ਪੱਤਰਕਾਰ ਸਿਮਰਨਜੋਤ ਮੱਕੜ 'ਤੇ ਹੋਏ ਪਰਚੇ ਨੂੰ ਰੱਦ ਕਰਵਾਉਣ ਲਈ ਪੱਤਰਕਾਰ ਤਾਲਮੇਲ ਕਮੇਟੀ ਭਾਈਚਾਰੇ ਨੇ ਐਸਐਸਪੀ ਪਟਿਆਲਾ ਦੇ ਨਾਮ ਮੰਗ ਪੱਤਰ ਸੌਂਪਿਆ

ਰਾਜਪੁਰਾ,22 ਦਸੰਬਰ (ਰਾਜੇਸ਼ ਡਾਹਰਾ)ਰਾਜਪੁਰਾ ਵਿੱਚ ਸਮੂਹ ਪੱਤਰਕਾਰ ਭਾਈਚਾਰੇ ਵੱਲੋ ਓਨ ਏਅਰ ਚੈਨਲ ਦੇ ਸੀਨੀਅਰ ਪੱਤਰਕਾਰ ਸਿਮਰਨਜੋਤ ਸਿੰਘ ਮੱਕੜ ਦੇ ਖਿਲਾਫ ਦਰਜ ਪਰਚਾ ਰੱਦ ਕਰਨ ਸੰਬੰਧੀ ਪਟਿਆਲਾ ਦੇ ਐਸ ਐਸ ਪੀ ਦੇ ਨਾਮ ਐਸ ਐਚ ਓ ਰਾਜਪੁਰਾ ਰਾਕੇਸ਼ ਕੁਮਾਰ ਨੂੰ ਮੰਗ ਪੱਤਰ ਦਿੱਤਾ ਗਿਆ ਇਸ ਦੌਰਾਨ ਤਾਲਮੇਲ ਕਮੇਟੀ ਦੇ ਸਮੂਹ ਪੱਤਰਕਾਰਾਂ ਨੇ ਕਿਹਾ ਕਿ ਪਟਿਆਲਾ ਵਿਖੇ ਓਨ ਏਅਰ ਚੈਨਲ ਦੇ ਸੀਨੀਅਰ ਪੱਤਰਕਾਰ ਸਿਮਰਨਜੋਤ ਸਿੰਘ ਮੱਕੜ ਖਿਲਾਫ ਜੋ ਪਰਚਾ ਦਰਜ ਕੀਤਾ ਗਿਆ ਹੈ ਇਸਦੀ ਰਾਜਪੁਰਾ ਦੇ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਨਿੰਦਾ ਕੀਤੀ ਜਾਂਦੀ ਹੈ ਅਤੇ ਓਹਨਾ ਨੇ ਇਸ ਪਰਚੇ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ ਓਹਨਾ ਨੇ ਕਿਹਾ ਕਿ ਪੱਤਰਕਾਰਤਾ ਦਾ ਮਤਲਬ ਸੱਚਾਈ ਨੂੰ ਸਾਹਮਣੇ ਲਿਆਉਣਾ ਹੈ ਜਿਸ ਉੱਤੇ ਪਹਿਰਾ ਦਿੰਦੇ ਹੋਏ ਪੱਤਰਕਾਰ ਸਿਮਰਨਜੋਤ ਸਿੰਘ ਮੱਕੜ ਵੱਲੋਂ ਖਬਰ ਕਵਰ ਕੀਤੀ ਗਈ ਸੀ, ਪਰ ਉਸ ਖਿਲਾਫ ਸੰਬੰਧਿਤ ਵਿਭਾਗ ਵੱਲੋਂ ਵੱਖ-ਵੱਖ ਧਰਾਵਾਂ ਹੇਠ ਪਰਚਾ ਦਰਜ ਕੀਤਾ ਗਿਆ ਹੈ ਜੋ ਕਿ ਗਲਤ ਹੈ।ਓਹਨਾ ਨੇ ਮੰਗ ਕੀਤੀ ਕਿ ਸਿਮਰਨਜੋਤ ਸਿੰਘ ਮੱਕੜ ਤੇ ਕੀਤੇ ਗਏ ਪਰਚੇ ਨੂੰ ਰੱਦ ਕੀਤਾ ਜਾਵੇ ਅਤੇ ਪੱਤਰਕਾਰਾਂ ਦੇ ਮਾਣ- ਸਨਮਾਨ ਨੂੰ ਬਹਾਲ ਰੱਖਿਆ ਜਾਵੇ ਅਤੇ ਸੱਚ ਤੇ ਪਹਿਰਾ ਦੇਣ ਵਾਲੇ ਪੱਤਰਕਾਰਤਾ ਦੀ ਅਵਾਜ ਨੂੰ ਦਬਾਉਣ ਵਾਲੇ ਗਲਤ ਅਨਸਰਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਇਸ ਪਰਚੇ ਨੂੰ ਲੈਕੇ ਪੱਤਰਕਾਰ ਭਾਈਚਾਰੇ ਵਿੱਚ ਕਾਫੀ ਰੋਸ ਦੀ ਲਹਿਰ ਪਾਈ ਜਾ ਰਹੀ ਹੈ