Jaiky Yadav ਨੇ Emergency ਦੇ ਇਤਿਹਾਸਿਕ ਤੱਥਾਂ ਨੂੰ ਤੋੜ ਮਰੋੜ ਦੱਸਣ ਦਾ ਲਗਾਇਆ ਦੋਸ਼
- ਰਾਸ਼ਟਰੀ
- 18 Jan,2025
Jaiky Yadav, ਜੋ ਕਿ ਸਮਾਜਿਕ ਸਰਗਰਮ ਸ਼ਖ਼ਸ ਹਨ, ਨੇ ਆਪਣੇ X ਹੈਂਡਲ “@JaikyYadav16” ’ਤੇ ਕੰਗਨਾ ਰਨੌਤ ਦੀ ਫ਼ਿਲਮ Emergency ਦੇਖਣ ਤੋਂ ਬਾਅਦ ਇਸ ਫ਼ਿਲਮ ’ਤੇ ਬੈਨ ਦੀ ਮੰਗ ਕੀਤੀ ਹੈ। ਆਪਣੇ ਪੋਸਟ ਵਿੱਚ, ਉਸਨੇ ਫ਼ਿਲਮ ਦੇ ਇਤਿਹਾਸਕ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦਾ ਦੋਸ਼ ਲਗਾਇਆ।
ਉਸਨੇ ਪੋਸਟ ਵਿੱਚ ਲਿਖਿਆ, “अभी अभी कंगना रनौत की Emergency फ़िल्म देखकर निकला हूं। इस फ़िल्म में इंदिरा गांधी की शुरुआत से लेकर अंत तक की कहानी तोड़ मरोड़कर दिखाई गई है। इस फ़िल्म को पंजाब में बैन करने की मांग उठी है, यही नहीं इसे हर राज्य में बैन किया जाना चाहिए क्योंकि इस फ़िल्म को इंदिरा गांधी की इमेज को ख़राब करने के लिए बनाया गया है। ऐसी फ़िल्म के ख़िलाफ़ सभी पार्टियों के कार्यकर्ताओं को विरोध प्रदर्शन करना चाहिए।”
#BanEmergency ਹੈਸ਼ਟੈਗ ਦੇ ਨਾਲ Jaiky Yadav ਦੀ ਇਹ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵਿਰੋਧ ਦਾ ਕੇਂਦਰਵਿੰਦੂ ਇਹ ਹੈ ਕਿ ਇਹ ਫ਼ਿਲਮ ਸਾਬਕਾ ਪ੍ਰਧਾਨ ਮੰਤਰੀ ਇੰਦਿਰਾ ਗਾਂਧੀ ਦੇ ਅਕਸ ਨੂੰ ਖ਼ਰਾਬ ਕਰਨ ਲਈ ਬਣਾਈ ਗਈ ਹੈ। ਕਈ ਸਿਆਸੀ ਅਤੇ ਸਮਾਜਿਕ ਧਿਰਾਂ ਵੱਲੋਂ ਇਸ ਮਾਮਲੇ ਵਿੱਚ ਵਿਰੋਧ ਦੇ ਸੁਰ ਸੁਣੇ ਜਾ ਰਹੇ ਹਨ।
ਇਸ ਪਿਛੋਕੜ ’ਚ ਪੰਜਾਬ ਸਰਕਾਰ ਤੇ ਦਬਾਅ ਵਧ ਰਿਹਾ ਹੈ ਕਿ ਉਹ ਫ਼ਿਲਮ ’ਤੇ ਬੈਨ ਲਗਾਉਣ ਲਈ ਕਦਮ ਚੁੱਕੇ। ਜਦਕਿ ਕਈ ਲੋਕ ਇਸਨੂੰ ਸਿਰਫ਼ ਪ੍ਰਗਟਾਵੇ ਦੀ ਅਜ਼ਾਦੀ ਦੇ ਹੱਕ ਵਿੱਚ ਦੱਸ ਰਹੇ ਹਨ।
#BanEmergency #KanganaRanaut #JaikyYadav #EmergencyFilmControversy #IndiraGandhi
Posted By: Gurjeet Singh
Leave a Reply