ਲੰਬੀ,28 ਜੁਲਾਈ( ਬੁੱਟਰ) ਇਸ ਵਾਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜੇ ਵਿੱਚ ਪੇਂਡੂ ਖੇਤਰ ਦੇ ਸਰਕਾਰੀ ਸਕੂਲਾਂ ਦੀ ਝੰਡੀ ਰਹੀ ਹੈ।ਇਸੇ ਲੜੀ ਦੇ ਤਹਿਤ ਲੰਬੀ ਹਲਕੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨ ਦੇ ਬੱਚਿਆਂ ਨੇ ਚੰਗੇ ਅੰਕ ਹਾਸਿਲ ਕਰ ਕੇ ਸਕੂਲ, ਅਧਿਆਪਕਾਂ,ਮਾਪਿਆਂ ਅਤੇ ਮਾਨ ਪਿੰਡ ਦਾ 'ਮਾਣ' ਰੱਖਿਆ ਹੈ।ਪ੍ਰਿੰਸੀਪਲ ਮੈਡਮ ਸ਼ੁਭਰਾ ਗੁਪਤਾ ਨੇ ਨਤੀਜਿਆਂ ਸਬੰਧੀ ਖ਼ੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਕਿ ਸਕੂਲ ਦੇ ਮਿਹਨਤੀ,ਇਮਾਨਦਾਰ,ਸਿਰੜੀ ਤੇ ਪ੍ਰਤੀਬੱਧ ਅਧਿਆਪਕਾਂ ਦੀ ਬਦੌਲਤ ਸਕੂਲ ਦੀ ਹੋਣਹਾਰ ਵਿਦਿਆਰਥਣ ਹਰਪ੍ਰੀਤ ਕੌਰ ਨੇ 96.23% ਅਤੇ ਸੁਹਿਰਦ ਵਿਦਿਆਰਥੀ ਮਨਪ੍ਰੀਤ ਸਿੰਘ ਨੇ 95.55% ਅੰਕ ਪ੍ਰਾਪਤ ਕਰ ਕੇ ਆਪਣੀ ਬੌਧਿਕ ਕਾਬਲੀਅਤ ਨੂੰ ਸਿੱਧ ਕੀਤਾ ਹੈ।ਉਹਨਾਂ ਕਿਹਾ ਕਿ ਮਾਨ ਸਕੂਲ ਦੇ 19 ਵਿਦਿਆਰਥੀ ਚੰਗੇ ਅੰਕ ਪ੍ਰਾਪਤ ਕਰ ਕੇ ਪਹਿਲੇ ਦਰਜੇ ਵਿੱਚ ਪਾਸ ਹੋਏ ਹਨ ਸੰਦੀਪ ਸਿੰਘ ਅਤੇ ਰਾਜਾ ਸਿੰਘ ਨੇ ਵੀ ਬਾਰ੍ਹਵੀਂ ਜਮਾਤ ਵਿੱਚੋਂ 90 ਪ੍ਰਤੀਸ਼ਤ ਤੋਂ ਵੱਧ ਅੰਕ ਹਾਸਿਲ ਕਰਨ ਵਾਲਿਆਂ ਦੀ ਮਾਣਮੱਤੀ ਸੂਚੀ ਵਿੱਚ ਆਪਣਾ ਨਾਂ ਦਰਜ ਕਰਵਾਇਆ ਹੈ।ਪ੍ਰਿੰਸੀਪਲ ਮੈਡਮ ਸ਼ੁਭਰਾ ਗੁਪਤਾ ਨੇ ਚੰਗੇ ਅੰਕ ਹਾਸਿਲ ਕਰਨ ਵਾਲ਼ੇ ਬੱਚਿਆਂ ਅਤੇ ਗਿਆਨ ਦੇ ਸੋਮੇ ਸਮੁੱਚੇ ਸਟਾਫ਼ ਨੂੰ ਮੁਬਾਰਕਬਾਦ ਦਿੰਦੇ ਹੋਏ ਬਾਰ੍ਹਵੀਂ ਪਾਸ ਕਰਨ ਵਾਲ਼ੇ ਬੱਚਿਆਂ ਨੂੰ ਜੀਵਨ ਮਨੋਰਥ ਦੀ ਪ੍ਰਾਪਤੀ ਲਈ ਭਵਿੱਖ 'ਚ ਹੋਰ ਮਿਹਨਤ ਕਰਨ ਲਈ ਪ੍ਰੇਰਤ ਕੀਤਾ।