AAP MP ਸੰਜੀਵ ਅਰੋੜਾ ਦੀ ਕੋਸ਼ਿਸ਼ ਰੰਗ ਲੈ ਆਈ, 44 ਕਰੋੜ ਦੀ ਲਾਗਤ ਨਾਲ ਬਣਣਗੇ VUPs

ਲੁਧਿਆਣਾ ਸ਼ਹਿਰ 'ਚ ਭਾਰੀ ਟ੍ਰੈਫਿਕ ਜਾਮ ਤੋਂ ਨਿਜਾਤ ਪਉਣ ਲਈ ਭਾਰਤੀ ਰਾਸ਼ਟਰੀ ਮਾਰਗ ਪ੍ਰਾਧਿਕਰਨ (NHAI) ਨੇ ਦੋ ਨਵੇਂ ਵਾਹਨ ਅੰਡਰਪਾਸ਼ (VUPs) ਬਣਾਉਣ ਦੀ ਮੰਜੂਰੀ ਦੇ ਦਿੱਤੀ ਹੈ। ਇਹ ਅੰਡਰਪਾਸ਼ ਸ਼ਹਿਰ ਦੇ ਦੋ ਮਹੱਤਵਪੂਰਨ "ਬਲੈਕ ਸਪਾਟ" 'ਤੇ ਬਣਨਗੇ, ਜਿੱਥੇ ਅਕਸਰ ਭਾਰੀ ਟ੍ਰੈਫਿਕ ਕਾਰਨ ਦੁਰਘਟਨਾਵਾਂ ਵਾਪਰਦੀਆਂ ਹਨ।

NHAI ਦੇ ਚੈਅਰਮੈਨ ਸੰਤੋਸ਼ ਕੁਮਾਰ ਯਾਦਵ ਨੇ AAP ਦੇ ਰਾਜ ਸਭਾ MP ਸੰਜੀਵ ਅਰੋੜਾ ਦੀ ਮੰਗ 'ਤੇ 44 ਕਰੋੜ ਰੁਪਏ ਦੀ ਲਾਗਤ ਨਾਲ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਹੈ। ਇਹ GT ਰੋਡ (ਜੋ ਦਿੱਲੀ ਨੂੰ ਜੰਮੂ ਨਾਲ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਰਾਹੀਂ ਜੋੜਦਾ ਹੈ) 'ਤੇ ਭਾਰੀ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਵਿਸ਼ੇਸ਼ ਤੌਰ 'ਤੇ ਲਾਭਕਾਰੀ ਹੋਵੇਗਾ।

ਕਿਹੜੀਆਂ ਥਾਵਾਂ 'ਤੇ ਬਣਨਗੇ ਅੰਡਰਪਾਸ਼?

MP ਸੰਜੀਵ ਅਰੋੜਾ ਨੇ ਦੱਸਿਆ ਕਿ ਕੈਲਾਸ਼ ਨਗਰ ਚੌਕ ਅਤੇ ਜੱਸੀਆਂ ਰੋਡ ਤੋਂ ਗੁਰੂ ਹਰ ਰਾਏ ਨਗਰ ਚੌਕ 'ਤੇ VUPs ਬਣਨਗੇ। ਸੋਮਵਾਰ ਤੋਂ ਸ਼ੌਰਟ-ਟਰਨ ਟੈਂਡਰ ਜਾਰੀ ਕੀਤਾ ਜਾਵੇਗਾ।

VUPs ਬਣਨ ਨਾਲ ਕੀ ਹੋਵੇਗਾ ਲਾਭ?

  • ਵਾਹਨਾਂ ਅਤੇ ਪੈਦਲ ਚਲਣ ਵਾਲਿਆਂ ਲਈ ਆਵਾਜਾਈ ਹੋਵੇਗੀ ਆਸਾਨ
  • ਜਾਮ ਅਤੇ ਭਾਰੀ ਟ੍ਰੈਫਿਕ ਤੋਂ ਨਿਜਾਤ ਮਿਲੇਗੀ
  • ਐਕਸੀਡੈਂਟ ਦੀ ਸੰਭਾਵਨਾ ਘੱਟ ਹੋਵੇਗੀ
  • ਲੁਧਿਆਣਾ ਵਾਸੀਆਂ ਨੂੰ ਸੁਗਮ ਯਾਤਰਾ ਦਾ ਲਾਭ ਮਿਲੇਗਾ

ਪ੍ਰੋਜੈਕਟ ਦੀ ਵਿਸ਼ੇਸ਼ਤਾਵਾਂ

NHAI ਦੇ ਤਹਿਤ ਹਰ ਇੱਕ ਅੰਡਰਪਾਸ਼ 15x2 ਮੀਟਰ ਦੇ ਖੇਤਰਫਲ ਅਤੇ 5.5 ਮੀਟਰ ਦੀ ਉੱਚਾਈ ਨਾਲ ਬਣਾਇਆ ਜਾਵੇਗਾ। ਹਰ VUP ਦੀ ਲਾਗਤ 21.67 ਕਰੋੜ ਰੁਪਏ ਹੋਵੇਗੀ।

MP ਅਰੋੜਾ ਨੇ ਹੋਰ ਕੀ ਮੰਗ ਕੀਤੀ?

ਉਨ੍ਹਾਂ ਨੇ ਕੇਂਦਰੀ ਸੜਕ ਅਤੇ ਮਾਰਗ ਮੰਤਰੀ ਨਿਤਿਨ ਗਡਕਰੀ ਅਤੇ NHAI ਚੈਅਰਮੈਨ ਨਾਲ ਪਿਛਲੇ ਸਤੰਬਰ ਵਿੱਚ ਹੋਈ ਮੀਟਿੰਗ 'ਚ ਪੰਜ ਹੋਰ ਅੰਡਰਪਾਸ਼ ਦੀ ਮੰਗ ਕੀਤੀ ਸੀ, ਜਿਸ 'ਚੋਂ ਦੋ ਨੂੰ ਮਨਜ਼ੂਰੀ ਮਿਲ ਚੁੱਕੀ ਹੈ।

ਇਹ ਹਨ ਹੋਰ ਪ੍ਰਸਤਾਵਿਤ ਸਥਾਨ:

  1. ਸੁਭਾਸ਼ ਨਗਰ ਤੋਂ ਸੁੰਦਰ ਨਗਰ ਚੌਕ
  2. ਕੈਲਾਸ਼ ਨਗਰ ਚੌਕ
  3. ਕਾਕੋਵਾਲ ਚੌਕ ਤੋਂ ਸ਼ੇਖੇਵਾਲ
  4. ਕਾਲੀ-ਬਿੰਦਰਾ ਕਲੋਨੀ ਤੋਂ ਪ੍ਰਿੰਗਲ ਗਰਾਊਂਡ
  5. ਜੱਸੀਆਂ ਰੋਡ ਤੋਂ ਗੁਰੂ ਹਰ ਰਾਏ ਨਗਰ ਚੌਕ

MP ਸੰਜੀਵ ਅਰੋੜਾ ਨੇ ਸ਼ੇਰਪੁਰ ਚੌਕ ਤੋਂ ਜਲੰਧਰ ਬਾਈਪਾਸ਼ ਤੱਕ ਇੱਕ ਐਲੀਵੇਟਿਡ ਰੋਡ ਬਣਾਉਣ ਦੀ ਵੀ ਮੰਗ ਰੱਖੀ ਹੈ, ਜਿਸ ਨਾਲ ਟ੍ਰੈਫਿਕ ਬਹੁਤ ਹੱਦ ਤੱਕ ਘੱਟ ਹੋ ਸਕਦਾ ਹੈ। ਇਸ ਤੋਂ ਪਹਿਲਾਂ NHAI ਨੇ ਕੈਲਾਸ਼ ਨਗਰ ਚੌਕ 'ਤੇ ਇੱਕ ਮਿਨੀ ਫਲਾਈਓਵਰ ਬਣਾਉਣ ਦੀ ਵੀ ਮਨਜ਼ੂਰੀ ਦਿੱਤੀ ਸੀ।

ਇਹ ਪ੍ਰੋਜੈਕਟ ਲੁਧਿਆਣਾ 'ਚ ਯਾਤਰੀਆਂ ਅਤੇ ਵਾਹਨ ਚਲਾਉਣ ਵਾਲਿਆਂ ਲਈ ਬਹੁਤ ਵੱਡੀ ਸੌਖ਼ਤਾਈ ਲੈ ਕੇ ਆਉਣਗੇ। MP ਸੰਜੀਵ ਅਰੋੜਾ ਨੇ NHAI ਚੈਅਰਮੈਨ ਨੂੰ ਇਨ੍ਹਾਂ ਪ੍ਰੋਜੈਕਟਾਂ ਦੀ ਤੁਰੰਤ ਤਾਮੀਲ ਯਕੀਨੀ ਬਣਾਉਣ ਲਈ ਵੀ ਕਿਹਾ ਹੈ।



Posted By: Gurjeet Singh