ਪੰਜਾਬ ਦੀ ਆਪ ਪਹਿਲੀ ਸਰਕਾਰ ਜਿਸ ਨੇ ਸਰਕਾਰ ਬਣਦੇ ਹੀ ਕੰਮ ਸ਼ੁਰੂ ਕੀਤੇ। ਤਲਵੰਡੀ ਸਾਬੋ, 18 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਰਾਮਾਂ ਮੰਡੀ ਦੀ ਮਾਰਕੀਟ ਕਮੇਟੀ ਦਫਤਰ ਨੇੜੇ ਪੰਜਾਬ ਮੰਡੀ ਬੋਰਡ ਵੱਲੋਂ 2 ਏਕੜ ਜਗ੍ਹਾ ਵਿੱਚ 85 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਉਸਾਰੀ ਗਈ ਸਬਜੀ ਮੰਡੀ ਦਾ ਉਦਘਾਟਨ ਅੱਜ ਹਲਕਾ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਅਤੇ ਸਬਜੀ ਵਿਕ੍ਰੇਤਾਵਾਂ ਦੀ ਹਾਜਰੀ ਵਿੱਚ ਕੀਤਾ। ਇਸ ਮੌਕੇ ਹਾਜਰ ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਪੰਜਾਬ ਵਿੱਚ ਆਪ ਹੀ ਪਹਿਲੀ ਸਰਕਾਰ ਹੈ ਜਿਸਨੇ ਸਰਕਾਰ ਬਨਣ ਦੇ ਪਹਿਲੇ ਦਿਨ ਤੋਂ ਹੀ ਕੰਮ ਸ਼ੁਰੂ ਕਰ ਦਿੱਤੇ ਹਨ ਜਦਕਿ ਪਿਛਲੀਆਂ ਸਰਕਾਰਾਂ ਸਾਢੇ ਚਾਰ ਸਾਲ ਕੁੱਝ ਨਹੀਂ ਕਰਦੀਆ ਸਨ ਬਲਕਿ ਅਖੀਰਲੇ ਛੇ ਮਹੀਨੇ ਸਿਰਫ ਐਲਾਣ ਹੀ ਕਰਦੀਆ ਸਨ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਲੋਕਾਂ ਨੇ ਵੋਟਾਂ ਪਾਈਆ ਹਨ ਉਸੇ ਤਰਜ ’ਤੇ ਘਰ ਬੈਠੇ ਹੀ ਲੋਕਾਂ ਦੇ ਕੰਮ ਕਰਨ ਨੂੰ ਪਹਿਲ ਦਿੱਤੀ ਜਾਵੇਗੀ। ਇਸ ਦੌਰਾਨ ਸਬਜੀ ਯੂਨੀਅਨ ਦੇ ਆਗੂ ਭੋਲਾ ਚਲਾਣਾ ਨੇ ਸਬਜੀ ਮੰਡੀ ਦਾ ਸ਼ੈੱਡ ਵੱਡਾ ਕਰਨ, ਟੁਆਇਲਟ ਬਨਾਉਣ ਅਤੇ ਮੰਡੀ ਵਿੱਚ ਦੁਕਾਨਾਂ ਘੱਟ ਰੇਟ ’ਤੇ ਸਬਜੀ ਵਿਕ੍ਰੇਤਾਵਾਂ ਨੂੰ ਹੀ ਦੇਣ ਦੀ ਮੰਗ ਕੀਤੀ। ਵਿਧਾਇਕਾ ਨੇ ਸਬਜੀ ਵਿਕ੍ਰੇਤਾਵਾਂ ਨੂੰ ਭਰੋਸਾ ਦਿਵਾਇਆ ਕਿ ਦੁਕਾਨਾਂ ਉਹਨਾਂ ਦੇ ਫੈਸਲੇ ਅਨੁਸਾਰ ਹੀ ਦਿੱਤੀਆ ਜਾਣਗੀਆਂ। ਇਸ ਮੌਕੇ ਮਾਰਕੀਟ ਕਮੇਟੀ ਦੇ ਸਕੱਤਰ ਉਜਾਗਰ ਸਿੰਘ ਨੇ ਦੱਸਿਆ ਕਿ ਮੰਡੀ ਅੰਦਰ 10 ਗੁਣਾਂ 30 ਫੁੱਟ ਦੀਆਂ 38 ਦੁਕਾਨਾਂ ਜਲਦੀ ਹੀ ਸਬਜੀ ਵਿਕੇ੍ਰਤਾਵਾਂ ਨੂੰ ਦਿੱਤੀਆ ਜਾਣਗੀਆਂ। ਇਸ ਮੌਕੇ ਮੰਡੀ ਬੋਰਡ ਐਕਸੀਅਨ ਵਿਪਨ ਕੁਮਾਰ ਖੰਨਾ ਤੋਂ ਇਲਾਵਾ ਪੀ.ਏ.ਕੇਵਲ ਸਿੰਘ ਨਿੱਜੀ ਸਹਾਇਕ, ਦਰਸ਼ਨ ਸਿੰਘ ਜਗਾ, ਥਾਣਾ ਮੁਖੀ ਪਰਮਜੀਤ ਕੁਮਾਰ, ਪਾਰਟੀ ਦੇ ਸੰਜੀਵ ਲਹਿਰੀ ਐਡਵੋਕੇਟ, ਲਵਲੀ ਖਾਲਸਾ, ਰਜਿੰਦਰ ਰਾਜਪਾਲ, ਮੁਰਾਰੀ ਲਾਲ ਪੈਸੀਆ, ਇੰਜ. ਮਨਦੀਪ ਗੋਇਲ, ਅੰਕੁਸ਼ ਲਹਿਰੀ, ਬੱਬੂ ਲਹਿਰੀ, ਸੱਤਪਾਲ ਕਾਂਸਲ, ਬੌਬੀ ਸਿੰਗਲਾ, ਗੁਰਪ੍ਰੀਤ ਕੌਰ ਸਿੱਧੂ, ਗੁਰਮਿੰਦਰ ਕੌਰ ਅਰੋੜਾ ਆਦਿ ਵਿਸ਼ੇਸ਼ ਤੌਰ ’ਤੇ ਹਾਜਰ ਸਨ।