ਪਟਿਆਲਾ ਜਿਲੇ ਵਿਚ 271 ਅਤੇ ਰਾਜਪੁਰਾ ਵਿਚ 12 ਕੋਵਿਡ ਕੇਸਾਂ ਦੀ ਹੋਈ ਪੁਸ਼ਟੀ

ਰਾਜਪੁਰਾ,19 ਮਾਰਚ (ਰਾਜੇਸ਼ ਡਾਹਰਾ)ਅੱਜ ਜਿਲੇ ਵਿੱਚ 271 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ ਹੋਈ ਹੈ। ਸਿਵਿਲ ਸਰਜਨ ।ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜਿਲੇ ਵਿੱਚ ਪ੍ਰਾਪਤ 3431 ਦੇ ਕਰੀਬ ਰਿਪੋਰਟਾਂ ਵਿਚੋਂ 271 ਕੋਵਿਡ ਪੋਜੀਟਿਵ ਪਾਏ ਗਏ ਹਨ, ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 19534 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ ਦੇ 102 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ। ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 271 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 168, ਨਾਭਾ ਤੋਂ 15, ਸਮਾਣਾ ਤੋਂ 04, ਰਾਜਪੁਰਾ ਤੋਂ 12, ਬਲਾਕ ਭਾਦਸੋਂ ਤੋਂ 13, ਬਲਾਕ ਕੌਲੀ ਤੋਂ 26, ਬਲਾਕ ਕਾਲੋਮਾਜਰਾ ਤੋਂ 10, ਬਲਾਕ ਹਰਪਾਲਪੁਰ ਤੋਂ 05, ਬਲਾਕ ਸ਼ੁਤਰਾਣਾਂ ਤੋਂ 06 ਅਤੇ ਬਲਾਕ ਦੁਧਣ ਸਾਧਾਂ ਤੋਂ 12 ਕੇਸ ਰਿਪੋਰਟ ਹੋਏ ਹਨ