ ਕਿਹਾ ਕਿ ਤੁਸੀਂ ਸਾਡੇ ਲਈ ਅਨੰਤ ਪ੍ਰੇਰਨਾ ਹੋ ਜੋ ਸਾਨੂੰ ਸਦਾ ਅੱਗੇ ਵਧਦੇ ਰਹਿਣ,ਅਤੇ ਹਰ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਲਈ ਉਤਸ਼ਾਹਿਤ ਕਰਦੀ ਹੈ।