ਪਿੰਡ ਭੋਤਨਾ ਦੋ ਕਿਸਾਨਾਂ ਦੇ ਟਰਾਂਸਫਾਰਮ 'ਚੋਂ ਤਾਂਬਾ ਤੇ ਤੇਲ ਚੋਰੀ

ਸੰਗਰੂਰ,12 ਦਸੰਬਰ (ਸਪਨਾ ਰਾਣੀ) ਥਾਣਾ ਟੱਲੇਵਾਲ ਅਧੀਨ ਆਉਂਦੇ ਪਿੰਡ ਭੋਤਨਾ ਵਿਖੇ ਬੀਤੀ ਰਾਤ ਚੋਰਾਂ ਵੱਲੋਂ ਦੋ ਕਿਸਾਨਾਂ ਦੇ ਟਰਾਂਸਫਾਰਮਾਂ 'ਚੋਂ ਤਾਂਬਾ ਤੇ ਤੇਲ ਚਰ ਕਰ ਲਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਖਦੇਵ ਸਿੰਘ ਭੋਤਨਾ ਬਲਾਕ ਪ੍ਰਧਾਨ ਉਗਰਾਹਾਂ ਤੇ ਬਿੰਦਰ ਸਿੰਘ ਧਾਲੀਵਾਲ ਬਲਾਕ ਖਜ਼ਾਨਚੀ ਨੇ ਦੱਸਿਆ ਕਿ ਪਿੰਡ ਦੇ ਦੋ ਕਿਸਾਨ ਜਰਨੈਲ ਸਿੰਘ ਪੁੱਤਰ ਈਸਰ ਸਿੰਘ ਅਤੇ ਰਘੁਵੀਰ ਸਿੰਘ ਪੁੱਤਰ ਸੁਖਦੇਵ ਸਿੰਘ ਜਿੰਨ੍ਹਾਂ ਦੇ ਖੇਤ ਰਾਏਸਰ ਵਾਲੀ ਸੜਕ 'ਤੇ ਹਨ ਦੇ ਖੇਤਾਂ 'ਚੋਂ ਬੀਤੀ ਰਾਤ ਚੋਰਾਂ ਵੱਲੋਂ ਟਰਾਂਸ਼ਫਾਰਮ 'ਚੋਂ ਤਾਂਬਾ ਤੇ ਤੇਲ ਚੋਰੀ ਕਰ ਲਏ ਗਏ। ਆਗੂਆਂ ਨੇ ਦੱਸਿਆ ਕਿ ਪਿਛਲੇ ਇਕ ਹਫਤੇ ਦੌਰਾਨ ਹੀ ਇਸੇ ਰਸਤੇ ਤੇ ਕਿਸਾਨਾਂ 5 ਟਰਾਂਸਫਾਰਮਾਂ 'ਚੋਂ ਤਾਂਬਾ ਤੇ ਤੇਲ ਚੋਰੀ ਹੋ ਚੁੱਕਿਆ ਹੈ ਪਰ ਪੁਲਿਸ ਹੋਈਆਂ ਚੋਰੀਆਂ ਸਬੰਧੀ ਕੋਈ ਸੁਰਾਗ ਲਗਾਉਣ 'ਚ ਨਾਕਾਮਯਾਬ ਹੋਈ ਹੈ। ਜਿਸ ਕਾਰਨ ਕਿਸਾਨਾਂ 'ਚ ਦਹਿਸਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਮੌਕੇ ਲਖਵੀਰ ਸਿੰਘ, ਦਰਸ਼ਨ ਸਿੰਘ, ਹਰਦੀਪ ਸਿੰਘ, ਜੀਤ ਸਿੰਘ ਸੇਖੋਂ ਆਦਿ ਵੀ ਹਾਜ਼ਰ ਸਨ।