ਪੰਜਾਬੀ ਗਾਇਕ ਨਵਰਾਜ ਹੰਸ ਜਲਦ ਹੀ ਲੈ ਕੇ ਆ ਰਿਹਾ ਆਪਣਾ ਨਵਾਂ ਸਿੰਗਲ ਟਰੈਕ " ਖਾਸ "
- ਮਨੋਰੰਜਨ
- 31 Jul,2020
ਦੋਰਾਹਾ / ਜਲੰਧਰ31ਜੁਲਾਈ ਅਮਰੀਸ਼ ਆਨੰਦਪੰਜਾਬੀ ਗਾਇਕ ਨਵਰਾਜ ਹੰਸ ਜਲਦ ਹੀ ਲੈ ਕੇ ਆ ਰਿਹਾ ਆਪਣਾ ਨਵਾਂ ਸਿੰਗਲ ਟਰੈਕ " ਖਾਸ "ਪੰਜਾਬੀ ਸੰਗੀਤ ਖੇਤਰ ਵਿੱਚ ਪ੍ਰਸਿੱਧੀ ਪ੍ਰਾਪਤ ਕਰਨ ਵਾਲਾ ਸੁਰਾਂ ਦੇ ਬਾਦਸ਼ਾਹ "ਹੰਸ ਰਾਜ ਹੰਸ" ਜੀ ਦਾ ਲਾਡਲਾ ਸਪੁੱਤਰ ਨਵਰਾਜ ਹੰਸ ਜਲਦ ਹੀ ਆਪਣਾ ਸਿੰਗਲ ਟਰੈਕ " ਖਾਸ " ਲੈ ਕੇ ਆ ਰਿਹਾ ਹੈ, "ਨਵਰਾਜ ਹੰਸ" ਨੇ ਆਪਣੇ ਨਵੇਂ ਆ ਰਹੇ ਗੀਤ ਦੀ ਚਰਚਾ ਕਰਦੇ ਹੋਏ ਦਸਿਆ ਕਿ ਇਹ ਗੀਤ ਸਪੀਡ ਰਿਕਾਰਡ ਦੇ ਬੈਨਰ ਹੇਠ ਜਲਦ ਹੀ ਰਿਲੀਜ ਕੀਤਾ ਜਾਵੇਗਾ, ਓਹਨਾ ਦੱਸਿਆ ਇਸ ਗੀਤ ਨੂੰ ਆਜ਼ਾਦ ਵਲੋਂ ਕਲਮਬੱਧ ਕੀਤਾ ਗਿਆ ਹੈ , ਇਸ ਗੀਤ ਦਾ ਮਿਊਜ਼ਿਕ ਵੀ ਆਜ਼ਾਦ ਵਲੋਂ ਬਹੁਤ ਹੀ ਮਿਹਨਤ ਨਾਲ ਤਿਆਰ ਕੀਤਾ ਗਿਆ ਹੈ ਇਸ ਗੀਤ ਦੇ ਪ੍ਰੋਡਿਊਸਰ "ਸ਼ਾਹਰੋਜ਼ ਅਲੀ ਖਾਨ" ਹਨ, ਇਸ ਗੀਤ ਦਾ ਵੀਡੀਓ "ਅਮਨ ਪ੍ਰਜਾਪਤ" ਵਲੋਂ ਤਿਆਰ ਕੀਤਾ ਗਿਆ ਹੈ, ਇਸਦੇ ਨਾਲ ਹੀ ਨਵਰਾਜ ਹੰਸ ਨੇ ਦੱਸਿਆ ਕਿ ਇਸ ਪ੍ਰੋਜੈਕਟ ਤੇ ਸਾਰੀ ਟੀਮ ਵਲੋਂ ਬਹੁਤ ਹੀ ਮਿਹਨਤ ਕੀਤੀ ਗਈ ਹੈ ਉਮੀਦ ਕਰਦੇ ਹਾਂ ਕਿ ਸਰੋਤਿਆਂ ਵਲੋਂ ਖੂਬ ਪਸੰਦ ਕੀਤਾ ਜਾਵੇਗਾ.
Posted By:
