ਧੂਰੀ,26 ਦਸੰਬਰ (ਮਹੇਸ਼ ਜਿੰਦਲ) ਅੱਜ ਸਿਵਾਲਿਕ ਪਬਲਿਕ ਸਕੂਲ ਧੂਰੀ ਵਿਖੇ ਸਬ-ਡਵੀਜਨ ਸਾਂਝ ਕੇਂਦਰ ਧੂਰੀ ਵੱਲੋਂ ਲੜਕੀਆਂ ਅਤੇ ਲੜਕਿਆਂ ਨੂੰ ਮੋਬਾਇਲ-ਆਪ ਅਤੇ ਸੜਕੀ ਸੁਰੱਖਿਆ ਆਵਾਜਾਈ ਬਾਰੇ ਜਗਰੂਕ ਕਰਨ ਲਈ ਇੱਕ ਸੈਮੀਨਾਰ ਸਕੂਲ ਦੇ ਡਾਇਰੈਕਟਰ ਸੰਦੀਪ ਸੇਠ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਜਿਸ ਵਿੱਚ ਸਾਂਝ ਕੇਂਦਰ ਦੇ ਇੰਚਾਰਜ ਗੁਲਸਨ ਸਿੰਘ ਅਤੇ ਪੀ.ਸੀ.ਆਰ.ਧੂਰੀ ਦੇ ਇੰਚਾਰਜ ਗੁਰਮੁੱਖ ਸਿੰਘ ਵਿਸੇਸ ਰੂਪ ਵਿੱਚ ਸਾਮਲ ਹੋਏ। ਔਰਤਾਂ ਦੀ ਸੁਰੱਖਿਆ ਸਬੰਧਿਤ ਮੋਬਾਇਲ ਐਪ ਬਾਰੇ ਜਾਣਕਾਰੀ ਦਿੰਦਿਆਂ ਗੁਲਸਨ ਸਿੰਘ ਨੇ ਕਿਹਾ ਕਿ ਔਰਤਾ ਪ੍ਰਤੀ ਸਮਾਜ ਵਿੱਚ ਪਣਪ ਰਹੀਆਂ ਕਰੂਤੀਆ ਨੂੰ ਠੱਲ ਪਾਉਣ ਅਤੇ ਉਨਾ ਦੀ ਸੁਰੱਖਿਆ ਯਕੀਨੀ ਬਨਾਉਣ ਲਈ ਇਹ ਮੋਬਾਇਲ-ਐਪ ਪੂਰੀ ਤਰਾ ਕਾਰਗਰ ਸਿੱਧ ਹੋ ਰਿਹਾ ਹੈ। ਜਦਕਿ ਸਾਂਝ ਕੇਂਦਰ ਧੂਰੀ ਮਹਿਲਾ ਕਾਸਟੇਬਲ ਰਮਨਦੀਪ ਕੌਰ ਨੇ ਬਕਾਇਦਾ ਸਕੂਲ ਟੀਚਰਾ ਤੇ ਲੜਕੀਆ ਦੇ ਗਰੁੱਪ ਬਣਾ ਕੇ ਉਨਾਂ ਨੰੁ ਸ਼ਕਤੀ ਐਪ ਦੀ ਵਰਤੋਂ ਦਾ ਤਾਰੀਕਾ ਅਤੇ ਇਸ ਮੋਬਾਇਲ ਐਪ ਨੂੰ ਕਿਸ ਤਰਾ ਡਾਊਨਲੋਡ ਕਰਨਾ ਹੈ, ਬਾਰੇ ਸਮਝਾਇਆ। ਜਦਕਿ ਸਤੀਸ ਚੰਦਰ ਅਰੋੜਾ ਮੈਬਰ ਸਾਂਝ ਕੇਂਦਰ ਨੇ ਵੀ ਬੱਚਿਆ ਨੂੰ ਵਾਤਾਵਰਨ ਦੀ ਸੁੱਧਤਾ ਅਤੇ ਸਾਂਝ ਕੇਂਦਰ ਵਲੋਂ ਦਿੱਤੀਆ ਜਾ ਰਹੀਆ ਸੇਵਾਵਾ ਬਾਰੇ ਦੱਸਿਆ। ਉਨਾਂ ਨਾਲ ਹੋਲਦਾਰ ਬੇਅੰਤ ਦਾਸ ਨੇ ਵੀ ਪਾਸਪੋਰਟ ਵੈਰੀਫਿਕੇਸ਼ਨ ਦੀ ਵਿਧੀ ਬਾਰੇ ਦੱਸਿਆ।ਇਸ ਮੋਕੇ ਤੇ ਪੀ.ਸੀ.ਆਰ ਧੂਰੀ ਦੇ ਮੁੱਖੀ ਗੁਰਮੁੱਖ ਸਿੰਘ ਨੇ ਸੜਕੀ ਸੁਰੱਖਿਆ ਅਤੇ ਆਵਾਜਾਈ ਬਾਰੇ ਵਿਦਿਆਰਥੀਆ ਨੂੰ ਜਾਗਰੂਕ ਕਰਦਿਆਂ ਬੱਚਿਆ ਦੇ ਮਾਪਿਆ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆ ਨੂੰ 18 ਸਾਲ ਤੋ ਘੱਟ ਉਮਰ ਤੱਕ ਸਕੂਟਰ ਅਤੇ ਮੋਟਰਸਾਇਕਲ ਨਾ ਚਲਾਉਣ ਨੂੰ ਯਕੀਨੀ ਬਨਾਉਣ ਦੇ ਨਾਲ-ਨਾਲ ਬੁਲਟ ਮੋਟਰਸਾਇਕਲਾ ਤੋ ਪਟਾਕੇ ਉਤਾਰਨ ਲਈ ਆਪਣਾ ਵਡਮੁੱਲਾ ਯੋਗਦਾਨ ਪਾਉਣ ਨਾਲ ਹੀ ਆਪ ਨੇ ਵਿਦਿਆਰਥੀਆ ਨੂੰ ਬਾਜਾਰ ਵਿੱਚ ਘੱਟ ਰਫਤਾਰ ਨਾਲ ਮੋਟਰਸਾਇਕਲ ਚਲਾਉਣ, ਹੈਲਮੈਟ ਦਾ ਪ੍ਰਯੋਗ ਅਤੇ ਵਹੀਕਲ ਚਲਾਉਦੇ ਸਮੇ ਮੋਬਾਇਲ ਦਾ ਇਸਤਮਾਲ ਨਾ ਕਰਨ ਲਈ ਜ਼ੋਰ ਦੇ ਕੇ ਕਿਹਾ ਆਪ ਨੇ ਸੜਕੀ ਸੁਰੱਖਿਆ ਨੂੰ ਯਕੀਨੀ ਬਨਾਉਣ ਲਈ. ਆਵਾਜਾਈ ਦੇ ਨਿਯਮਾ ਦੀ ਪੂਰਨ ਰੂਪ ਵਿੱਚ ਪਾਲਣਾ ਕਰਨ ਲਈ ਕਿਹਾ ਅਤੇ ਕਿਹਾ ਕਿ ਉਹ ਸੀਟ ਬੈਲਟ ਦਾ ਪ੍ਰਯੌਗ ਕਰਨਾ ਨਾ ਭੁੱਲਣ ਅਤੇ ਕਦੇ ਵੀ ਬਸ ਵਿੱਚ ਸਫਰ ਕਰਦਿਆ ਆਪਣੇ ਗਰਦਨ ਜਾ ਮਾਹ ਨੂੰ ਬਾਹਰ ਕੱਢਣ ਅਤੇ ਸੜਕੀ ਸਰੱੁਖਿਆ ਆਵਾਜਾਈ ਬਾਰੇ ਅਗਰ ਕੋਈ ਕਿਸੇ ਨੂੰ ਸਮਸਿਆਂ ਆਉਂਦੀ ਹੈ ਤਾਂ ਉਨਾਂ ਨਾਂਲ ਕਦੇ ਵੀ ਸਮਪਰਕ ਕੀਤਾ ਜਾ ਸਕਦਾ ਹੈ ਪੀ.ਸੀ.ਆਰ. ਦੇ ਕਰਮਚਾਰੀ ਤੁਹਾਡੀ ਸਹਾਇਤਾਂ ਲਈ ਹਮੇਸਾਂ ਤੱਤਪਰ ਰਹਿਣਗੇ ਇਸ ਮੋਕੇ ਪਰ ਰਿੰਪੀ,ਅਮਿ੍ਰਤਪਾਲ ਕੌਰ ਵੀ ਸਾਮਲ ਸਨ ਸਕੂਲ ਦੇ ਡਾਇਰੈਕਟਰ ਸੰਦੀਪ ਸੇਠ ਨੇ ਸੰਭਣਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਇਹ ਸੈਮੀਨਰ ਸਕੂਲ ਵਿਦਿਆਰਥੀਆਂ ਲਈ ਬਹੁਤ ਹੀ ਲਾਹੇਬੰਦ ਸਾਬਤ ਹੋਵੇਗਾ।