ਸੁਦਰਸ਼ਨ ਸ਼ਰਮਾ ਪੱਪੂ ਬਣੇ ਨਗਰ ਕੌਂਸਲ ਦੋਰਾਹਾ ਦੇ ਸਰਬਸੰਮਤੀ ਨਾਲ ਪ੍ਰਧਾਨ

ਦੋਰਾਹਾ,ਆਨੰਦ,ਨਗਰ ਕੌਂਸਲ ਦੋਰਾਹਾ ਦੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੇ ਅਹੁਦਿਆਂ ਦੀ ਅੱਜ ਹੋਈ ਚੋਣ ਵਿਚ ਕਾਂਗਰਸ ਪਾਰਟੀ ਤਿੰਨੇ ਅਹੁਦਿਆਂ 'ਤੇ ਕਬਜ਼ਾ ਕਰਨ ਵਿਚ ਕਾਮਯਾਬ ਹੋ ਗਈ। ਅੱਜ ਦੀ ਇਸ ਮੀਟਿੰਗ ਵਿਚ ਸ਼੍ਰੀ ਸੁਦਰਸ਼ਨ ਸ਼ਰਮਾ ਪੱਪੂ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ, ਇਸ ਮੀਟਿੰਗ ਵਿੱਚ ਸਭ ਤੋਂ ਪਹਿਲਾਂ ਨਵੇਂ ਚੁਣੇ ਕੌਂਸਲਰਾਂ ਨੂੰ ਸਹੁੰ ਚੁਕਾਈ ਗਈ ਅਤੇ ਇਸ ਉਪਰੰਤ ਮੀਟਿੰਗ ਪ੍ਰਕਿਰਿਆ ਸ਼ੁਰੂ ਕੀਤੀ ਗਈ, ਇਸ ਮੀਟਿੰਗ ਵਿੱਚ ਸੁਦਰਸ਼ਨ ਸ਼ਰਮਾ ਪੱਪੂ ਨੂੰ ਸਰਬਸੰਮਤੀ ਨਾਲ ਪ੍ਰਧਾਨ,ਰਣਜੀਤ ਸਿੰਘ ਲੰਬੜਦਾਰ( ਸੀਨੀਅਰ ਮੀਤ ਪ੍ਰਧਾਨ)ਬਲਜੀਤ ਕੌਰ ( ਜੂਨੀਅਰ ਮੀਤ ਪ੍ਰਧਾਨ) ਚੁਣੇ ਗਏ,ਜਿਸ ਵਿਚ ਐੱਸ.ਡੀ.ਐੱਮ.ਪਾਇਲ ਸ.ਮਨਕੰਵਲ ਸਿੰਘ ਚਾਹਲ,ਸ.ਤੇਜ ਪ੍ਰਕਾਸ਼ ਸਿੰਘ,ਸਾਬਕਾ ਟਰਾਂਸਪੋਰਟ ਮੰਤਰੀ ਪੰਜਾਬ,ਸ. ਗੁਰਕੀਰਤ ਸਿੰਘ ਕੋਟਲੀ ਐਮ.ਐਲ.ਏ ਖੰਨਾ,ਸ. ਲਖਵੀਰ ਸਿੰਘ ਲੱਖਾਂ ਐਮ.ਐਲ.ਏ ਹਲਕਾ ਪਾਇਲ,ਚੇਅਰਮੈਨ ਬੰਤ ਸਿੰਘ ਦੋਬੁਰਜੀ ਸਾਬਕਾ ਪ੍ਰਧਾਨ ਨਗਰ ਕੌਂਸਲ ਦੋਰਾਹਾ ਤੋਂ ਇਲਾਵਾ ਸਾਰੇ ਕੌਸਲਰ ਤੇ ਹਲਕਾ ਪਾਇਲ ਤੇ ਦੋਰਾਹਾ ਦੇ ਕਾਂਗਰਸੀ ਵਰਕਰ ਵਿਸ਼ੇਸ਼ ਤੋਰ ਤੇ ਹਾਜ਼ਿਰ ਹੋਏ,ਸਾਰਿਆ ਨੇ ਨਵੇਂ ਚੁਣੇ ਗਏ ਪ੍ਰਧਾਨ ਸੀਨੀਅਰ ਮੀਤ ਪ੍ਰਧਾਨ ਤੇ ਮੀਤ ਪ੍ਰਧਾਨ ਨੂੰ ਵਿਸ਼ੇਸ਼ ਤੌਰ ਤੇ ਮੁਬਾਰਕਾਂ ਦਿਤੀਆਂ .