ਅਮਰੀਸ਼ ਆਨੰਦ,(ਲੁਧਿਆਣਾ )ਪੰਜਾਬੀ ਗਾਇਕੀ ਵਿਚ ਅੱਜਕਲ ਇਕ ਅਹਿਮ ਸਥਾਨ ਰੱਖਣ ਵਾਲੀ ਗਾਇਕਾ ਸਰਬਜੀਤ ਕੌਰ ਬੱਬੂ ਜੋ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵੰਸ਼ ਦੇ ਚਰਨਾਂ ਦੀ ਛੋਹ ਪ੍ਰਾਪਤ ਧਰਤੀ ਜੋਧਾਂ ਮਨਸੂਰਾਂ ਦੀ ਜੰਮਪਲ ਹੈ,ਅੱਜਕਲ ਆਪਣੇ ਪਰਿਵਾਰ ਨਾਲ ਲੁਧਿਆਣੇ ਰਹਿ ਰਹੀ ਹੈ,ਸਰਬਜੀਤ ਕੌਰ ਬੱਬੂ ਪੰਜਾਬੀ ਗਾਇਕੀ ਵਿਚ ਅਹਿਮ ਸਥਾਨ ਰੱਖਣ ਵਾਲੇ ਸਵਰਗਵਾਸੀ ਉਸਤਾਦ 'ਸਤਨਾਮ ਚੰਗਿਆੜਾ'(ਮਸ਼ਹੂਰ ਲੇਖਕ ਤੇ ਉਘੇ ਸੰਗੀਤਕਾਰ) ਦੀ ਪਤਨੀ ਹੈ ,ਓਹਨਾ ਦੀ ਪ੍ਰੇਰਨਾ ਸਦਕਾ ਸਰਬਜੀਤ ਦੀ ਗਾਇਕੀ ਦਾ ਰਿਆਜ਼ ਜੀਵਨ ਭਰ ਦੀਆ ਉਮੰਗਾਂ ਵਿਚ ਐਸਾ ਛਾਇਆ ਕਿ ਅੱਜ ਉਹ ਲੱਚਰਪੁਣੇ ਦੀ ਗਾਇਕੀ ਤੋਂ ਕੋਹਾਂ ਦੂਰ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਚ ਵੱਖਰਾ ਯੋਗਦਾਨ ਪਾ ਰਹੀ ਹੈ ਗਾਇਕੀ ਦੇ ਨਾਲ ਨਾਲ ਸਰਬਜੀਤ ਮਾਡਲਿੰਗ ਐਕਟਿੰਗ ਤੇ ਮਸ਼ਹੂਰੀ ਵੀ ਕਰ ਰਹੀ ਹੈ ਤੇ ਉਹ ਕਾਫੀ ਸਮੇ ਤੋਂ ਪੰਜਾਬੀ ਟੈਲੀਫ਼ਿਲਮ ਵਿਚ ਵੀ ਕੰਮ ਕਰ ਰਹੀ ਹੈ ਇਸ ਤੋਂ ਇਲਾਵਾ ਦੂਰਦਰਸ਼ਨ ਦੇ ਸਭ ਤੋਂ ਵੱਧ ਚੱਲੇ 'ਹੰਕਾਰ' ਸੀਰੀਅਲ ਵਿਚ ਵੀ ਅਹਿਮ ਭੂਮਿਕਾ ਨਿਭਾ ਚੁੱਕੀ ਹੈ ਸਰਬਜੀਤ ਕੌਰ ਬੱਬੂ ਨੇ ਫਿਲਮ ਸਟਾਰ ਰਵਿੰਦਰ ਗਰੇਵਾਲ ਦੀ ਪੰਜਾਬੀ ਮੂਵੀ "ਰੌਲਾ ਪੈ ਗਿਆ'' ਵਿਚ ਵੀ ਕੰਮ ਕਰ ਚੁੱਕੀ ਹੈ, ਸਰਬਜੀਤ ਬੱਬੂ ਨੇ ਪੰਜਾਬੀ ਸੱਭਿਆਚਾਰ ਮੇਲਿਆਂ ਵਿਚ ਬਤੋਰ ਐਂਕਰਿੰਗ ਦੇ ਨਾਲ ਨਾਲ ਪੰਜਾਬ ਦੇ ਨਾਮਵਰ ਗਾਇਕਾ ਨਾਲ ਬਤੋਰ ਡਿਊਟ ਗਾਇਕਾ ਵੀ ਕੰਮ ਕਰਦੀ ਹੈ. ਸਰਬਜੀਤ ਕੌਰ ਬੱਬੂ ਦਾ ਕਹਿਣਾ ਹੈ ਕਿ ਅੱਜਕਲ ਦੇ ਨਵੇਂ ਗਾਇਕ ਆਪਣੇ ਪੁਰਾਣੀ ਪੰਜਾਬੀ ਵਿਰਸੇ , ਸੱਭਿਆਚਾਰ ਨੂੰ ਭੁਲਦੇ ਜਾ ਰਹੇ ਨੇ ਓਹਨਾ ਅੱਜਕਲ ਦੇ ਗਾਇਕਾਂ ਨੂੰ ਆਪਣੇ ਪੰਜਾਬੀ ਵਿਰਸੇ ਨੂੰ ਸਾਂਭਣ ਦੀ ਅਪੀਲ ਕੀਤੀ ਓਹਨਾ ਕਿਹਾ ਕਿ ਕੰਮ ਚਾਹੇ ਥੋੜਾ ਕਰੋ ਪਰ ਆਪਣੀ ਪੂਰੀ ਲਗਨ ਤੇ ਮਿਹਨਤ ਨਾਲ ਐਸਾ ਕਰੋ ਕਿ ਸਰੋਤਿਆਂ ਨੂੰ ਪਸੰਦ ਆਵੇ. ਓਹਨਾ ਦਸਿਆ ਕਿ ਜਲਦ ਹੀ ਮਾਰਕੀਟ ਵਿੱਚ ਪੰਜਾਬੀ ਵਿਰਸੇ ਨਾਲ ਸਬੰਧਿਤ ਪ੍ਰੋਜੈਕਟ ਲੈ ਕੇ ਆ ਰਹੀ ਹੈ ਉਮੀਦ ਕਰਦੀ ਹਾਂ ਕਿ ਕਿ ਲੋਕਾਂ ਵਲੋਂ ਪਸੰਦ ਕੀਤਾ ਜਾਵੇਗਾ.