ਦੋਰਾਹਾ,(ਅਮਰੀਸ਼ ਆਨੰਦ)ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੂਰਵ ਨੂੰ ਸਮਰਪਿਤ ਅਦਾਰਾ "ਸਹਿਜ ਸੁਪਰ ਸਪੈਸ਼ੈਲਿਟੀ" ਵਲੋਂ ਅੱਜ ਫ੍ਰੀ ਮੈਡੀਕਲ ਕੈਪ ਲਗਾਇਆ ਜਾ ਰਿਹਾ ਹੈ,ਇਸ ਸੰਬੰਧੀ ਜਾਣਕਾਰੀ ਦਿੰਦੇ ਸਹਿਜ ਸੁਪਰ ਸਪੈਸ਼ੈਲਿਟੀ" ਦੇ ਡਾ.ਸ਼ਾਲੂ ਆਨੰਦ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਮੈਡੀਕਲ ਕੈੰਪ ਜੈਪੁਰਾ ਰੋਡ ਤੇ ਸਹਿਜ ਸੁਪਰ ਸਪੈਸ਼ੈਲਿਟੀ ਕਲੀਨਿਕ ਦੇ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਅੱਜ 20,ਜਨਵਰੀ ਸਵੇਰੇ 10 ਤੋਂ 2 ਵਜੇ ਤੱਕ ਲਗਾਇਆ ਜਾ ਰਿਹਾ ਹੈ, ਜਿਥੇ ਪਹਿਲੇ 50 ਮਰੀਜਾਂ ਦੀ ਹਰ ਬਿਮਾਰੀ ਦੀ ਫ੍ਰੀ ਜਾਂਚ, ਫ੍ਰੀ ਟੈਸਟ ਤੇ ਫ੍ਰੀ ਦਵਾਈਆਂ ਮੁਹਾਈਆਂ ਕਰਵਾਈਆਂ ਜਾਣਗੀਆਂ, ਉਹਨਾਂ ਗੱਲਬਾਤ ਕਰਦਿਆਂ ਆਮ ਲੋਕਾਂ ਨੂੰ ਮਾਸਕ ਪਾ ਕੇ ਆਉਣ ਦੀ ਅਪੀਲ ਕੀਤੀ.