ਤਲਵੰਡੀ ਸਾਬੋ, 1 ਨਵੰਬਰ (ਗੁਰਜੰਟ ਸਿੰਘ ਨਥੇਹਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਅਧੀਨ ਚੱਲ ਰਹੀ ਇਲਾਕੇ ਦੀ ਵਿੱਦਿਅਕ ਸੰਸਥਾਂ ਮਾਤਾ ਸਾਹਿਬ ਕੌਰ ਗਰਲਜ਼ ਤਲਵੰਡੀ ਸਾਬੋ ਵਿਖੇ ਸਟੂਡੈਂਟ ਵੈਲਫੇਅਰ ਕਮੇਟੀ ਅਤੇ ਐਨ.ਐਸ.ਐਸ ਵਲੰਟੀਅਰਜ਼ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਰਾਸ਼ਟਰੀ ਏਕਤਾ ਦਿਵਸ, ਜੋ ਕਿ ਸਰਦਾਰ ਵੱਲਭ ਭਾਈ ਪਟੇਲ ਦੇ ਸੌ ਸਾਲਾ ਜਨਮ ਦਿਨ ਦੀ ਵਰੇਗੰਢ ਨੂੰ ਸਮਰਪਿਤ ਸੀ। ਕਾਲਜ ਵਿਖੇ ਸਮੁੱਚੇ ਵਿਦਿਆਰਥੀਆਂ ਦੀ ਸਪੈਸ਼ਲ ਅਸੈਂਬਲੀ ਆਯੋਜਿਤ ਕੀਤੀ ਗਈ। ਵਲੰਟੀਅਰਜ਼ ਨੇ ਰਾਸ਼ਟਰੀ ਏਕਤਾ ਦਿਵਸ ਲਈ ਪਲੈੱਜ ਦੀ ਰਸਮ ਅਦਾ ਕੀਤੀ। ਕਾਲਜ ਪ੍ਰਿੰਸੀਪਲ ਡਾ. ਕਵਲਜੀਤ ਕੌਰ ਨੇ ਰਾਸ਼ਟਰੀ ਏਕਤਾ ਦਿਵਸ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਅਤੇ ਡਾ. ਨਵਨੀਤ ਦਾਬੜਾ ਮੁਖੀ ਸਾਇੰਸ ਵਿਭਾਗ ਨੇ ਸਰਦਾਰ ਵੱਲਭ ਭਾਈ ਪਟੇਲ ਦੇ ਜੀਵਨ ਬਾਰੇ ਵਿਤਥਾਰ ਵਿੱਚ ਚਾਨਣਾ ਪਾਇਆ। ਇਸ ਮੌਕੇ ਡੀਨ ਅਕਾਦਮਿਕ ਡਾ. ਸਤਿੰਦਰ ਕੌਰ ਮਾਨ, ਡੀਨ ਸਟੂਡੈਂਟ ਵੈਲਫੇਅਰ ਡਾ. ਮਨੋਰਮਾ ਸਮਾਘ ਅਤੇ ਐਨ. ਐਸ. ਐਸ ਇੰਚਾਰਜ਼ ਡਾ. ਅਮਨਪਾਲ ਕੌਰ ਅਤੇ ਸਮੁੱਚਾ ਅਧਿਆਪਨ ਅਤੇ ਗੈਰ-ਅਧਿਆਪਨ ਅਮਲਾ ਹਾਜ਼ਰ ਸਨ।