ਲੰਬੀ,5 ਨਵੰਬਰ(ਬੁੱਟਰ) ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਭਾਗੂ ਵਿਖੇ ਪੰਜਾਬ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਅਤੇ ਪ੍ਰਿੰਸੀਪਲ ਜਗਜੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ 'ਚ ਬੱਡੀ ਪ੍ਰੋਗਰਾਮ ਦੇ ਨੋਡਲ ਅਫ਼ਸਰ ਤਰਸੇਮ ਸਿੰਘ ਬੁੱਟਰ ਦੀ ਅਗਵਾਈ 'ਚ ਤੰਬਾਕੂ ਵਿਰੋਧੀ ਸਮਾਗਮ ਕਰਵਾਇਆ ਗਿਆ।ਸਕੂਲ ਦੇ ਸਮੂਹ ਬੱਡੀਜ ਨੇ ਤੰਬਾਕੂ ਦਾ ਸੇਵਨ ਨਾ ਕਰਨ ਬਾਰੇ ਸਹੁੰ ਚੁੱਕੀ।ਨੋਡਲ ਅਫ਼ਸਰ ਤਰਸੇਮ ਸਿੰਘ ਬੁੱਟਰ ਨੇ ਤੰਬਾਕੂ ਦੇ ਬੁਰੇ ਪ੍ਰਭਾਵਾਂ ਬਾਰੇ ਦੱਸਣ ਦੇ ਨਾਲ਼-ਨਾਲ਼ ਸਕੂਲ ਕੈਂਪਸ ਦੇ ਤੰਬਾਕੂ ਮੁਕਤ ਜੋਨ ਹੋਣ ਬਾਰੇ ਜਾਣਕਾਰੀ ਪ੍ਰਦਾਨ ਕੀਤੀ।ਸੀਨੀਅਰ ਬੱਡੀ ਲੈਕਚਰਾਰ ਵਿਸ਼ਾਲ ਬੱਤਾ ਨੇ ਨਸ਼ਿਆਂ ਤੋਂ ਦੂਰ ਰਹਿਣ ਲਈ ਸਾਰੇ ਬੱਡੀਜ ਨੂੰ ਪ੍ਰੇਰਤ ਕੀਤਾ।ਸਕੂਲ ਮੁਖੀ ਮੈਡਮ ਜਗਜੀਤ ਕੌਰ ਨੇ ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਨਸ਼ਿਆਂ ਤੋਂ ਦੂਰ ਰਹਿਣ ਲਈ ਆਪਣੇ ਵਿਚਾਰ ਸਾਂਝੇ ਕੀਤੇ।ਇਸ ਮੌਕੇ ਸਕਲੂ ਦੇ ਸਮੁੱਚੇ ਸੀਨੀਅਰ ਬੱਡੀਜ ਹਾਜ਼ਰ ਸਨ।