ਭੋਗ 'ਤੇ ਵਿਸ਼ੇਸ਼ :-ਇਕਬਾਲ ਸਿੰਘ ਸਿੱਧੂ ਬੰਗੀ
- ਪੰਜਾਬ
- 10 Aug,2025

ਘਲੇ ਆਵਿਹ ਨਾਨਕਾ ਸਦੇ ਉਠੀ ਜਾਹਿ ||
ਗੁਰਬਾਣੀ ਦੇ ਮਹਾਂਵਾਕ ਅਨੁਸਾਰ ਸ:ਇਕਬਾਲ ਸਿੰਘ ਸਿੱਧੂ ਪਰਮਾਤਮਾ ਦੁਆਰਾ ਬਖਸ਼ੀ ਆਪਣੀ ਸਵਾਸਾਂ ਦੀ ਪੂੰਜੀ ਭੋਗਦੇ ਹੋਏ ਇਸ ਫਾਨੀ ਸੰਸਾਰ ਤੋਂ ਮਿਤੀ 31/07/2025 ਨੂੰ ਮਨਹੂਸ ਦਿਨ ਰੁਖ਼ਸਤ ਹੋ ਗਏ ਹਨ |ਇਸ ਨਰਮ ਅਤੇ ਸ਼ਾਂਤ ਸੁਭਾਅ ਦੇ ਮਾਲਕ ਦਾ ਜਨਮ 15/01/1984 ਨੂੰ ਸੁਭਾਗੇ ਦਿਨ ਨਾਨਕੇ ਪਿੰਡ ਰਾਜਗੜ੍ਹ ਕੁੱਬੇ (ਬਠਿੰਡਾ)ਵਿਖੇ ਨਾਨਾ ਸ:ਲਾਲ ਸਿੰਘ ਤੇ ਨਾਨੀ ਤੇਜ ਕੌਰ ਦੇ ਘਰ 'ਚ ਮਾਤਾ ਗੁਲਾਬ ਕੌਰ ਦੀ ਸੁਲੱਖਣੀ ਕੁੱਖੋਂ ਹੋਇਆ| ਇਲਾਕੇ ਦੀ ਸਤਿਕਾਰਤ ਹਸਤੀ ਆਪ ਜੀ ਦੇ ਪਿਤਾ ਜਥੇਦਾਰ ਜੱਗਰ ਸਿੰਘ ਸਿੱਧੂ ਨੇ ਅਕਾਲੀ ਮੋਰਚਿਆਂ ਤੇ ਪੰਜਾਬੀ ਸੂਬੇ ਦੇ ਸੰਘਰਸ਼ ਦੌਰਾਨ ਜੇਲ੍ਹਾਂ ਕੱਟੀਆਂ |ਕਾਕਾ ਇਕਬਾਲ ਸਿੰਘ ਮਾਂ -ਬਾਪ ਦੇ ਲਾਡਲੇ ਤੇ ਹੋਣਹਾਰ ਸਪੁੱਤਰ ਅਤੇ ਅੱਠ ਭੈਣਾਂ ਦੇ ਛੋਟੇ, ਪਿਆਰੇ ਤੇ ਇਕੱਲੌਤੇ ਵੀਰ ਸਨ |ਆਪ ਨੇ ਪਿਤਾ ਜੀ ਦੀ ਉਂਗਲ ਫੜ ਕੇ ਨੰਨ੍ਹੇ ਕਦਮਾਂ ਨਾਲ ਤੁਰ ਕੇ ਰਾਮਾ ਮੰਡੀ ਤੋਂ ਪੜ੍ਹ ਕੇ ਮਿਡਲ ਤੱਕ ਦੀ ਪੜ੍ਹਾਈ ਪੂਰੀ ਕੀਤੀ|ਇਹਨਾਂ ਦਾ ਸ਼ੁੱਭ ਵਿਆਹ ਪਿੰਡ ਸੇਖੂ ਖੇੜਾ (ਸਿਰਸਾ) ਵਿਖੇ ਸਰਦਾਰ ਜਗਵਿੰਦਰ ਸਿੰਘ ਤੇ ਸਰਦਾਰਨੀ ਲਖਵਿੰਦਰ ਕੌਰ ਦੀ ਲਾਇਕ ਅਤੇ ਹੋਣਹਾਰ ਧੀ ਐਸ਼ਪ੍ਰੀਤ ਕੌਰ ਨਾਲ਼ 2006 'ਚ ਹੋਇਆ|ਐਸ਼ਪ੍ਰੀਤ ਕੌਰ ਦੀ ਸਤਿਕਾਰਤ ਭੂਆ ਸਤਵਿੰਦਰ ਕੌਰ ਤੇ ਫੁੱਫੜ ਚਰਨਜੀਤ ਸਿੰਘ ਸੇਵਾ -ਮੁਕਤ ਪ੍ਰੋਜੈਕਟ ਅਫਸਰ ਨੇ ਐਸ਼ਪ੍ਰੀਤ ਕੌਰ ਨੂੰ ਚੰਗੇ ਸੰਸਕਾਰ ਦੇ ਕੇ ਚਾਵਾਂ ਤੇ ਲਾਡਾਂ ਨਾਲ਼ ਪਾਲ ਕੇ ਵਿਆਹ ਕੀਤਾ|ਇਕਬਾਲ ਸਿੰਘ ਤੇ ਐਸ਼ਪ੍ਰੀਤ ਕੌਰ ਦੀ ਪਰਿਵਾਰਕ ਫੁਲਵਾੜੀ 'ਚ ਕਾਕਾ ਮਨਤਾਜ ਸਿੰਘ ਦੇ ਜਨਮ ਨਾਲ਼ ਮਹਿਕਦੇ ਤਾਜ਼ੇ ਫੁੱਲਾਂ ਦੀ ਤਰ੍ਹਾਂ ਘਰ ਵਿੱਚ ਰੌਣਕ ਹੋਈ |ਗਰੀਬ -ਗੁਰਬੇ ਦੀ ਮਦਦ ਕਰਨ ਵਾਲ਼ੇ ਅਤੇ ਲਾਲਚ-ਬੇਈਮਾਨੀ ਤੋਂ ਕੋਹਾਂ ਦੂਰ ਰਹਿਣ ਵਾਲ਼ੇ ਇਕਬਾਲ ਸਿੰਘ ਨੇ ਕੁਝ ਸਮਾਂ ਰੀਝਾਂ ਨਾਲ਼ ਖੇਤੀਬਾੜੀ ਵੀ ਕੀਤੀ|ਸਰੀਰਕ ਤੌਰ 'ਤੇ ਫਰਤੀਲੇ, ਸੁਨੱਖੇ ਅਤੇ ਕੱਦਾਵਰ, ਖੇਡ ਮੇਲੇ ਵੇਖਣ ਦੇ ਸ਼ੁਕੀਨ ਅਤੇ ਦਿਲੋਂ ਸਮਾਜ ਸੇਵਾ ਕਰਨ ਵਾਲ਼ੇ ਇਕਬਾਲ ਨੇ ਕੁਝ ਸਮਾਂ ਮਾਲਵਾ ਵੈਲਫ਼ੇਅਰ ਕਲੱਬ ਬੰਗੀ ਨਿਹਾਲ ਸਿੰਘ ਦੇ ਉਪ ਪ੍ਰਧਾਨ ਵਜੋਂ ਸਮਾਜ ਸੇਵਾ ਵੀ ਕੀਤੀ| ਇਸ ਚੋਬਰ ਨੂੰ ਇੱਕ ਵਾਰ ਕਲੱਬ ਵੱਲੋਂ 'ਪਿੰਡ ਦਾ ਗੱਭਰੂ' ਨਾਂ ਦੇ ਸਨਮਾਨ ਨਾਲ਼ ਨਿਵਾਜਿਆ ਗਿਆ ਸੀ| ਸਰਦਾਰ ਜੱਗਰ ਸਿੰਘ ਸਿੱਧੂ ਦੇ ਜਥੇਦਾਰ ਹੋਣ ਕਰ ਕੇ ਪਿੰਡ ਵਾਸੀ ਅਕਸਰ ਇਕਬਾਲ ਸਿੰਘ ਨੂੰ ਵੀ ਪਿਆਰ ਨਾਲ਼ ਇਕਬਾਲ ਜਥੇਦਾਰ ਕਹਿ ਕੇ ਬੁਲਾਉਂਦੇ |ਹਸਮੁਖ ਸੁਭਾਅ ਅਤੇ ਦਿਲਦਾਰ ਆਦਮੀ ਇਕਬਾਲ ਸਿੰਘ ਦੀ ਪਿਛਲੇ ਸਮੇਂ ਤੋਂ ਬਿਮਾਰੀ ਦੀ ਹਾਲਤ 'ਚ ਪਰਿਵਾਰ ਨੇ ਖੂਬ ਸੇਵਾ-ਸੰਭਾਲ ਕੀਤੀ, ਪਰ ਡੀ. ਐੱਮ. ਸੀ. ਹਸਪਤਾਲ ਲੁਧਿਆਣਾ ਵਿਖੇ 31/07/2025 ਨੂੰ ਮਹਿਜ਼ 41 ਸਾਲ ਦੀ ਉਮਰ 'ਚ ਆਖਰੀ ਸਾਹ ਲੈ ਕੇ ਇਕਬਾਲ ਸਿੰਘ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਰੋਂਦੇ -ਕੁਰਲਾਉਂਦੇ ਅਧਵਾਟੇ ਛੱਡ ਗਿਆ |ਅੱਜ ਉਸ ਦੇ ਤੁਰ ਜਾਣ ਨਾਲ਼ ਮਾਤਾ ਗੁਲਾਬ ਕੌਰ, ਹਮਸਫ਼ਰ ਐਸ਼ਪ੍ਰੀਤ ਕੌਰ ਤੇ ਨੇਕ ਅਤੇ ਸਤਯੁਗੀ ਪੁੱਤਰ ਮਨਤਾਜ ਸਿੰਘ ਦਾ ਵੇਹੜਾ ਸੁੰਨਾ ਤੇ ਬੇਰੌਣਕਾਂ ਨਜ਼ਰ ਆਉਂਦਾ ਹੈ | ਵੱਡੀਆਂ ਭੈਣਾਂ ਤੇ ਉਹਨਾਂ ਦੇ ਪਰਿਵਾਰਕ ਜੀਅ:- ਗੁਰਜੰਟ ਕੌਰ /ਅਮਰਜੀਤ ਸਿੰਘ, ਸਵ ਮਹਿੰਦਰ ਕੌਰ /ਸਵ ਮਲਕੀਤ ਸਿੰਘ,ਮੁਕੰਦ ਕੌਰ /ਮਿੱਠੂ ਸਿੰਘ, ਸਵ ਬਲਵੀਰ ਕੌਰ /ਜਗਦੇਵ ਸਿੰਘ, ਪਰਮਜੀਤ ਕੌਰ ਭੰਤੋ /ਗੁਰਬਚਨ ਸਿੰਘ, ਜਸਵੀਰ ਕੌਰ /ਸਵ ਜਗਤਾਰ ਸਿੰਘ, ਸਤਵੀਰ ਕੌਰ /ਫਲੇਲ ਸਿੰਘ, ਸਰਵਜੀਤ ਕੌਰ /ਗੁਰਪ੍ਰੀਤ ਸਿੰਘ, ਭਰਾ ਸਵ ਹਰਬੰਸ ਸਿੰਘ, ਗੁਰਲਾਲ ਸਿੰਘ ਰਾਜਗੜ੍ਹ ਕੁੱਬੇ, ਸਾਬਕਾ ਸਰਪੰਚ ਪ੍ਰੇਮਜੀਤ ਸਿੰਘ ਬਾਘਾ ਸਮੇਤ ਸਾਰੇ ਭਾਣਜੇ- ਭਾਣਜੀਆਂ, ਨਿਰਮਲ ਸਿੰਘ ਨਿੰਮਾਂ ਸਮੇਤ ਸਮੂਹ ਸਿੱਧੂ ਪਰਿਵਾਰ, ਰਿਸ਼ਤੇਦਾਰ ਅਤੇ ਸਬੰਧੀ ਅੱਜ ਇਕਬਾਲ ਸਿੰਘ ਬਿਨਾਂ ਉਦਾਸ ਅਤੇ ਪੀੜਤ ਅਵਸਥਾ ਵਿੱਚ ਹਨ |ਪਰਮਾਤਮਾ ਦੇ ਚਰਨਾਂ 'ਚ ਜਾ ਬਿਰਾਜੀ ਇਸ ਨੇਕ ਤੇ ਰੰਗਲੀ ਰੂਹ ਇਕਬਾਲ ਸਿੰਘ ਸਿੱਧੂ ਨਮਿਤ ਰੱਖੇ ਗਏ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਅੱਜ ਮਿਤੀ 10/08/2025(ਐਤਵਾਰ )ਨੂੰ ਗੁਰਦੁਆਰਾ ਸਿੰਘ ਸਭਾ ਸਾਹਿਬ ਬੰਗੀ ਨਿਹਾਲ ਸਿੰਘ (ਬਠਿੰਡਾ)ਵਿਖੇ ਦੁਪਹਿਰ 12 ਤੋਂ 1ਵਜੇ ਦੇ ਦਰਮਿਆਨ ਹੋਵੇਗੀ, ਜਿੱਥੇ ਪਰਿਵਾਰਕ ਜੀਅ, ਰਿਸ਼ਤੇਦਾਰ, ਸੰਬੰਧੀ, ਇਲਾਕਾ ਨਿਵਾਸੀ, ਰਾਜਸੀ ਆਗੂ , ਸੱਭਿਆਚਾਰਕ ਤੇ ਕਲਾ ਵਰਗ,ਧਾਰਮਿਕ ਹਸਤੀਆਂ, ਮੁਲਾਜ਼ਮ ਵਰਗ ਆਦਿ ਖੇਤਰਾਂ ਦੇ ਸੁਹਿਰਦ ਸੱਜਣ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਅਰਪਿਤ ਕਰਨਗੇ |
ਸ਼ਬਦ -ਰਚਨਾ :
ਲੈਕਚਰਾਰ ਤਰਸੇਮ ਸਿੰਘ ਬੁੱਟਰ
Posted By:

Leave a Reply