ਲੁਧਿਆਣਾ,(ਅਮਰੀਸ਼ ਆਨੰਦ)ਬੀਤੀ ਦਿਨੀ ਜ਼ਿਲਾ ਲੁਧਿਆਣਾ ਦੇ ਇੰਟਲੈਕਚੁਅਲ ਸੈੱਲ ਦੀ ਸ਼ਾਖਾ ਲੁਧਿਆਣਾ ਵਲੋਂ ਸਿਰਜਣਾਤਮਕ ਮੀਟਿੰਗ ਦਾ ਆਯੋਜਨ ਕੀਤਾ ਗਿਆ,ਜਿਸ ਵਿੱਚ ਲੁਧਿਆਣਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸ.ਰਵਨੀਤ ਸਿੰਘ ਬਿੱਟੂ,ਭਾਰਤੀ ਜਨਤਾ ਪਾਰਟੀ ਦੇ ਜਿਲਾ ਪ੍ਰਧਾਨ ਸ਼੍ਰੀ ਰਾਜਨੀਸ਼ ਧੀਮਾਨ ਤੇ ਸ਼੍ਰੀ.ਪੀ.ਕੇ.ਐਸ ਭਾਰਦਵਾਜ,ਸੂਬਾ ਕਨਵੀਨਰ ਪੰਜਾਬ ਮੁੱਖ ਮਹਿਮਾਨ ਵਜੋਂ ਪਹੁੰਚੇ ਲੁਧਿਆਣਾ ਦੇ ਇੰਟਲੈਕਚੁਅਲ ਸੈੱਲ ਦੀ ਸ਼ਾਖਾ ਲੁਧਿਆਣਾ ਦੀ ਸਮੂਹ ਸੀਨੀਅਰ ਲੀਡਰਸ਼ਿਪ ਐਮ.ਪੀ ਸੀਟ ਲੁਧਿਆਣਾ ਇੰਚਾਰਜ ਡਾ.ਗਿਰੀਸ਼ ਸਚਦੇਵਾ,ਪ੍ਰੋ: ਬਲਦੇਵ ਸਿੰਘ,ਡਾ.ਪੋਮਿਲਾ ਚੋਪੜਾ,ਡਾ.ਹਿਮਾਂਸੂ ਅਰੋੜਾ ਨੂੰ ਉੱਚੇਚੇ ਤੌਰ ਤੇ ਹਿੱਸਾ ਲਿਆ.ਇਸ ਸਿਰਜਣਾਤਮਕ ਮੀਟਿੰਗ ਵਿਚ ਲੋਕ ਸਭਾ ਲੁਧਿਆਣਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸ.ਰਵਨੀਤ ਸਿੰਘ ਬਿੱਟੂ ਨੂੰ ਭਾਰੀ ਬਹੁਮੱਤ ਨਾਲ ਜਿਤਾਉਣ ਵਾਰੇ ਵਿਚਾਰ ਵਟਾਂਦਰਾਂ ਕੀਤਾ ਗਿਆ.