ਵੱਖ ਵੱਖ ਸ਼ਖਸੀਅਤਾਂ ਵਲੋਂ ਡਾ.ਵਿਜੈਪਾਲ ਸੋਨੀ ਨੂੰ ਸ਼ਰਧਾਜਲੀ ਭੇਟ ਕੀਤੀਆਂ...

ਦੋਰਾਹਾ,(ਅਮਰੀਸ਼ ਆਨੰਦ)ਦੋਰਾਹਾ ਦੇ ਅੜੈਚਾਂ ਚੌਂਕ ਸਥਿਤ ਸੋਨੀ ਅੱਖਾਂ ਦੇ ਹਸਪਤਾਲ ਦੇ ਮਾਲਕ ਦਰਵੇਸ਼ ਰੂਹ ਡਾਕਟਰ ਦੇ ਰੂਪ ਚ ਗਰੀਬਾਂ ਤੇ ਜਰੂਰਤਮੰਦਾਂ ਲਈ ਰੱਬ ਦਾ ਰੂਪ ਸਤਿਕਾਰਯੋਗ ਡਾ.ਵਿਜੈ ਪਾਲ ਸੋਨੀ(ਪਾਇਲ ਵਾਲੇ)(73)ਅਚਾਨਕ ਕੁਝ ਦਿੰਨਾ ਪਹਿਲਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ,ਓਹਨਾ ਦੀ ਆਤਮਿਕ ਸ਼ਾਂਤੀ ਲਈ ਨਮਿਤ(ਚੌਥਾ ਉਠਾਲਾ)ਗਰੁੜ ਪੁਰਾਨ ਪਾਠ ਦੇ ਭੋਗ ਅੱਜ ਓਹਨਾ ਦੇ ਗ੍ਰਹਿ ਅੜੈਚਾਂ ਚੌਂਕ ਸਥਿਤ ਸੋਨੀ ਹਸਪਤਾਲ ਵਿਖੇ ਪਾਏ ਗਏ,ਇਸ ਮੌਕੇ ਸ਼ਹਿਰ ਵਾਸੀਆਂ ਨੇ ਸੋਨੀ ਹਸਪਤਾਲ ਪਹੁੰਚ ਕੇ ਡਾ.ਵਿਜੈ ਪਾਲ ਸੋਨੀ ਵਲੋਂ ਇਲਾਕੇ ਅੰਦਰ ਦਿਤੀਆਂ ਸੇਵਾਂਵਾਂ ਨੂੰ ਯਾਦ ਕਰਦੇ ਹੋਏ ਪਰਿਵਾਰ ਵਾਲਿਆਂ ਨਾਲ ਦੁੱਖ ਸਾਂਝਾ ਕਰਦੇ ਹੋਏ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ,ਇਸ ਮੌਕੇ ਸ਼ਹਿਰ ਵਾਸੀਆਂ,ਰਾਜਨੀਤਕ ਆਗੂਆਂ ਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਵਲੋਂ ਓਹਨਾ ਦੇ ਬੇਟੇ ਡਾ.ਰਿਭੁ ਸੋਨੀ ਤੇ ਨੂੰਹ ਡਾ.ਰੁਬੀਨਾ ਸੋਨੀ ਤੇ ਬੇਟੀ ਡਾ.ਸੁਮਿਧਾ ਗਾਂਧਾ,ਡਾ.ਸੁਮੀਰ ਗਾਂਧਾ(ਜਵਾਈ) ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ.ਇਸ ਮੌਕੇ ਨਗਰ ਕੌਂਸਲ ਦੋਰਾਹਾ ਦੇ ਸਾਬਕਾ ਪ੍ਰਧਾਨ ਆਦਰਸ਼ਪਾਲ ਬੈਕਟਰ ਵਲੋਂ ਡਾ.ਵਿਜੈਪਾਲ ਸੋਨੀ ਨੂੰ ਨਮ ਅੱਖਾਂ ਨਾਲ ਸ਼ਰਧਾਜਲੀ ਭੇਟ ਕੀਤੀ.ਇਸ ਇਸ ਸੋਕ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਦਲੀਪ ਤੁਲੀ,ਏ.ਕੇ.ਟੰਡਨ,ਸਾਬਕਾ ਪ੍ਰਧਾਨ ਸ਼੍ਰੀ ਆਦਰਸ਼ਪਾਲ ਬੈਕਟਰ ਨਗਰ ਕੌਂਸਲ ਦੋਰਾਹਾ ਦੇ ਪ੍ਰਧਾਨ ਸ੍ਰੀ ਸੁਦਰਸ਼ਨ ਕੁਮਾਰ ਸ਼ਰਮਾ,ਡਾ.ਗੁਰਸ਼ਰਨ ਸਿੱਧੂ(ਸਿੱਧੂ ਹਸਪਤਾਲ)ਡਾ.ਜਸਕੀਰਤ ਸਿੰਘ ਪੰਧੇਰ(ਰਾਜਵੰਤਹਸਪਤਾਲ)ਡਾ.ਭੰਗੂ(ਭੰਗੂਹਸਪਤਾਲ)ਡਾ.ਜੇ.ਐਲ ਆਨੰਦ(ਆਨੰਦ ਡੈਂਟਲ ਹਸਪਤਾਲ)ਏ.ਕੇ.ਟੰਡਨ,ਸਾਬਕਾ ਪ੍ਰਧਾਨ ਸ਼੍ਰੀ ਆਦਰਸ਼ਪਾਲ ਬੈਕਟਰ,ਸ਼ਿਵ ਵਿਨਾਇਕ,ਅਮਰੀਸ਼ ਆਨੰਦ,ਐਡਵੋਕੇਟ ਅਭੈਪਾਲ ਬੈਕਟਰ,ਰਾਕੇਸ਼ ਬੈਕਟਰ,ਤਰੁਣ ਬੈਕਟਰ,ਪਰਮਿੰਦਰ ਮਰਵਾਹਾ,ਡਾ.ਸਚਿਨ ਭਾਬਰੀਂ, ਉਦੈ ਸ਼ਰਮਾ(ਨੰਨਾ)ਸ਼ਾਰੂ ਕਪੂਰ(ਕਸ਼ਮੀਰ ਗਾਰਡਨ)ਵਿਜੈ ਮਰਵਾਹਾ,ਨਰਿੰਦਰ ਅੰਗਰਿਸ਼,,ਨੀਤਾ ਤੂਲੀ,ਡਾ.ਨਿਤਾਸ਼ਾ ਭਾਬਰੀਂ,ਪੂਰਨ ਆਤਮਾ ਆਨੰਦ,ਕਲਪਨਾ ਮੋਹਿੰਦਰਾ,ਰਾਜ ਦੁਲਾਰੀ ਤੋਂ ਇਲਾਵਾ ਅਨੇਕਾਂ ਸ਼ਹਿਰ ਵਾਸੀਆਂ ਵਲੋਂ ਡਾ.ਵਿਜੈ ਪਾਲ ਸੋਨੀ ਨੂੰ ਨਮ ਅੱਖਾਂ ਨਾਲ ਸ਼ਰਧਾ ਦੇ ਫੁੱਲ ਭੇਂਟ ਕੀਤੇ .ਇਸ ਮੌਕੇ ਵੱਖ ਵੱਖ ਅਦਾਰਿਆਂ ਤੇ ਨਾਮਵਰ ਸਖ਼ਸ਼ੀਅਤਾਂ ਵਲੋਂ ਭੇਜੇ ਗਏ ਸ਼ੋਕ ਮਤੇ ਵੀ ਪੜ੍ਹੇ ਗਏ.