"ਪੁਲਿਸ ਨੂੰ ਬੇਰੋਕ ਤਾਕਤ ਮਿਲਣ ਨਾਲ ਆਮ ਲੋਕ ਪੀੜਤ": ਗਿਆਨੀ ਕੁਲਦੀਪ ਸਿੰਘ ਗੜਗੱਜ
- ਪੰਜਾਬ
- 19 Mar,2025

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਪੰਜਾਬ ਵਿੱਚ ਵਧ ਰਹੇ ਪੁਲਿਸ ਰਾਜ ਬਾਰੇ ਗੰਭੀਰ ਚਿੰਤਾ ਜ਼ਾਹਿਰ ਕੀਤੀ। ਉਨ੍ਹਾਂ ਆਪਣੇ ਪ੍ਰੈੱਸ ਬਿਆਨ ਰਾਹੀਂ ਕਿਹਾ ਕਿ ਪੰਜਾਬ ਵਿੱਚ ਲੋਕਤੰਤਰ ਦੀ ਬਜਾਏ ਪੁਲਿਸ ਰਾਜ ਹਾਵੀ ਹੋ ਰਿਹਾ ਹੈ। ਉਨ੍ਹਾਂ ਆਖਿਆ ਕਿ ਕਿਸਾਨ ਆਗੂਆਂ ਦੀ ਗ੍ਰਿਫ਼ਤਾਰੀ, ਧਰਨੇ ਉਤੇ ਬਲ, ਅਤੇ ਆਮ ਲੋਕਾਂ ਖ਼ਿਲਾਫ਼ ਬੇਰੋਕ ਤਸ਼ੱਦਦ ਇਸ ਗੱਲ ਦਾ ਸਾਬਤ ਹੈ ਕਿ ਸਰਕਾਰ ਜਮਹੂਰੀ ਹੱਕਾਂ ਨੂੰ ਦਬਾਉਣ ਉੱਤੇ ਤੁਰੀ ਹੋਈ ਹੈ।
ਗਿਆਨੀ ਗੜਗੱਜ ਨੇ ਪੁੱਛਿਆ ਕਿ ਜਦ ਭਾਰਤ ਦਾ ਸੰਵਿਧਾਨ ਲੋਕਤੰਤਰ ਤੇ ਨਿਆਂ ਦੀ ਗੱਲ ਕਰਦਾ ਹੈ, ਤਾਂ ਪੁਲਿਸ ਕਿਉਂ ਅਦਾਲਤ ਬਣੀ ਹੋਈ ਹੈ? ਉਨ੍ਹਾਂ ਨੇ ਪਿਛਲੇ ਇਤਿਹਾਸ ਨੂੰ ਯਾਦ ਕਰਦੇ ਹੋਏ ਕਿਹਾ ਕਿ ਜਦ ਵੀ ਪੁਲਿਸ ਨੂੰ ਲਾਓਕਤੰਤਰੀ ਸਰਹੱਦਾਂ ਤੋਂ ਵੱਧ ਤਾਕਤ ਦਿੱਤੀ ਗਈ, ਤਾਂ ਆਮ ਲੋਕਾਂ, ਖ਼ਾਸ ਕਰਕੇ ਸਿੱਖ ਨੌਜਵਾਨਾਂ ਉੱਤੇ ਜ਼ੁਲਮ ਹੋਇਆ। ਉਨ੍ਹਾਂ 80-90 ਦੇ ਦਹਾਕੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਪੁਲਿਸ ਵਲੋਂ ਨੌਜਵਾਨਾਂ ਦੇ ਝੂਠੇ ਮੁਕਾਬਲੇ ਕਰਕੇ ਉਨ੍ਹਾਂ ਨੂੰ ਮਾਰਿਆ ਗਿਆ, ਜਿਸ 'ਚ ਹੁਣ ਵੀ ਕਈ ਪੁਲਿਸ ਅਧਿਕਾਰੀ ਦੋਸ਼ੀ ਪਾਏ ਜਾ ਰਹੇ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੇ ਕਿਸਾਨ ਹਮੇਸ਼ਾ ਦਿੱਲੀ ਦੀ ਰਾਜਨੀਤੀ ਦਾ ਸ਼ਿਕਾਰ ਬਣਦੇ ਆਏ ਹਨ। "ਜਿਹੜੇ ਨੇਤਾ ਕਿਸਾਨਾਂ ਦੇ ਧਰਨਿਆਂ 'ਚ ਸ਼ਾਮਲ ਹੋ ਕੇ ਉਨ੍ਹਾਂ ਦਾ ਸਮਰਥਨ ਕਰਦੇ ਸਨ, ਅੱਜ ਉਹੀ ਉਨ੍ਹਾਂ 'ਤੇ ਤਸ਼ੱਦਦ ਕਰਵਾ ਰਹੇ ਹਨ।" ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਕਿਸਾਨਾਂ ਤੇ ਜ਼ਬਰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ, ਤਾਂ ਪੰਜਾਬ ਵਿੱਚ ਬਦਲਾਅ ਦੀ ਇਕ ਨਵੀਂ ਲਹਿਰ ਉੱਠੇਗੀ।
Posted By:

Leave a Reply