28 ਸਤੰਬਰ ਨੂੰ 8 ਲੱਖ ਕੈਮਿਸਟ ਈ-ਫਾਰਮੇਸੀ ਦੇ ਵਿਰੋਧ ਵਿਚ ਕਰਨਗੇ ਮੁਕੰਮਲ ਕੈਮਿਸਟ ਦੁਕਾਨਾ ਬੰਦ

ਰਾਜਪੁਰਾ 25 ਸਤੰਬਰ (ਰਾਜੇਸ਼ ਡੇਹਰਾ) ਕੈਮਿਸਟ ਐਂਡ ਡਰੱਗਿਸਟ ਐਸੋਸੀਏਸਨ ਰਾਜਪੁਰਾ ਦੀ ਇਕ ਵਿਸ਼ੇਸ ਮੀਟਿੰਗ ਪ੍ਰਧਾਨ ਜਗਨੰਦਨ ਗੁਪਤਾ ਅਤੇ ਚੇਅਰਮੈਨ ਇੰਦਰਪਾਲ ਸਿੰਘ ਬੱਗਾ ਦੀ ਸਾਂਝੀ ਅਗਵਾਈ ਹੇਠ ਹੋਈ।ਇਸ ਮੀਟਿੰਗ ਵਿਚ ਕਾਰਜਕਾਰੀ ਮੈਂਬਰਾ ਨੇ ਭਾਗ ਲਿਆ।ਇਸ ਮੀਟਿੰਗ ਵਿਚ ਮੇਨ ਇਜੰਡਾ ਈ-ਫਾਰਮੇਸੀ (ਆਨਲਾਇਨ ਦਵਾਈ ਮੰਗਵਾਉਣਾ) ਦੇ ਵਿਰੋਧ ਵਿਚ 28 ਸਤੰਬਰ ਨੂੰ ਕੈਮਿਸਟ ਦੀਆ ਦੁਕਾਨਾ ਬੰਦ ਕਰਵਾਉਣਾ ਸੀ।ਇਸ ਮੋਕੇ ਐਸੋਸੀਏਸਨ ਦੇ ਪ੍ਰਧਾਨ ਜਗਨੰਦਨ ਗੁਪਤਾ ਨੇ ਦੱਸਿਆ ਕਿ ਈ-ਫਾਰਮੇਸੀ (ਆਨਲਾਇਨ ਦਵਾਈਆ ਮੰਗਵਾਉਣਾ) ਨੂੰ ਲੇ ਕੇ ਦੇਸ ਭਰ ਵਿਚ ਕੈਮਿਸਟਾ ਵਿਚ ਭਾਰੀ ਰੋਸ ਭਾਇਆ ਜਾ ਰਿਹਾ ਹੈ।ਜਿਸ ਦੇ ਚਲਦੇ ਲਗਭਗ 8 ਲੱਖ ਕੈਮਿਸਟ 28 ਸਤੰਬਰ ਨੂੰ ਮੁਕੰਮਲ ਹੜਤਾਲ ਕਰਨਗੇ।ਉਨਾ ਦੱਸਿਆ ਕਿ ਈ-ਫਾਰਮੇਸੀ ਬਿਨਾ ਕਿਸੇ ਡਾਕਟਰ ਦੀ ਪਰਚੀ ਤੋ ਹੀ ਦਵਾਈਆ ਵੇਚ ਰਹੀ ਹੈ।ਜੇਕਰ ਡਾਕਟਰ ਦੀ ਪਰਚੀ ਹੁੰਦੀ ਹੈ ਤਾ ਉਹ ਡਾਕਟਰ ਪਰਚੀ ਲਿਖਣ ਦੀ ਯੋਗਤਾ ਨਹੀ ਰੱਖਦਾ।ਜਿਸ ਕਾਰਨ ਪਾਬੰਦੀ ਸੁਦਾ ਦਵਾਈਆ ਈ-ਫਾਰਮੇਸੀ ਤੋ ਮੰਗਵਾ ਕੇ ਉਨਾ ਦੀ ਦੁਰ ਵਰਤੋ ਕੀਤੀ ਜਾ ਰਹੀ ਹੈ ਜਿਸ ਦਾ ਖਮਿਆਜਾ ਵਿਚਾਰੇ ਕੈਮਿਸਟ ਨੂੰ ਭੁਕਤਣਾ ਪੇ ਰਿਹਾ ਹੈ।ਉਨਾ ਦੱਸਿਆ ਕਿ ਵਾਰ ਵਾਰ ਕੇਂਦਰ ਸਰਕਾਰ ਦੇ ਧਿਆਨ ਵਿਚ ਲਿਆਉਣ ਦੇ ਬਾਵਜੂਦ ਵੀ ਉਨਾ ਦੇ ਕੰਨ ਤੇ ਜੂੰਹ ਤੱਕ ਨਹੀ ਸਿਰਕੀ ।ਕੇਂਦਰ ਸਰਕਾਰ ਦੀਆ ਅੱਖਾ ਖੋਲਣ ਲਈ 28 ਸਤੰਬਰ ਨੂੰ ਕੈਮਿਸਟਾ ਵੱਲੋਂ ਮੁਕੰਮਲ ਹੜਤਾਲ ਕੀਤੀ ਜਾ ਰਹੀ ਹੈ।ਜੇਕਰ ਫਿਰ ਵੀ ਕੋਈ ਹੱਲ ਨਾ ਨਿਕਲਿਆ ਤਾ ਏ.ਆਈ.ਓ.ਸੀ.ਡੀ ਦੇ ਹੁਕਮਾ ਅਨੁਸਾਰ ਉਹ ਆਪਣਾ ਸੰਘਰਸ ਹੋਰ ਤਿੱਖਾ ਕਰਨਗੇ।ਇਸ ਮੋਕੇ ਇੰਦਰਪਾਲ ਸਿੰਘ ਬੱਗਾ ਚੇਅਮੈਨ, ਅਨਿਲ ਅਸ਼ੀਜਾ ਸਰਪਰਸਤ, ਸਮੀਰ ਜਾਸੂਜਾ ਉਪ ਪ੍ਰਧਾਨ, ਦੀਪਕ ਅਸੀਜਾ ਉਪ ਪ੍ਰਧਾਨ, ਜਗਜੀਤ ਸਿੰਘ ਜਨਰਲ ਸੈਕਟਰੀ, ਮਨਮੀਤ ਸਿੰਘ ਜੈਮਨੀ ਜੋਆਇਟ ਸੈਕਟਰੀ, ਪਰਮਜੀਤ ਸਿੰਘ ਜੋਆਇਟ ਸੈਕਟਰੀ, ਦੀਪ ਜਸੂਜਾ ਖਿਚਾਨਚੀ, ਰੱਬੀ ਖਾਨ ਉਪ ਖਿਚਾਨਚੀ ,ਨਰੇਸ਼ ਗੋਸਵਾਮੀ ਉਰਗਨਾਇਜਰ, ਲਾਲ ਚੰਦ ਮਿੱਤਲ ਐਡਵਾਇਜ਼ਰ, ਸੋਨੂੰ ਬਤਰਾ  ਮੋਜੂਦ ਸਨ।

Posted By: RAJESH DEHRA