ਮਿਸਟਰ ਪੰਜਾਬ ਅਤੇ ਮਿਸਟਰ ਸੰਗਰੂਰ ਬਾਡੀ ਬਿਲਡਿੰਗ ਮੁਕਾਬਲੇ ਯਾਦਗਾਰ ਹੋ ਨਿੱਬੜੇ

ਧੂਰੀ,20 ਜਨਵਰੀ (ਮਹੇਸ਼ ਜਿੰਦਲ) ਸਥਾਨਕ ਕੈਨੇਡੀਅਨ ਜਿੰਮ ਵੱਲੋਂ ਪੀਏਬੀਬੀਏ ਅਤੇ ਐਸਏਬੀਬੀਏ ਦੇ ਸਹਿਯੋਗ ਨਾਲ ਸਥਾਨਕ ਵਿਰਧ ਆਸ਼ਰਮ ਵਿਖੇ ਕਰਵਾਏ 47ਵੇਂ ਮਿਸਟਰ ਪੰਜਾਬ ਅਤੇ 26ਵੇਂ ਮਿਸਟਰ ਸੰਗਰੂਰ ਸੀਨੀਅਰ ਅਤੇ ਜੂਨੀਅਰ ਬਾਡੀ ਬਿਲਡਿੰਗ ਮੁਕਾਬਲੇ ਯਾਦਗਾਰ ਹੋ ਨਿੱਬੜੇ। ਸੰਸਥਾ ਦੇ ਪ੍ਰਧਾਨ ਪਰਮਜੀਤ ਸਿੰਘ ਭਿੰਦੀ ਅਤੇ ਵਾਈਸ ਚੇਅਰਮੈਨ ਪੰੁਨੰੂ ਬਲਜੋਤ ਦੀ ਅਗਵਾਈ ਹੇਠ ਹੋਏ ਇਨਾਂ ਮੁਕਾਬਲਿਆਂ ਦੌਰਾਨ ਵਿਧਾਇਕ ਦਲਵੀਰ ਸਿੰਘ ਗੋਲਡੀ ਅਤੇ ਸੀਨੀਅਰ ਕਾਂਗਰਸੀ ਆਗੂ ਗੁਰਬਖ਼ਸ਼ ਸਿੰਘ ਗੁੱਡੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦੋਂ ਕਿ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਸਵੀਰ ਸਿੰਘ ਜੱਸੀ ਸੇਖੋਂ, ਪ੍ਰਸਿੱਧ ਪੰਜਾਬੀ ਮਾਡਲ ਸੰਸਾਰ ਸੰਧੂ, ਸਤਨਾਮ ਖੱਟੜਾ ਅਤੇ ਸੁੱਖਾ ਬਾਉਸਰ ਵੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਵੱਖ-ਵੱਖ ਭਾਰ ਵਰਗ ਦੇ ਕਰਵਾਏ ਗਏ ਮੁਕਾਬਲਿਆਂ ਦੌਰਾਨ ਮਲੇਰਕੋਟਲਾ ਦੇ ਸੋਮੇਸ਼ ਧੀਰ ਨੂੰ ਓਵਰਆਲ ਮਿਸਟਰ ਸੰਗਰੂਰ ਅਤੇ ਅਮਨ ਨੂੰ ਓਵਰਆਲ ਮਿਸਟਰ ਪੰਜਾਬ ਵਜੋਂ ਚੁਣਿਆ ਗਿਆ। ਇਸ ਮੌਕੇ ਮਹਿਲਾ ਸਿਹਤ ਸੰਭਾਲ ਸੰਬੰਧੀ ਵੀ ਮੁਕਾਬਲੇ ਕਰਵਾਏ ਗਏ। ਇਸ ਮੌਕੇ ਵਿਧਾਇਕ ਗੋਲਡੀ ਤੇ ਗੁਰਬਖਸ਼ ਸਿੰਘ ਗੁੱਡੂ ਨੇ ਆਪਣੇ ਸੰਬੋਧਨ ਦੌਰਾਨ ਸੰਸਥਾ ਵੱਲੋਂ ਕੀਤੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਸੰਬੰਧੀ ਪ੍ਰੇਰਿਤ ਕਰਨ ਲਈ ਅਜਿਹੇ ਮੁਕਾਬਲੇ ਅਹਿਮ ਭੂਮਿਕਾ ਅਦਾ ਕਰਦੇ ਹਨ। ਇਸ ਮੌਕੇ ਜਿੱਥੇ ਪੁਜ਼ੀਸ਼ਨਾਂ ਹਾਸਲ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ ਉੱਥੇ ਮੁਕਾਬਲਿਆਂ ’ਚ ਭਾਗ ਲੈਣ ਵਾਲਿਆਂ ਦੀ ਵੀ ਹੌਸਲਾ ਅਫਜਾਈ ਕੀਤੀ ਗਈ। ਇਸ ਮੌਕੇ ਮੁਹੰਮਦ ਅਖ਼ਤਰ ਅਬਦਾਲੀ, ਐਡਵੋਕੇਟ ਨਵਦੀਪ ਚਾਂਗਲੀ ਵਿੱਕੀ, ਸਰਪੰਚ ਹਰਦੀਪ ਸਿੰਘ ਦੌਲਤਪੁਰ, ਹੈਪੀ ਖੀਪਲ, ਰੈਮੀ ਭਗਰੀਆ, ਅਨਿਲ ਸ਼ਰਮਾ ਨੀਲਾ, ਭੁਪਿੰਦਰ ਮਿੱਠਾ, ਕਾਕਾ ਧੂਰੀ, ਜਰਨੈਲ ਸਿੰਘ ਜੈਲੀ ਬੇਨੜਾ, ਡਾ.ਆਸ਼ੂ ਧੂਰੀ ਅਤੇ ਦਿਨੇਸ਼ ਬਾਂਸਲ ਗੋਲੂ ਵੀ ਹਾਜ਼ਰ ਸਨ।