ਈਕੋ ਅਤੇ ਯੂਥ ਕਲੱਬ ਦਾ ਲੋਗੋ ਜਾਰੀ

ਧੂਰੀ,11 ਮਾਰਚ (ਮਹੇਸ਼ ਜਿੰਦਲ) ਸਰਕਾਰੀ ਹਾਈ ਸਕੂਲ ਬਮਾਲ ਵਿਖੇ ਇਕ ਸਮਾਗਮ ਦੌਰਾਨ ਸਕੂਲ ਦੇ ਸਾਇੰਸ ਅਧਿਆਪਕ ਸੁਖਪਾਲ ਸਿੰਘ ਵੱਲੋਂ ਡਿਜਾਇਨ ਅਤੇ ਤਿਆਰ ਕੀਤਾ ਹੋਇਆ ਈਕੋ ਅਤੇ ਯੂਥ ਕਲੱਬ ਦਾ ਲੋਗੋ ਜ਼ਿਲਾ ਸਿੱਖਿਆ ਅਫਸਰ(ਸੈ) ਡਾ.ਓਮ ਪ੍ਰਕਾਸ਼ ਸੇਤੀਆ ਅਤੇ ਮੁੱਖ ਅਧਿਆਪਕ ਹਰਦੇਵ ਸਿੰਘ ਜਵੰਧਾ ਵੱਲੋਂ ਜਾਰੀ ਕੀਤਾ ਗਿਆ। ਡਾ.ਸੇਤੀਆ ਨੇ ਆਪਣੇ ਸੰਬੋਧਨ ’ਚ ਸਕੂਲ ਮੁੱਖੀ ਦੀ ਪ੍ਰੇਰਣਾ ਅਤੇ ਅਗਵਾਈ ਦੀ ਸ਼ਲਾਘਾ ਕੀਤੀ। ਮੁੱਖ ਅਧਿਆਪਕ ਨੇ ਵਿਦਿਆਰਥੀਆਂ ਦੇ ਰੂਬਰੂ ਹੁੰਦਿਆਂ ਸਾਇੰਸ ਅਧਿਆਪਕ ਨੂੰ ਇਸ ਕਾਰਜ ਦੀ ਵਧਾਈ ਦਿੰਦਿਆਂ ਕਿਹਾ ਕਿ ਇਹ ਲੋਗੋ ਸਮੁੱਚੇ ਸਮਾਜ ਅਤੇ ਵਾਤਾਵਰਣ ਲਈ ਸਮਰਪਣ ਭਾਵਨਾ ਪੈਦਾ ਕਰਦਾ ਹੈ। ਇਸ ਮੌਕੇ ਬੀ.ਡੀ.ਪੀ.ਓ ਸਤਦੇਵ ਸ਼ਰਮਾ, ਸਟਾਫ ਮੈਂਬਰਾਂ ’ਚ ਕਵਿਤਾ ਗੁਪਤਾ, ਜਸਵਿੰਦਰ ਕੌਰ, ਸੁਮਨ ਲਤਾ, ਕਰਿਸ਼ਮਾ ਗੋਇਲ, ਕੁਲਵਿੰਦਰ ਸਿੰਘ, ਗੁਰੇਤਜ ਸਿੰਘ ਅਤੇ ਹਰਿੰਦਰ ਸਿੰਘ ਵੀ ਮੌਜੂਦ ਸਨ।