ਐੱਸਐੱਸਪੀ ਬਠਿੰਡਾ ਅਤੇ ਗੁਰੂ ਕਾਸ਼ੀ 'ਵਰਸਿਟੀ ਦੇ ਵਾਈਸ ਚਾਂਸਲਰ ਨੇ ਕੀਤਾ ਜਸਵੀਰ ਸਿੱਧੂ ਦਮਦਮੀ ਦਾ 'ਬਾਤਾਂ ਸੜਕੋਂ ਪਾਰ ਦੀਆਂ' ਕਹਾਣੀ ਸੰਗ੍ਰਿਹ ਰਿਲੀਜ਼।

ਤਲਵੰਡੀ ਸਾਬੋ, 28 ਸਤੰਬਰ (ਗੁਰਜੰਟ ਸਿੰਘ ਨਥੇਹਾ)- ਪੱਤਰਕਾਰੀ ਦੇ ਖੇਤਰ ਵਿੱਚ ਨਾਮਣਾ ਕਮਾ ਚੁੱਕੇ ਤਲਵੰਡੀ ਸਾਬੋ ਦੇ ਲਾਗਲੇ ਪਿੰਡ ਬੁਰਜ ਸੇਮਾ ਦੇ ਵਸਨੀਕ ਜਸਵੀਰ ਸਿੱਧੂ ਦਮਦਮੀ ਦੁਆਰਾ ਪਹਿਲਾ ਕਹਾਣੀ ਸੰਗ੍ਰਿਹ 'ਬਾਤਾਂ ਸੜਕੋਂ ਪਾਰ ਦੀਆਂ' ਨੂੰ ਅੱਜ ਸ਼ਹੀਦ ਭਗਤ ਸਿੰਘ ਦੇ 111ਵੇਂ ਜਨਮ ਦਿਵਸ ਨੂੰ ਸਮਰਪਿਤ ਸਮਾਗਮ ਮੌਕੇ ਬਠਿੰਡਾ ਦੇ ਐੱਸ ਐੱਸ ਪੀ ਸ. ਨਾਨਕ ਸਿੰਘ ਦੁਆਰਾ ਰਿਲੀਜ਼ ਕੀਤਾ ਗਿਆ। ਕਿਤਾਬ ਰਿਲੀਜ਼ ਕਰਨ ਤੋਂ ਬਾਅਦ ਸ. ਨਾਨਕ ਸਿੰਘ ਨੇ ਕਿਹਾ ਕਿ ਕਿਤਾਬਾਂ ਸਾਡੀਆਂ ਸੱਚੀਆਂ ਸੁੱਚੀਆਂ ਮਿੱਤਰ ਹੋਣ ਦੇ ਨਾਲ ਨਾਲ ਸਾਨੂੰ ਦੁਨੀਆਂ ਭਟਰ ਦਾ ਗਿਆਨ ਪ੍ਰਦਾਨ ਕਰਦੀਆਂ ਹਨ। ਸਾਹਿਤਿਕ ਖੇਤਰ ਵਿੱਚ ਕਦਮ ਰੱਖਣ ਵਾਲੇ ਜਸਵੀਰ ਸਿੰਘ ਦਮਦਮੀ ਨੂੰ ਮੁਬਾਰਕਬਾਦ ਦਿੰਦਿਆਂ ਸ. ਨਾਨਕ ਸਿੰਘ ਨੇ ਕਿਹਾ ਕਿ ਅੱਜ ਦੇ ਦੌਰ ਵਿੱਚ ਸਾਡੇ ਸੱਭਿਆਚਾਰ ਦੇ ਨਾਲ ਨਾਲ ਸਾਡਾ ਸਾਹਿਤ ਵੀ ਵਧੀਆ ਅਤੇ ਸਮਾਜ ਸਿਰਜਕ ਨਹੀਂ ਰਿਹਾ ਹੈ ਪ੍ਰੰਤੂ ਫਿਰ ਵੀ ਜਸਵੀਰ ਨੇ ਚੰਗੀ ਸੋਚ ਅਤੇ ਸੇਧ ਦੇਣ ਵਾਲੀਆਂ ਕਹਾਣੀਆਂ ਦੀ ਕਿਤਾਬ ਪਾਠਕਾਂ ਦੀ ਝੋਲੀ ਪਾਈ ਹੈ। ਇਸ ਮੌਕੇ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸ. ਜਸਵਿੰਦਰ ਸਿੰਘ ਢਿੱਲੋਂ ਦੁਆਰਾ ਵੀ ਉਕਤ ਕਿਤਾਬ ਰਿਲੀਜ ਕਤੀ ਗਈ ਅਤੇ ਜਸਵੀਰ ਸਿੱਧੂ ਦਮਦਮੀ ਕੋਲੋਂ ਉਮੀਦ ਜਿਤਾਈ ਕਿ ਉਹ ਪਾਠਕਾਂ ਦੀ ਕਚਿਹਰੀ 'ਚ ਚੰਗਾ ਸਾਹਿਤ ਹੀ ਪੇਸ਼ ਕਰਨਗੇ। ਇਸ ਮੌਕੇ ਨਸ਼ਾ ਵਿਰੋਧੀ ਮੰਚ ਦੇ ਸਰਪ੍ਰਸਤ ਸ਼ਮਸ਼ੇਰ ਸਿੰਘ, ਗੁਰਬਿੰਦਰ ਬੰਗੀ ਪ੍ਰਧਾਨ, ਸੁਖਪਾਲ ਸਿੰਘ ਸਿੱਧੂ, ਅੰਮਿਰਤਪਾਲ ਮਲਕਾਣਾ, ਪੀਆਰਓ ਯੂਨੀਵਰਸਿਟੀ ਹਰਪ੍ਰੀਤ ਸ਼ਰਮਾ ਆਦਿ ਮੌਜ਼ੂਦ ਸਨ।