ਐਨ ਸੀ .ਸੀ ਅਕੈਡਮੀ ਵਿੱਚ 25 ਪੰਜਾਬ ਸਿੱਖ ਰੈਜੀਮੈਂਟ ਨੇ ਹਥਿਆਰਾਂ ਦੀ ਲਾਈ ਪ੍ਦਰਸ਼ਨੀ

*ਐਨ ਸੀ .ਸੀ ਅਕੈਡਮੀ ਵਿੱਚ 25 ਪੰਜਾਬ ਸਿੱਖ ਰੈਜੀਮੈਂਟ ਨੇ ਹਥਿਆਰਾਂ ਦੀ ਲਾਈ ਪ੍ਦਰਸ਼ਨੀ*  ਬਠਿੰਡਾ 18 ਜੂਨ(ਬੁੱਟਰ ) ਸਬ ਡਵੀਜ਼ਨ ਮਲੋਟ ਵਿਖੇ ਐਨ ਸੀ ਸੀ ਅਕੈਡਮੀ ਮਲੋਟ ਵਿੱਚ ਚੱਲ ਰਹੇ ਏਕ ਭਾਰਤ ਸ਼ਰੇਸ਼ਟ ਭਾਰਤ ਐਨ ਸੀ ਸੀ ਕੈਪ ਵਿੱਚ ਅੱਜ 25 ਸਿੱਖ ਰੈਜੀਮੈਂਟ ਨੇ ਹਥਿਆਰਾਂ ਦੀ ਪ੍ਦਰਸ਼ਨੀ ਲਾਈ ਅਤੇ ਐਨ ਸੀ ਸੀ ਕੈਡਿਟਸ ਨੂੰ ਸਿਖਲਾਈ ਵੀ ਦਿੱਤੀ ਗਈ  । ਜਿਸ ਵਿੱਚ ਉਹ  ਹਥਿਆਰ ਹਨ ਜੋ ਫੌਜ ਵਿੱਚ ਵਰਤੇ ਜਾਂਦੇ ਹਨ ਅਤੇ ਕੈਡਿਟਾ ਨੂੰ ਹਥਿਆਰਾਂ ਦੀ ਵਰਤੋਂ ਅਤੇ ਯੁੱਧ ਦੇ ਵਿੱਚ ਹਥਿਆਰਾਂ  ਨੂੰ ਕਿਵੇ ਅਤੇ ਕਿਸ ਤਰ੍ਹਾਂ ਚਲਾਇਆ ਜਾਂਦਾ ਹੈ  ਇਸ ਬਾਰੇ ਕੈਡਿਟਾ ਨੂੰ ਬਹੁਤ ਹੀ ਸਰਲ ਅਤੇ ਵਿਸਥਾਰ ਰੂਪ ਵਿੱਚ ਦੱਸਿਆ ਗਿਆ। ਇਸ ਮੌਕੇ ਲੈਫਟੀਨੈਂਟ ਮਨਜੀਤ ਸਿੰਘ ਐਸ ਡੀ ਕਾਲਜ ਬਰਨਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 25 ਸਿੱਖ ਰੈਜੀਮੈਂਟ ਦੇ ਨਾਇਕ ਸੂਬੇਦਾਰ ਹਰਦੀਪ ਸਿੰਘ ਨੇ ਆਪਣੀ ਸਿੱਖ ਰੈਜੀਮੈਂਟ ਦੀ ਟੀਮ ਨੇ ਦੱਸਿਆ ਕਿ ਹਥਿਆਰਾਂ ਦੀ ਵਰਤੋਂ  ਦਾ ਮਕਸਦ "ਏਕ ਗੋਲੀ ਏਕ ਦੁਸ਼ਮਣ" ਹੁੰਦਾ ਹੈ । ਜਮੀਨ ਤੋਂ ਅਕਾਸ਼ ਵੱਲ ਜਮੀਨ ਤੋਂ ਜਮੀਨ ਤੱਕ  ਪਰ ਦੁਸ਼ਮਣ ਦਾ ਟਾਰਗੇਟ ਨੂੰ ਖਤਮ ਕਰਨ ਵਾਲੇ ਹਥਿਆਰਾਂ ਦਾ ਪ੍ਰਯੋਗ ਕਰਨ ਬਾਰੇ ਸਿਖਾਇਆਂ ਗਿਆ । ਕੈਂਪ ਦੇ ਮੀਡੀਆ ਕੋਆਰਡੀਨੇਟਰ ਅਨਮੋਲਪ੍ਰੀਤ ਕੌਰ ਸਿੱਧੂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਨ ਸੀ ਸੀ ਕੈਂਪ ਨੇ ਡਿਪਟੀ ਕਮਾਡੈਂਟ  ਕਰਨਲ ਕੇ . ਐਸ .ਮਾਥੂਰ ਨੇ 25 ਸਿੱਖ ਰੈਜੀਮੈਂਟ ਕਮਾਡੀਇੰਗ ਅਫਸਰ ਕਰਨਲ ਰਣਵਿਜੈ ਕੁਮਾਰ ਨੇ ਅਤੇ ਉਹਨਾਂ ਦੀ ਟੀਮ ਦੇ ਅਧਿਕਾਰੀਆਂ ਦਾ  ਧਨੰਵਾਦ  ਕਰਦੇ  ਹੋਏ ਕਿਹਾ ਕਿ  ਰੈਜੀਮੈਂਟ ਨੂੰ ਹਥਿਆਰਾਂ ਦੀ ਪ੍ਦਰਸ਼ਨੀ ਨੂੰ ਐਨ ਸੀ ਸੀ ਕੈਡਿਟਾ ਨੂੰ ਬਹੁਤ  ਉਤਸਾਹਿਤ ਹੋਏ ਅਤੇ ਕੈਡਿਟਾ ਨੂੰ ਇਹ ਜਾਣਕਾਰੀ ਭਾਰਤੀ ਸੇਨਾ  ਵਿੱਚ ਭਾਰਤੀ  ਹੋਣ ਲਈ ਪ੍ਰੇਰਿਤ ਕੀਤਾ ।