ਖੇਤੀਬਾੜੀ ਵਿਭਾਗ ਨੇ ਬੀਜ ਸਟੋਰਾਂ ਦੀ ਜਾਂਚ ਲਈ ਟੀਮਾਂ ਦਾ ਕੀਤਾ ਗਠਨ, ਛਾਪੇਮਾਰੀ ਜਾਰੀ
- ਪੰਜਾਬ
- 01 Jun,2020
ਝੋਨੇ ਦੇ ਬੀਜ ਘੁਟਾਲੇ ਦੇ ਰਾਜਨੀਤਿਕ ਵਿਵਾਦ ਤੋਂ ਬਾਅਦ ਜ਼ਿਲ੍ਹਾ ਖੇਤੀਬਾੜੀ ਵਿਭਾਗ ਤਿਆਰ ਹੋ ਗਿਆ ਹੈ । ਬੀਜ ਭੰਡਾਰਾਂ ਦੀ ਜਾਂਚ ਲਈ ਰਾਜ ਸਰਕਾਰ ਦੇ ਆਦੇਸ਼ਾਂ 'ਤੇ ਵਿਭਾਗ ਨੇ ਖੇਤੀਬਾੜੀ ਵਿਕਾਸ ਅਫਸਰਾਂ ਦੀ ਅਗਵਾਈ ਹੇਠ ਪੰਜ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਹਨ ਜੋ ਸਟੋਰਾਂ ਅਤੇ ਗੁਦਾਮਾਂ ਦੀ ਜਾਂਚ ਕਰ ਰਹੀਆਂ ਹਨ ।ਹੁਣ ਤੱਕ ਜ਼ਿਲ੍ਹੇ ਵਿੱਚ ਵਿਭਾਗ ਦੀਆਂ ਟੀਮਾਂ ਨੂੰ ਕੋਈ ਵਿਵਾਦਪੂਰਨ ਬੀਜ ਨਹੀਂ ਮਿਲਿਆ ਹੈ । ਵਿਭਾਗ ਨੇ ਇਸ ਸਬੰਧੀ ਰਿਪੋਰਟ ਮੰਤਰਾਲੇ ਅਤੇ ਪੰਜਾਬ ਸਰਕਾਰ ਨੂੰ ਭੇਜ ਦਿੱਤੀ ਹੈ । ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਡਾ: ਗੁਰਦਿਆਲ ਸਿੰਘ ਨੇ ਦੱਸਿਆ ਕਿ ਹੁਣ ਤੱਕ ਤਕਰੀਬਨ ਦਰਜਨ ਥਾਵਾਂ, ਦੁਕਾਨਾਂ ਅਤੇ ਗੁਦਾਮਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ । ਅੰਮ੍ਰਿਤਸਰ ਵਿਚ ਕਿਤੇ ਵੀ ਸ਼ੱਕੀ ਬੀਜ ਨਹੀਂ ਮਿਲੇ ਪਰ ਚੈਕਿੰਗ ਦੀ ਮੁਹਿੰਮ ਫਿਰ ਵੀ ਜਾਰੀ ਹੈ ।