ਬਾਪੂ ਰਣਧੀਰ ਸਿੰਘ ਝੱਜ ਜਿਲ੍ਹਾ ਲੁਧਿਆਣਾ ਦੇ ਪ੍ਰਸਿੱਧ ਪਿੰਡ ਦੋਬੁਰਜੀ ਦੇ ਜੰਮਪਲ ਬਾਪੂ ਰਣਧੀਰ ਸਿੰਘ ਝੱਜ ਦੀ ਪਹਿਚਾਣ ਭਾਵੇਂ ਉਨ੍ਹਾਂ ਦੇ ਸਪੁੱਤਰ ਚੇਅਰਮੈਨ ਬੰਤ ਸਿੰਘ ਦੋਬੁਰਜੀ ਸਾਬਕਾ ਪ੍ਰਧਾਨ ਨਗਰ ਕੌਂਸਲ ਦੋਰਾਹਾ ਕਰਕੇ ਜਿਆਦਾ ਸਾਹਮਣੇ ਆਈ ਪ੍ਰੰਤੂ ਮਿਹਨਤ, ਸਿਦਕ ਅਤੇ ਸਬਰ ਸੰਤੋਖ ਨੂੰ ਪੱਲ੍ਹੇ ਬੰਨ ਕੇ ਰੱਖਣ ਕਾਰਨ ਉਨ੍ਹਾਂ ਨੂੰ ਬੇਹੱਦ ਸਤਿਕਾਰ ਮਿਲਿਆ।ਉਨ੍ਹਾ ਦਾ ਜਨਮ 1 ਜਨਵਰੀ 1925 ਨੂੰ ਪਿਤਾ ਸ੍ਰ ਨੌਰੰਗ ਸਿੰਘ ਝੱਜ ਦੇ ਘਰ ਮਾਤਾ ਨਿਹਾਲ ਕੌਰ ਦੀ ਕੁੱਖੋਂ ਹੋਇਆ।ਸਮੇਂ ਮੁਤਾਬਕ ਥੋੜ੍ਹਾ ਅੱਖਰੀ ਗਿਆਨ ਉਪਰੰਤ ਖ਼ੇਤੀਬਾੜੀ ਦਾ ਪਿਤਾ ਪੁਰਖੀ ਧੰਦਾ ਅਪਣੇ ਭਰਾਵਾਂ ਹਰਨੇਕ ਸਿੰਘ ਅਤੇ ਸਿਕੰਦਰ ਸਿੰਘ ਨਾਲ ਰਲ ਕੇ ਅਪਣਾਇਆ।ਕਿਰਤ ਕਰਦਿਆਂ ਪਰਮਾਤਮਾ ਨਾਲ਼ ਜੁੜੇ ਪੰਥਕ ਸਰੋਕਾਰਾਂ ਵੱਲ ਰੁਚਿਤ ਹੋਏ ਤੇ ਪਿੰਡ ਦੀ ਹਰ ਸੁਹਿਰਦ ਸੋਚ ਤੇ ਵਿਕਾਸ ਵਿੱਚ ਵਾਧੇ ਦੇ ਜਾਮਨ ਬਣਦੇ ਰਹੇ। ਉਨ੍ਹਾ ਦਾ ਵਿਆਹ ਮਾਤਾ ਸੁਰਜੀਤ ਕੌਰ ਵਾਸੀ ਕੁਹਾੜਾ ਨਾਲ ਹੋਇਆ ਤੇ ਸਮੇ ਸਮੇ ਤੇ ਉਨ੍ਹਾਂ ਦੇ ਘਰ ਸੱਤ ਪੁੱਤਰਾਂ ਰਾਜਿੰਦਰ ਸਿੰਘ ਝੱਜ, ਜੋਗਿੰਦਰ ਸਿੰਘ ਝੱਜ. ਭੁਪਿੰਦਰ ਸਿੰਘ ਝੱਜ,ਬੰਤ ਸਿੰਘ ਝੱਜ,ਹਰਕੇਵਲ ਸਿੰਘ ਝੱਜ,ਦੀਦਾਰ ਸਿੰਘ ਝੱਜ,ਗੁਰਮੀਤ ਸਿੰਘ ਝੱਜ ਤੇ ਦੋ ਧੀਆਂ ਸੁੱਖਵਿੰਦਰ ਕੌਰ ਤੇ ਦਵਿੰਦਰ ਕੌਰ ਨੇ ਵੀ ਜਨਮ ਲਿਆ।ਸਾਰਿਆਂ ਨੂੰ ਪੜਾ ਲਿਖਾ ਕੇ ਚੰਗੇ ਕਾਰੋਬਾਰਾਂ ਵੱਲ ਤੋਰਿਆ ਜਿਸ ਸਦਕਾ ਅੱਜ ਵਿਕਸਤ ਦੇਸ਼ਾਂ ਤੋ ਇਲਾਵਾ ਬਾਕੀ ਰਾਜਾਂ ਵਿੱਚ ਪ੍ਰੀਵਾਰ ਦਾ ਕਾਰੋਬਾਰ ਸਥਾਪਿਤ ਹੋ ਸਕਿਆ।ਉਨ੍ਹਾ ਦੇ ਵੱਡੇ ਸਪੁੱਤਰ ਰਾਜਿੰਦਰ ਸਿੰਘ ਪਿੰਡ ਦੋਬੁਰਜੀ ਦੇ ਸਰਪੰਚ ਰਹੇ ਤੇ ਦੂਸਰੇ ਸਪੁੱਤਰ ਬੰਤ ਸਿੰਘ ਸੂਗਰ ਮਿਲ਼ ਬੁੱਢੇਵਾਲ ਦੇ ਚੇਅਰਮੈਨ,ਨਗਰ ਕੌਂਸਲ ਦੋਰਾਹਾ ਦੇ ਪ੍ਰਧਾਨ, ਵੱਡੇ ਪੁੱਤਰ ਭੁਪਿੰਦਰ ਸਿੰਘ ਝੱਜ ਇੰਜੀਨੀਅਰ ਬਤੌਰ ਸੀਨੀਅਰ ਮੈਨੇਜਰ ਈਸੀਆਈਐੱਲ ਤੋ ਰਿਟਾਇਰ ਹੋਏ । ਛੋਟੇ ਪੁੱਤਰ ਦੀਦਾਰ ਸਿੰਘ ਝੱਜ ਨੇ ਇੰਡੀਅਨ ਏਅਰ ਫੋਰਸ ਚ ਬਤੌਰ ਫ਼ਲਾਈਟ ਇੰਜੀਨੀਅਰ ਦੇਸ਼ਾ ਵਿਦੇਸ਼ਾਂ 10000 ਘੰਟੇ ਤੋਂ ਵੱਧ ਉਡਾਣਾਂ ਭਰੀਆਂ ਜੋ ਕੇ ਇੱਕ ਮਿਸਾਲ ਹੈ।ਪੋਤ ਨੂੰਹ ਪਰਦੀਪ ਕੌਰ ਝੱਜ ਦੋਰਾਹਾ ਦੇ ਮੌਜੂਦਾ ਕੌਂਸਲਰ ਹਨ।ਸਾਰੀ ਜਿੰਦਗੀ ਬਾਪੂ ਰਣਧੀਰ ਸਿੰਘ ਝੱਜ ਵੱਡੇ ਪ੍ਰੀਵਾਰ ਨੂੰ ਗੁਰੂ ਦੀ ਰਜਾ ਵਿੱਚ ਰਹਿਣ ਤੇ ਮਿਹਨਤ ਕਰਨ ਦੀ ਸਿੱਖਿਆ ਦਿੰਦੇ ਰਹੇ।ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਅਤੇ ਉਨ੍ਹਾਂ ਦੇ ਪ੍ਰੀਵਾਰ ਨਾਲ ਝੱਜ ਪ੍ਰੀਵਾਰ ਦੀ ਅਥਾਹ ਨੇੜਤਾ ਸੀ ਤੇ ਸਮੇਂ ਸਮੇਂ ਤੇ ਪ੍ਰੀਵਾਰ ਨੇ ਬਾਪੂ ਰਣਧੀਰ ਸਿੰਘ ਦੀ ਅਗਵਾਈ ਵਿੱਚ ਇਲਾਕ਼ੇ ਦਾ ਅਥਾਹ ਵਿਕਾਸ ਕੀਤਾ।ਧਾਰਮਿਕ ਬਿਰਤੀ ਦੀ ਪ੍ਰਮੁੱਖ ਵਜ੍ਹਾ ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਸੰਗਤ ਸੀ ਤੇ ਬਾਅਦ ਵਿੱਚ ਇਸੇ ਪਿੰਡ ਦੇ ਵਸਨੀਕ ਸੰਤ ਬਾਬਾ ਮਹਿੰਦਰ ਸਿੰਘ ਜੀ ਜਰਗ ਨਾਲ ਵੀ ਬਾਪੂ ਰਣਧੀਰ ਸਿੰਘ ਦੀ ਬੇਮਿਸਾਲ ਮੁਹੱਬਤ ਰਹੀ ।ਸੰਤ ਭੁਪਿੰਦਰ ਸਿੰਘ ਰਾੜਾ ਸਾਹਿਬ ਜਰਗ ਵੀ ਅਕਸਰ ਘਰ ਆਉਂਦੇ ਰਹੇ।ਬਾਪੂ ਰਣਧੀਰ ਸਿੰਘ ਦੇ ਪੋਤਰੇ ਰੇਸ਼ਮ ਸਿੰਘ ਝੱਜ ਕੈਨੇਡਾ, ਅਮਰਜੀਤ ਸਿੰਘ ਝੱਜ,ਚੌਧਰੀ ਗੁਰਦੀਪ ਸਿੰਘ ਝੱਜ ਕੈਨੇਡਾ,ਨਿਹਾਲ ਸਿੰਘ ਝੱਜ,ਦਲਜੀਤ ਸਿੰਘ ਝੱਜ,ਮਨਦੀਪ ਸਿੰਘ ਝੱਜ ਅਮਰੀਕਾ ਇੰਦਰਪਾਲ ਸਿੰਘ ਝੱਜ,ਵਰੁਣ ਸਿੰਘ ਝੱਜ ਅਤੇ ਜਸਦੀਪ ਸਿੰਘ ਝੱਜ ਵੀ ਦੇਸ ਵਿਦੇਸ਼ ਅਤੇ ਇਲਾਕ਼ੇ ਦੇ ਵੱਖ ਵੱਖ ਪੱਧਰ ਤੇ ਸਰਗਰਮ ਹਨ ਤੇ ਉਨ੍ਹਾਂ ਦੀਆਂ ਪੋਤਰੀਆਂ ਵੀ ਚੰਗੇ ਪ੍ਰੀਵਾਰਾਂ ਵਿਚ ਦੇਸ਼ ਵਿਦੇਸ਼ ਵਿੱਚ ਸਥਾਪਿਤ ਹਨ। ਉਨ੍ਹਾ ਦੇ ਸਪੁੱਤਰ ਚੇਅਰਮੈਨ ਬੰਤ ਸਿੰਘ ਦੋਬੁਰਜੀ ਦੀ ਮੈਂਬਰ ਪਾਰਲੀਮੈਂਟ ਮੁਨੀਸ਼ ਤਿਵਾੜੀ, ਰਵਨੀਤ ਸਿੰਘ ਬਿੱਟੂ,ਸਾਬਕਾ ਮੰਤਰੀ ਗੁਰਕੀਰਤ ਸਿੰਘ ਤੇ ਲਖਵੀਰ ਸਿੰਘ ਲੱਖਾ ਤੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਨਾਲ਼ ਅਥਾਹ ਨੇੜਤਾ ਹੈ ਤੇ ਉਹ ਪ੍ਰਦੇਸ ਕਾਂਗਰਸ ਦੇ ਸਕੱਤਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ।ਜਿੰਦਗੀ ਦੇ 98 ਵਰ੍ਹਿਆਂ ਦੇ ਲੰਮੇ ਸਫ਼ਰ ਦੀ ਅਥਾਹ ਘਾਲਣਾ ਦੋਰਾਨ ਚਿੱਟੀ ਚਾਦਰ ਬੇਦਾਗ ਲੈ ਕੇ ਬਾਪੂ ਰਣਧੀਰ ਸਿੰਘ ਝੱਜ ਪਿਛਲ਼ੇ ਦਿਨੀ ਸਦੀਵੀਂ ਵਿਛੋੜਾ ਦੇ ਗਏ ਹਨ।ਉਨ੍ਹਾ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਸਹਿਜ ਪਾਠਾਂ ਦੇ ਭੋਗ ਉਪਰੰਤ ਅੰਤਿਮ ਅਰਦਾਸ ਅੱਜ 9 ਜੁਲਾਈ ਨੂੰ ਗੁਰਦੁਅਰਾ ਸ੍ਰੀ ਦਮਦਮਾ ਸਾਹਿਬ ਪਿੰਡ ਦੋਰਾਹਾ ਵਿਖੇ 1.30 ਤੇ ਹੋਵੇਗੀ।