ਕਿਸਾਨਾਂ ਵੱਲੋਂ ਭਾਰਤ ਬੰਦ ਦੇ ਸੱਦੇ 'ਤੇ ਦੋਰਾਹਾ ਵਿਖੇ ਵੱਖ -ਵੱਖ ਜਥੇਬੰਦੀਆਂ ਵੱਲੋਂ ਰੋਸ ਮਾਰਚ ਕਰਕੇ ਚੱਕਾ ਜਾਮ

8 ਦਸੰਬਰ, ਦੋਰਾਹਾ (ਅਮਰੀਸ਼ ਆਨੰਦ)ਕੇਂਦਰ ਦੀ ਭਾਜਪਾ ਸਰਕਾਰ ਵਲੋਂ ਲਿਆਂਦੇ ਤਿੰਨ ਕਿਸਾਨ ਵਿਰੋਧੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦੇ ਹੱਕ ਚ ਦਿੱਲੀ ਮੋਰਚੇ ਦੇ ਸਮਰਥਨ ਚ ਅੱਜ ਦੋਰਾਹਾ ਵਿਖੇ ਕਿਸਾਨ ਮਜ਼ਦੂਰ, ਪੈਨਸ਼ਨਰ ਟੀ ਐੱਸ ਯੂ ਮੁਲਾਜ਼ਮ ਯੂਨੀਅਨ, ਨਗਰ ਕੌਂਸਲ ਮੁਲਾਜ਼ਮ ਯੂਨੀਅਨ,ਬੀ ਐੱਡ ਟਿੱਚਰ ਯੂਨੀਅਨ,ਪੰਜਾਬੀ ਲਿਖਾਰੀ ਸਭਾ ਰਾਮਪੁਰ , ਯੂਥ ਫੋਰਮ ਦੋਰਾਹਾ ,ਦੋਰਾਹਾ ਐਮਬੂਲੈਂਸ ਵੈਲਫੇਅਰ ਸੋਸਾਇਟੀ ,ਆਲ ਟ੍ਰੇਡ ਯੂਨੀਅਨ ਤੇ ਆਂਗਣਵਾੜੀ ਵਰਕਰਾਂ, ਕਿਸਾਨ ਵਰਕਰਾਂ,ਮਜ਼ਦੂਰ ,ਦੁਕਾਨਦਾਰ ,ਆੜ੍ਹਤੀ ਤੇ ਵਿਸ਼ੇਸ਼ ਤੋਰ ਤੇ ਵੱਖ ਵੱਖ ਸਕੂਲ ਦੇ ਵਿਦਿਆਰਥੀਆਂ ਵਲੋਂ ਹੱਥਾਂ ਵਿਚ ਕੇਂਦਰ ਸਰਕਾਰ ਦੇ ਵਿਰੁੱਧ ਬੈਨਰ ਵਿਖਾ ਕੇ ਭਾਰਤ ਬੰਦ ਦਾ ਪੂਰਨ ਸਮਰਥਨ ਕਰ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਸ਼ਨ ਕੀਤਾ ਗਿਆ, ਜੋ ਕਿ ਦੋਰਾਹਾ ਦੇ ਰੇਲਵੇ ਸਟੇਸ਼ਨ ਤੋਂ ਸ਼ੁਰੂ ਹੋ ਕੇ ਪੂਰੇ ਸ਼ਹਿਰ ਵਿਚ ਬੜੇ ਕਾਫਲੇ ਵਿਚ ਬੇਅੰਤ ਸਿੰਘ ਚੌਂਕ ਵਿਖੇ ਧਰਨਾ ਲਗਾਇਆ ਗਿਆ ਇਸ ਧਰਨੇ ਵਿਚ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਵਲੋਂ ਕੇਂਦਰ ਦੀ ਭਾਜਪਾ ਸਰਕਾਰ ਖਿਲਾਫ ਸੰਬੋਧਨ ਕਰਦੇ ਕਿਹਾ ਕਿ ਜਦੋ ਤੱਕ ਕੇਂਦਰ ਸਰਕਾਰ ਸਾਡੀਆਂ ਮੰਗਾ ਨਹੀਂ ਮੰਨਦੀ ਉਦੋਂ ਤੱਕ ਸੰਘਰਸ ਜਾਰੀ ਰਹੇਗਾ.