ਰਾਜਪੁਰਾ (ਰਾਜੇਸ਼ ਡਾਹਰਾ)ਰਾਸ਼ਟਰੀ ਸੇਫਟੀ ਦਿਵਸ ਮੋਕੇ ਅੱਜ ਅੰਬਰ ਇੰਟਰਪ੍ਰਾਈਜ਼ ਇੰਡੀਆ ਲਿਮਟਿਡ ਫੋਕਲ ਪੁਆਇੰਟ ਵਿਖੇ ਚੇਅਰਮੈਨ ਸ੍ਰ. ਕਰਤਾਰ ਸਿੰਘ ਦੀ ਅਗਵਾਈ ਹੇਠ ਸਾਰੇ ਵਰਕਰਾਂ ਤੇ ਅਧਿਕਾਰੀਆਂ ਨੂੰ ਕੰਮ ਕਰਦੇ ਸਮੇਂ, ਸੜਕਾਂ ਤੇ ਚਲਦੇ ਸਮੇਂ ਤੇ ਘਰਾਂ ਅੰਦਰ ਹਾਦਸਾ ਹੋਣ ਦੀ ਸੂਰਤ ਵਿਚ ਜਾਨੀ ਤੇ ਮਾਲੀ ਨੂੰਕਸਾਨ ਰੋਕਣ ਹਿਤ ਵਿਚ ਇਕ ਵਿਸ਼ੇਸ਼ ਪ੍ਰੋਗਰਾਮ ਡਿਪਟੀ ਡਾਇਰੈਕਟਰ ਆਫ ਫੈਕਟਰੀਜ਼ ਇੰਜੀ: ਮੋਹਿਤ ਸਿੰਗਲਾ ਵਲੋ ਕਰਵਾਇਆ ਗਿਆ। ਇਸ ਮੋਕੇ ਸ੍ਰੀ ਕਾਕਾ ਰਾਮ ਵਰਮਾ ਨੇ ਕਿਸੇ ਦੀ ਜਿੰਦਗੀ ਬਚਾਉਣ ਹਿੱਤ ਬੇਸਿਕ ਫਸਟ ਏਡ, ਸੀ.ਪੀ.ਆਰ. ਤੇ ਦੂਸਰੇ ਪ੍ਰਬਧਾਂ ਬਾਰੇ ਜਾਣਕਾਰੀ ਦਿਤੀ। ਇਸ ਸਿਖਲਾਈ ਪ੍ਰੋਗਰਾਮ ਵਿਚਅੱਗ ਬੁਝਾਉਣ ਦੇ, ਹਾਦਸਾ ਹੋਣ ਤੇ ਰੈਸਕਿਯੂ ਤੇ ਟਰਾਂਸਪੋਰਟ ਸਿਸਟਮ ਹਿੱਤ ਟੀਮਾਂ ਬਨਾਕੇ ਮੋਕ ਡਰਿਲ ਬਾਰੇ ਵੀ ਜਾਣਕਾਰੀ ਦਿਤੀ ਗਈ। ਏ.ਐਸ.ਆਈ. ਗੁਰਜਾਪ ਸਿੰਘ ਨੇ ਸੜਕਾਂ ਤੇ ਚਲਦੇ ਸਮੇਂ ਹਾਦਸਿਆਂ ਦੇ ਕਾਰਨਾਂ, ਸੇਫਟੀ ਚਿੰਨ, ਸੜਕਾਂ ਤੇ ਲਗੀਆਂ ਲਾਇਟਾਂ ਅਤੇ ਪਹਿਲਾਂ ਲੰਘਣ ਦੇ ਅਧਿਕਾਰ ਬਾਰੇ ਵਿਸਤਾਰ ਨਾਲ ਸਮਝਾਇਆ ਤੇ ਮਲਟੀ ਮੀਡੀਆ ਰਾਹੀਂ ਫਿਲਮਾਂ ਦਿਖਾਈਆਂ। ਫੈਕਟਰੀ ਹੈਡ ਸ੍ਰੀ ਦੀਪ ਮੂਥ ਪਾਲ, ਮੈਨੇਜਰ ਹਰਸਿਮਰਨ ਪਾਲ ਸਿੰਘ, ਸੰਦੀਪ ਸਿੰਘ, ਮਨਜੀਤ ਸਿੰਘ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਤੇ ਵਰਕਰਾਂ ਤੇ ਉਨਾਂ ਦੇ ਪਰਿਵਾਰਾਂ ਦੀ ਸਿਹਤ, ਸੇਫਟੀ ਬਚਾਓ, ਖੁਸ਼ਹਾਲੀ ਤੇ ਤੰਦਰੁਸਤੀ ਹਿੱਤ ਹਰ ਸਾਲ ਦੋਵਾਰ ਟਰੇਨਿੰਗ ਤੇ ਮੈਕ ਡਰਿਲ ਕਰਵਾਕੇ ਹਰੇਕ ਵਰਕਰਾਂ ਨੂੰ ਸਿਖਿਅਕ ਕੀਤਾ ਜਾ ਰਿਹਾ ਹੈ। ਸ੍ਰੀ ਮੋਹਿਤ ਸਿੰਗਲਾ, ਡਿਪਟੀ ਡਾਇਰੈਕਟਰ ਆਫ ਫੈਕਟਰੀਜ਼, ਪਟਿਆਲਾ ਨੇ ਫੈਕਟਰੀ ਪ੍ਰਬਧਕਾਂ ਤੇ ਸ੍ਰੀ ਕਾਕਾ ਰਾਮ ਵਰਮਾ ਦਾ ਧੰਨਵਾਦ ਕੀਤਾ। ਕਿਉਕਿ ਵਰਕਰਾਂ ਨੂੰ ਸਿਖਿਅਕ ਕਰਕੇ ਹੀ ਹਾਦਸੇ ਰੋਕੇ ਜਾ ਸਕਦੇ ਹਨ ਤੇ ਜਿੰਦਗੀਆਂ ਦਾ ਬਚਾਓ ਹੋਸਕਦਾ ਹੈ। ਸ੍ਰੀ ਕਾਕਾ ਰਾਮ ਵਰਮਾ ਤੇ ਗੁਰਜਾਪ ਸਿੰਘ ਨੇ ਵਰਕਰਾਂ ਨੂੰ ਜੀਵਨ ਵਿਚ ਨਿਯਮਾਂ, ਅਸੂਲਾਂ ਅਤੇ ਸਿਸਟਮ ਦੀ ਪਾਲਣਾ ਕਰਨ ਅਤੇ ਆਪਣੀ ਫੈਕਟਰੀ ਦਾ ਸਨਮਾਨ ਕਰਨ ਦੀ ਕਸਮ ਚੂਕਾਈ।