-
ਸਾਡਾ ਸੱਭਿਆਚਾਰ
-
Sun Nov,2019
ਲੰਬੀ,੧੦ ਨਵੰਬਰ(ਬੁੱਟਰ) ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਭਾਗੂ ਵਿਖੇ ਪ੍ਰਿੰਸੀਪਲ ਜਗਜੀਤ ਕੌਰ ਜੀ ਦੀ ਦਿਸ਼ਾ-ਨਿਰਦੇਸ਼ਨਾਂ 'ਚ ਸਲਾਨਾ ਸਮਾਗਮ ਅਤੇ ਇਨਾਮ ਵੰਡ ਸਮਾਰੋਹ 'ਸਮਰੱਥ ਪੰਜਾਬ' ਕਰਵਾਇਆ ਗਿਆ।ਇਸ ਸਮਾਗਮ ਦੌਰਾਨ ਮੁੱਖ ਮਹਿਮਾਨ ਦੇ ਤੌਰ 'ਤੇ ਸ: ਗੋਪਾਲ ਸਿੰਘ ਪੀ.ਸੀ.ਐੱਸ. ਐੱਸ.ਡੀ.ਐੱਮ.ਮਲੋਟ ਨੇ ਸ਼ਿਰਕਤ ਕੀਤੀ।ਉਹਨਾਂ ਨੇ ਆਪਣੇ ਕੁੰਜੀਵਤ ਸੰਬੋਧਨ ਦੌਰਾਨ ਕਿਹਾ ਕਿ 'ਸਮਰੱਥ ਪੰਜਾਬ' ਸਮਾਗਮ ਰਾਹੀਂ ਜਿੱਥੇ ਪ੍ਰਤਿਭਾਸ਼ਾਲੀ ਬੱਚਿਆਂ ਨੂੰ ਆਪਣੀ ਕਲਾ ਦੇ ਜ਼ੌਹਰ ਵਿਖਾਉਣ ਦਾ ਮੌਕਾ ਮਿਲ਼ਿਆ ,aੁੱਥੇ ਬੱਚਿਆਂ ਦੇ ਮਾਣ-ਸਨਮਾਨ ਨਾਲ਼ ਉਹਨਾਂ ਨੂੰ ਜੀਵਨ 'ਚ ਮਿਹਨਤ ਕਰਨ ਦਾ ਹੋਰ ਵੀ ਬਲ ਮਿਲੇਗਾ।ਪ੍ਰਿੰਸੀਪਲ ਜਗਜੀਤ ਕੌਰ ਨੇ ਨਿੱਘੇ ਸ਼ਬਦਾਂ ਨਾਲ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਸਕੂਲ ਦੇ ਅਕਾਦਮਿਕ ਅਤੇ ਮੁਢਲੇ ਢਾਂਚੇ ਦੇ ਵਿਕਾਸ ਸਬੰਧੀ ਪ੍ਰਗਤੀ ਰਿਪੋਰਟ ਵੀ ਸਾਂਝੀ ਕੀਤੀ।ਉਹਨਾਂ ਨੇ ਕਿਹਾ ਕਿ ਆਦਰਸ਼ ਸਕੂਲ ਭਾਗੂ ਭਵਿੱਖ 'ਚ ਮੁੱਖ ਦਫ਼ਤਰ,ਸਟਾਫ਼,ਬੱਚਿਆਂ,ਮਾਪਿਆਂ ਅਤੇ ਦਾਨੀ ਸੱਜਣਾ ਦੇ ਸਹਿਯੋਗ ਨਾਲ਼ ਹੋਰ ਵੀ ਤਰੱਕੀਆਂ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰੇਗਾ।ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਵੇਂ ਜਨਮ ਦਿਨ ਨੂੰ ਸਮਰਪਿਤ ਇਸ ਸਮਾਗਮ 'ਚ ਸ਼ਬਦ ਗਾਇਨ,ਕਵਾਲੀ,ਝੂੰਮਰ,ਨਾਟਕ,ਨਾਚ,ਲੋਕ-ਗੀਤ,ਕੋਰਿਓਗ੍ਰਾਫੀ ,ਗਿੱਧੇ,ਭੰਗੜੇ ਆਦਿ ਦੀ ਪੇਸ਼ਕਾਰੀ ਨਾਲ਼ ਖ਼ੂਬ ਰੰਗ ਬੰਨ੍ਹਿਆਂ।ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਆਦਰਸ਼ ਸਕੂਲ ਸੈੱਲ ਦੇ ਇੰਚਾਰਜ ਮੈਡਮ ਕੰਚਨ ਸ਼ਰਮਾਂ ਜੀ ਨੇ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਸਮਾਗਮ 'ਚ ਆਪਣੇ ਸੰਬੋਧਨ ਦੌਰਾਨ ਸਕੂਲ ਦੀ ਪੜ੍ਹਾਈ,ਸਫ਼ਾਈ,ਸਮਾਗਮ ਅਤੇ ਹਰਿਆਵਲ 'ਤੇ ਸੰਤੁਸ਼ਟੀ ਪ੍ਰਗਟ ਕਰਦੇ ਹੋਏ ਸਕੂਲ ਸਟਾਫ਼,ਮਾਪਿਆਂ ਅਤੇ ਬੱਚਿਆਂ ਨੂੰ ਆਪੋ-ਆਪਣੇ ਫ਼ਰਜ਼ ਬਾਖ਼ੂਬੀ ਨਿਭਾਉਣ ਦਾ ਸੁਨੇਹਾ ਦਿੱਤਾ।ਸਮਾਗਮ ਦੀ ਪ੍ਰਧਾਨਗੀ ਕਰ ਰਹੇ ਜਤਿੰਦਰਪਾਲ ਸਿੰਘ ਢਿੱਲੋਂ ਨਾਇਬ ਤਹਿਸੀਲਦਾਰ ਲੰਬੀ ਨੇ ਕਿਹਾ ਕਿ ਵਿਰਾਸਤੀ ਪਿੰਡ ਅਤੇ ਸੱਭਿਆਚਾਰਕ ਸਮਾਗਮ 'ਚ ਸ਼ਮੂਲੀਅਤ ਨਾਲ਼ ਉਹਨਾਂ ਨੂੰ ਅਥਾਹ ਖ਼ੁਸ਼ੀ ਹਾਸਿਲ ਹੋਈ ਹੈ।ਸਕੂਲ ਦੇ ਸੇਵਾ ਮੁਕਤ ਅਧਿਆਪਕ ਦਰਸ਼ਨ ਲਾਲ ਗੋਇਲ ਨੇ ਆਦਰਸ਼ ਸਕੂਲ ਭਾਗੂ 'ਚ ਬਿਤਾਏ ਹੋਏ ਆਪਣੇ ਸੁਨਿਹਰੀ ਦਿਨਾਂ ਨੂੰ ਯਾਦ ਕੀਤਾ।ਇਸ ਮੌਕੇ ਖੇਡ ਪ੍ਰਾਪਤੀਆਂ ਵਾਲ਼ੇ ੯੦ ਖਿਡਾਰੀਆਂ,ਅਕਾਦਮਿਕ ਪ੍ਰਾਪਤੀਆਂ ਅਤੇ ਵੱਖ-ਵੱਖ ਗਤੀਵਿਧੀਆਂ 'ਚੋਂ ਮੋਹਰੀ ਸਥਾਨ ਹਾਸਿਲ ਕਰਨ ਵਾਲ਼ੇ ਹੋਣਹਾਰ ਬੱਚਿਆਂ ਨੂੰ ਸਨਮਾਨਤ ਕੀਤਾ।ਸਕੂਲ ਵੱਲੋਂ ਵਕੀਲ ਸਿੰਘ ਸਿੱਧੂ ਨੇ ਸਭ ਦਾ ਧੰਨਵਾਦ ਕੀਤਾ ਅਤੇ ਸਮਾਗਮ ਦੀ ਕਾਮਯਾਬੀ ਲਈ ਸਾਰੇ ਸਟਾਫ਼ ਅਤੇ ਬੱਚਿਆਂ ਨੂੰ ਵਧਾਈ ਦਿੱਤੀ।ਮੰਚ ਦਾ ਸੰਚਾਲਨ ਸ਼ਾਇਰਾਨਾ ਅੰਦਾਜ਼ 'ਚ ਡੀ.ਪੀ.ਈ. ਗੁਰਜੀਤ ਸਿੰਘ ਭੀਟੀਵਾਲ਼ਾ ਅਤੇ ਤਰਸੇਮ ਸਿੰਘ ਬੁੱਟਰ ਨੇ ਕੀਤਾ।ਬੱਚਿਆਂ ਵੱਲੋਂ ਮੰਚ ਸੰਚਾਲਨ ਹਰਪ੍ਰੀਤ ਕੌਰ,ਪ੍ਰਭਜੋਤ ਕੌਰ,ਗੁਰਭਗਤ ਸਿੰਘ ਅਤੇ ਜਗਜੀਤ ਸਿੰਘ ਨੇ ਕੀਤਾ।ਸਕੂਲ ਮੁਖੀ ਜਗਜੀਤ ਕੌਰ ਨੇ ਪ੍ਰਧਾਨਗੀ ਮੰਡਲ 'ਚ ਸ਼ੁਸ਼ੋਭਤ ਸ਼ਖ਼ਸੀਅਤਾਂ ਨੂੰ ਸੁੰਦਰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਬਲਜਿੰਦਰ ਸਿੰਘ ਬਰਾੜ,ਜਨਰਲ ਸਕੱਤਰ ਸੁਨੀਲ ਅਰੋੜਾ,ਸੰਗਠਨ ਸਕੱਤਰ ਗੁਰਜੀਤ ਸਿੰਘ ਬੀਦੋਵਾਲ਼ੀ,ਕੋਆਰਡੀਨੇਟਰ ਆਦਰਸ਼ ਸਕੂਲਜ ਚਰਨਪ੍ਰੀਤ ਕੌਰ,ਪ੍ਰਿੰਸੀਪਲ ਅਮਨਦੀਪ ਕੌਰ ਨੰਦਗੜ੍ਹ,ਪ੍ਰਿੰਸੀਪਲ ਮੁਨੀਸ਼ਾ ਗੁਪਤਾ ਕੋਟਭਾਈ,ਪ੍ਰਿੰਸੀਪਲ ਮਨਿੰਦਰ ਕੌਰ ਈਨਾਖੇੜਾ,ਪ੍ਰਿੰਸੀਪਲ ਚਰਨਜੀਤ ਸਿੰਘ ਰਾਣੀਵਾਲ਼ਾ,ਪ੍ਰਿੰਸੀਪਲ ਬਲਵੀਰ ਕੌਰ ਸੰਧੂ ਸੀਰਵਾਲ਼ੀ ਭੰਗੇਵਾਲ਼ਾ, ਦਵਿੰਦਰ ਸਿੰਘ ਗਿੱਲ ਜਵਾਹਰ ਸਿੰਘ ਵਾਲ਼ਾ,ਸਾਈ ਕੋਚ ਬਾਦਲ ਮੈਡਮ ਰਾਖੀ,ਦਰਸ਼ਨ ਲਾਲ ਗੋਇਲ,ਗੁਰਨੈਬ ਸਿੰਘ ਸਰਾਂ,ਮੇਜਰ ਸਿੰਘ ਸਕੱਤਰ,ਕੁਲਦੀਪ ਸਿੰਘ ਬਰਾੜ ਬੀ.ਆਰ.ਪੀ.,ਬਲਜੀਤ ਸਿੰਘ ਪੀ.ਟੀ.ਆਈ.,ਰਿੰਕੂ,ਗੁਰਮੀਤ ਸਿੰਘ ਕਰਾਟੇ ਕੋਚ,ਪਿੰਡ ਭਾਗੂ ਸਮੇਤ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ,ਮਾਪੇ ਅਤੇ ਪਤਵੰਤੇ ਹਾਜ਼ਰ ਸਨ।ਇਸ ਸਮਾਗਮ ਨੂੰ ਕਾਮਯਾਬ ਬਣਾਉਣ ਵਿੱਚ ਵਕੀਲ ਸਿੰਘ ਸਿੱਧੂ,ਮਮਤਾ ਦੁਆ,ਰਾਜਬੀਰ ਕੌਰ,ਇੰਦਰਜੀਤ ਕੌਰ,ਕੁਲਦੀਪ ਸਿੰਘ ਜੂਨੀਅਰ ਸਹਾਇਕ,ਰਜੇਸ਼ ਬਾਂਸਲ,ਗੁਰਜੀਤ ਸਿੰਘ ਭੀਟੀਵਾਲ਼ਾ,ਸੰਜੀਤ ਅਤਰੀ,ਵਿਸ਼ਾਲ ਬੱਤਾ,ਅੰਮ੍ਰਿਤਪਤਲ ਕੌਰ ਧਾਲੀਵਾਲ਼,ਰਿੰਕੂ ਗੁਪਤਾ,ਸੋਨੀ ਗਰਗ,ਸੁਨੇਹ ਲਤਾ,ਹਮੀਰ ਸਿੰਘ ,ਕੁਲਦੀਪ ਸਿੰਘ ਭਾਗੂ,ਪਰਮਜੀਤ ਸਿੰਘ ਵਿਰਕ,ਵੀਰਪਾਲ ਕੌਰ,ਰਮਨਦੀਪ ਕੌਰ,ਸੁਖਜੀਤ ਕੌਰ,ਜਸਵਿੰਦਰ ਕੌਰ,ਕਮਲਜੀਤ ਕੌਰ,ਮਨਪਿੰਦਰ ਕੌਰ,ਰਾਣੀ ਕੌਰ,ਕ੍ਰਿਸ਼ਮਾਂ,ਰੁਪਿੰਦਰ ਕੌਰ,ਸਤਵੀਰ ਕੌਰ,ਜਸਵਿੰਦਰ ਸਿੰਘ ਮਹਿਣਾ,ਗੁਰਪ੍ਰੀਤ ਕੌਰ,ਸਰਬਜੀਤ ਕੌਰ,ਮਨਪ੍ਰੀਤ ਸਿੰਘ,ਅਮਨਦੀਪ ਸਿੰਘ,ਗੁਰਪ੍ਰੀਤ ਸਿੰਘ,ਪਰਮੇਸ਼ਰੀ ਦੇਵੀ ਲਖਵਿੰਦਰ ਸਿੰਘ,ਸ਼ਲਿੰਦਰ,ਨਿੱਕਾ ਰਾਮ,ਜਸਵੀਰ ਕੌਰ,ਗੁਰਕੀਰਤ ਸਿੰਘ,ਸੰਦੀਪ ਸਿੰਘ,ਮੱਘਰ ਸਿੰਘ, ਪਰਮਜੀਤ ਕੌਰ ਅਤੇ ਮਿੱਡ ਡੇ ਮੀਲ ਸਟਾਫ਼ ਦਾ ਵਿਸ਼ੇਸ਼ ਯੋਗਦਾਨ ਰਿਹਾ।