ਦਲਿਤਾਂ ਲਈ ਜ਼ਮੀਨ ਦੀ ਬੋਲੀ ਮੁੜ ਰੱਦ

ਧੂਰੀ,3 ਜੂਨ (ਮਹੇਸ਼ ਜਿੰਦਲ) ਪਿੰਡ ਹਸਨਪੁਰ 'ਚ ਦਲਿਤਾਾ ਦੇ ਤੀਜੇ ਹਿੱਸੇ ਦੀ ਜ਼ਮੀਨ ਦੀ ਬੋਲੀ ਦੂਜੀ ਵਾਰ ਵੀ ਰੱਦ ਹੋ ਗਈ ਕਿਉਂਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ 'ਚ ਦਲਿਤ ਭਾਈਚਾਰਾ ਮੋਟਰ ਵਾਲੀ ਤੇ ਰਸਤੇ ਵਾਲੀ ਜ਼ਮੀਨ ਲੈਣ ਲਈ ਬਜਿੱਦ ਸੀ ਇਹ ਜ਼ਮੀਨ ਪਿਛਲੇ ਲੰਬੇ ਸਮੇਂ ਤੋਂ ਜਨਰਲ ਵਰਗ ਕੋਲ ਰਹੀ ਹੈ| ਇਸ ਮਾਮਲੇ ਕਰ ਕੇ ਲੋਕਾਾ ਚ ਥੋੜ੍ਹਾ ਤਣਾਅ ਪੈਦਾ ਹੋ ਗਿਆ ਜਿਸ ਦੇ ਮੱਦੇਨਜ਼ਰ ਬੋਲੀ ਕਰਵਾਉਣ ਆਏ ਅਧਿਕਾਰੀਆ ਨੇ ਬੋਲੀ ਰੱਦ ਕਰ ਦਿੱਤੀ| ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਮਹਿੰਦਰ ਸਿੰਘ ਧੰਦੀਵਾਲ, ਬਲਾਕ ਪ੍ਰਧਾਨ ਗੁਰਦੀਪ ਸਿੰਘ ਧੰਦੀਵਾਲ, ਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਦਲਿਤਾਾ ਨੂੰ ਨਿਰਧਾਰਿਤ ਤੋਂ ਘੱਟ ਜ਼ਮੀਨ ਦਿੱਤੀ ਜਾਾਦੀ ਰਹੀ ਹੈ, ਜਿਸ ਨੂੰ ਕੋਈ ਰਸਤਾ ਵੀ ਨਹੀਂ ਤੇ ਨਾ ਹੀ ਕੋਈ ਪਾਣੀ ਦਾ ਸਾਧਨ ਹੈ| ਇਸ ਤਰ੍ਹਾਾ ਦਲਿਤਾਾ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ| ਦਲਿਤ ਆਗੂਆ ਨੇ ਕਿਹਾ ਜਦੋਂ ਦਲਿਤ ਬਿਨਾਾ ਪਾਣੀ ਤੋਂ ਜ਼ਮੀਨ ਵਾਹ ਰਹੇ ਹਨ, ਹੁਣ ਜ਼ਮੀਨ ਬਦਲ ਕੇ ਦੇਣੀ ਚਾਹੀਦੀ ਹੈ| ਇਸ ਸਬੰਧੀ ਡਿਪਟੀ ਕਮਿਸ਼ਨਰ ਸੰਗਰੂਰ, ਡੀ.ਡੀ.ਪੀ.ਓ ਤੇ ਬੀ.ਡੀ.ਪੀ.ਓ ਨੂੰ ਚਿੱਠੀ ਪੱਤਰ ਭੇਜੇ ਗਏ ਸਨ ਪਰ ਅੱਜ ਇਕ ਧਿਰ ਵੱਲੋਂ ਕਿੰਤੂ ਪ੍ਰੰਤੂ ਕਰਨ 'ਤੇ ਬੋਲੀ ਰੱਦ ਕਰ ਦਿੱਤੀ ਗਈ| ਦਲਿਤ ਆਗੂਆ ਨੇ ਕਿਹਾ ਕਿ ਇਸ ਵਾਰ ਪਾਣੀ ਵਾਲਾ ਵਾਹਨ ਨਾ ਦਿੱਤਾ ਗਿਆ ਤਾ ਸੰਘਰਸ਼ ਵਿੱਢਿਆ ਜਾਵੇਗਾ| ਇਸ ਮੌਕੇ ਪਿਆਰਾ ਸਿੰਘ, ਜਗਦੇਵ ਸਿੰਘ, ਗੁਰਮੇਲ ਸਿੰਘ, ਕੌਰ ਸਿੰਘ, ਬੇਅੰਤ ਸਿੰਘ ਤੇ ਹੋਰ ਮੈਂਬਰ ਹਾਜ਼ਰ ਸਨ| ਸਰਪੰਚ ਨੇ ਦੱਸਿਆ ਕਿ ਪਿੰਡ 'ਚ ਮਿਣਤੀ ਦਾ ਰੌਲਾ ਚੱਲ ਰਿਹਾ ਹੈ ਜਿਸ ਕਰ ਕੇ ਹਾਲੇ ਰੁਝਿਆ ਹੋਇਆ ਹਾਾ¢ ਪੰਚਾਇਤ ਸਕੱਤਰ ਨੇ ਕਿਹਾ ਪੰਚਾਇਤ ਦਲਿਤ ਭਾਈਚਾਰੇ ਨੂੰ ਪਹਿਲਾਾ ਵਾਲੀ ਜ਼ਮੀਨ ਤੇ ਇਸ ਵਾਰ ਬੋਰ ਤੇ ਅਗਲੀ ਵਾਰ ਨੂੰ ਮੋਟਰ ਲਗਵਾਉਣ ਨੂੰ ਤਿਆਰ ਹੈ| ਉੱਚ ਅਧਿਕਾਰੀਆ ਵੱਲੋਂ ਇਸ ਵਾਰ ਦਲਿਤਾਾ ਨੂੰ ਮੋਟਰ ਵਾਲੀ ਜ਼ਮੀਨ ਦੇਣ ਲਈ ਹਦਾਇਤਾਾ ਜਾਰੀ ਕੀਤੀਆ ਗਈਆ ਹਨ| ਇਸ ਲਈ ਵਿਭਾਗ ਦੇ ਨਿਯਮਾ ਅਨੁਸਾਰ ਹੀ ਕਾਰਵਾਈ ਅਮਲ 'ਚ ਲਿਆਦੀ ਜਾਵੇਗੀ|