ਪਿੰਡ ਕਣਕਵਾਲ਼ ਵਿਖੇ 180 ਸ਼ਾਨਦਾਰ ਰੁੱਖ ਲਾਏ

20 ਜੂਨ(ਬੁੱਟਰ) ਇੱਥੋੰ ਨੇੜਲੇ ਪਿੰਡ ਕਣਕਵਾਲ ਵਿਖੇ ਪਿੰਡ ਦੇ ਨੌਜਵਾਨਾਂ ਵੱਲੋਂ ਮਾਲਵਾ ਵੈੱਲਫੇਅਰ ਕਲੱਬ ਬੰਗੀ ਨਿਹਾਲ ਸਿੰਘ ਦੇ ਸਹਿਯੋਗ ਨਾਲ਼ ਵਾਤਾਵਰਣ ਨੂੰ ਸਾਫ-ਸੁਥਰਾ ਬਣਾਉਣ ਲਈ ਵੱਖ -ਵੱਖ ਪ੍ਰਕਾਰ ਦੇ 180 ਸ਼ਾਨਦਾਰ ਬੂਟੇ ਲਾਏ। ਇਸ ਮੌਕੇ ਬਾਬਾ ਕਾਕਾ ਸਿੰਘ ਬੁੰਗਾ ਮਸਤੂਆਣਾ ਸਾਹਿਬ ਦਮਦਮਾ ਸਾਹਿਬ ਤਲਵੰਡੀ ਸਾਬੋ ਨੇ ਕਿਹਾ ਕਿ ਅਜੋਕੇ ਸਮੇਂ ਪ੍ਰਦੂਸ਼ਣ ਵਧਣ ਕਾਰਨ ਅਨੇਕਾਂ ਪ੍ਰਕਾਰ ਦੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ ,ਇਸ ਕਰ ਕੇ ਪ੍ਰਕਿਰਤਕ ਸੰਤੁਲਨ ਬਣਾਉਣ ਅਤੇ ਸਰੀਰਕ ਨਿਰੋਗਤਾ ਲਈ ਵੱਧ ਤੋਂ ਵੱਧ ਬੂਟੇ ਲਾਉਣੇ ਚਾਹੀਦੇ ਹਨ।ਗੁਰਮੀਤ ਸਿੰਘ ਬੁੱਟਰ ਨੇ ਬੋਲਦਿਆਂ ਕਿਹਾ ਕਿ ਪਿੰਡ ਕਣਕਵਾਲ ਵਾਸੀਆਂ ਨੇ ਪਹਿਲਾਂ ਤੋਂ ਹੀ ਪਿੰਡ 'ਚ ਸੈੰਕੜੇ ਬੂਟੇ ਲਾ ਕੇ ਵਾਤਾਵਰਣ ਪ੍ਰੇਮੀ ਹੋਣ ਦਾ ਸਬੂਤ ਦਿੱਤਾ ਹੈ। ਪ੍ਰਧਾਨ ਪਰਗਟ ਸਿੰਘ ਕਣਕਵਾਲੀਆ ਨੇ ਸਭ ਦਾ ਧੰਨਵਾਦ ਕਰਦਿਆਂ ਹੋਇਆਂ ਕਿਹਾ ਕਿ ਐੱਨ. ਆਰ. ਆਈ. ਵੀਰ ਦੁਆਰਾ ਗੁਪਤਦਾਨ ਕੀਤੇ ਇਹਨਾਂ 180 ਬੂਟਿਆਂ ਦੀ ਪੂਰੀ ਲਗਨ ਨਾਲ਼ ਸੰਭਾਲ ਕੀਤੀ ਜਾਵੇਗੀ।ਇਸ ਮੌਕੇ ਗਗਨਪ੍ਰੀਤ ਸਿੰਘ ਬੰਗੀ ਦੀਪਾ,ਮੇਹਰ ਸਿੰਘ ਖ਼ਾਲਸਾ,ਹਰਪ੍ਰੀਤ ਸਿੰਘ ਸੋਨੀ ਤੇ ਪਿੰਡ ਕਣਕਵਾਲ ਦੇ ਨੌਜਵਾਨ ਹਾਜ਼ਰ ਸਨ।