ਕੈਲੀਫ਼ੋਰਨੀਆ ਵਿੱਚ ਲੱਗੀਆਂ ਅੱਗਾਂ ਦੌਰਾਨ ਜਾਨਵਰਾਂ ਦੀ ਜਿੰਦਗੀ ਬਚਾਉਣ ਵਾਲੇ ਹੀਰੋ
- ਅੰਤਰਰਾਸ਼ਟਰੀ
- Mon Jan,2025
ਕੈਲੀਫ਼ੋਰਨੀਆ ਦੇ ਜੰਗਲਾਂ ਦੀ ਅੱਗਾਂ ਨੇ ਰਿਹਾਇਸ਼ੀ ਇਲਾਕਿਆਂ ਵਿੱਚ ਤਬਾਹੀ ਮਚਾਈ ਹੋਈ ਹੈ। ਅੱਗ ਦੇ ਇਸ ਭਿਆਨਕ ਕਹਿਰ ਦੌਰਾਨ ਫਾਇਰਫਾਈਟਰਾ ਅਤੇ ਸੈਵਾ ਲਈ ਤਿਆਰ ਵਲੰਟੀਅਰ ਆਪਣੀਆਂ ਜਿੰਦਗੀਆਂ ਖਤਰੇ ਵਿੱਚ ਪਾ ਰਹੇ ਹਨ। ਉਹ ਸਿਰਫ ਅੱਗ ਨਾਲ ਹੀ ਨਹੀਂ ਲੜ ਰਹੇ, ਸਗੋਂ ਉਨ੍ਹਾਂ ਕੁਤਿਆਂ ਅਤੇ ਹੋਰ ਜਾਨਵਰਾਂ ਨੂੰ ਵੀ ਬਚਾ ਰਹੇ ਹਨ ਜੋ ਘਬਰਾਹਟ ਅਤੇ ਜਲਦਬਾਜ਼ੀ ਵਿੱਚ ਪਿੱਛੇ ਛੁੱਟ ਗਏ ਹਨ ਜਾਂ ਗਵਾਚ ਗਏ ਹਨ।
ਇਹ ਬੇਸਹਾਰਾ ਜਾਨਵਰ ਅਕਸਰ ਜਖਮੀ ਹੁੰਦੇ ਹਨ, ਉਨ੍ਹਾਂ ਦੇ ਸਰੀਰ ’ਤੇ ਜ਼ਖ਼ਮ ਹੁੰਦੇ ਹਨ ਜਾਂ ਧੂੰਏ ਕਾਰਨ ਸਾਹ ਲੈਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹੁੰਦੇ ਹਨ। ਕਈ ਜਾਨਵਰ ਸੁਆਹ ਨਾਲ ਭਰੀਆਂ ਸੜਕਾਂ ’ਤੇ ਭਟਕਦੇ ਹਨ ਜਾਂ ਅੱਗ ਨਾਲ ਤਬਾਹ ਹੋਏ ਘਰਾਂ ਦੇ ਨੇੜੇ ਲੁਕੇ ਮਿਲਦੇ ਹਨ।
ਇਹ ਬਹਾਦਰ ਹੀਰੋ ਹਰ ਜੀਵਨ—ਚਾਹੇ ਉਹ ਇਨਸਾਨ ਹੋਵੇ ਜਾਂ ਜਾਨਵਰ—ਨੂੰ ਕੀਮਤੀ ਮੰਨਦੇ ਹਨ। ਉਨ੍ਹਾਂ ਦੀ ਇਸ ਭਾਵਨਾ ਅਤੇ ਮਿਹਨਤ ਨੂੰ ਅਮਰੀਕੀ ਕਦੇ ਨਹੀਂ ਭੁੱਲਣਗੇ।
Leave a Reply