ਵਿਸ਼ਵਨਾਥ ਬਠ ਉੱਤਰਾਖੰਡ ਜਾਗ੍ਰਤੀ ਮੰਚ ਰਜਿਸਟਰ ਦੇ ਬਣੇ ਪ੍ਰਧਾਨ
- ਪੰਜਾਬ
- 04 Aug,2025
ਰਾਜਪੁਰਾ, 4 ਅਗਸਤ: (ਰਾਜੇਸ਼ ਡਾਹਰਾ )
ਉਤ੍ਰਾਖੰਡ ਜਾਗਰਤੀ ਮੰਚ ਰਜਿਸਟਰਡ ਵੱਲੋਂ ਅੱਜ ਚੁਨਾਵ ਅਧਿਕਾਰੀ ਰਾਕੇਸ਼ ਬੈਜਵਾਲ ਦੀ ਦੇਖਰੇਖ ਵਿੱਚ ਪ੍ਰਧਾਨਗੀ ਦੇ ਚੁਣਾਵ ਸੰਪੰਨ ਹੋਏ ਜਿਸ ਵਿੱਚ ਸਰਬ ਸੰਮਤੀ ਦੇ ਨਾਲ ਵਿਸ਼ਵਨਾਥ ਬੱਟ ਨੂੰ 2025 -26 ਦੇ ਲਈ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ ਅਤੇ ਉਪ ਪ੍ਰਧਾਨ ਚੰਦਰ ਮੋਹਨ ਪਰਮਾਨੰਦ ਪਾਂਡੇ ਸੈਕਟਰੀ ਗਰੀਸ਼ ਸੇਮਵਾਲ, ਸੱਸੀ ਪ੍ਰਕਾਸ਼ ਅਤੇ ਕੈਸ਼ੀਅਰ ਮਹੇਸ਼ ਨਟਿਆਲ ਨੂੰ ਬਣਾਇਆ ਗਿਆ ।ਇਸ ਦੌਰਾਨ ਵਿਸ਼ਵਨਾਥ ਭਟ ਨੇ ਆਪਣੀ ਕਾਰਜਕਾਰਨੀ ਬਣਾਦੇ ਹੁਏ ਸਭ ਨੂੰ ਜਾਗਰਿਤੀ ਮੰਚ ਦੇ ਅਹੁਦੇਦਾਰਾਂ ਵਜੋਂ ਂ ਨਿਵਾਜਾਆ ਅਤੇ ਨਾਲ ਹੀ ਉੱਤਰਾਖੰਡ ਜਾਗ੍ਰਿਤੀ ਮੰਚ ਮਹਿਲਾ ਸਕੀਰਤਨ ਮੰਡਲੀ ਦੀ ਪ੍ਰਧਾਨ ਸ਼੍ਰੀਮਤੀ ਸਰਲਾ ਬੈਜਵਾਲ ਅਤੇ ਮੁਨੀ ਗੁਰੀਲਾ ਨੂੰ ਵੀ ਜਿੰਮੇਵਾਰੀ ਸੌਂਪੀ ਗਈ। ਇਸ ਮੌਕੇ ਤੇ ਪ੍ਰਧਾਨ ਵਿਸ਼ਵਨਾਥ ਭੱਟ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਉੱਤਰਾਖੰਡ ਜਾਗ੍ਰਿਤੀ ਮੰਚ ਵੱਲੋਂ ਵੱਖ-ਵੱਖ ਸਮਾਜ ਭਲਾਈ ਦੇ ਕਾਰਜ ਕੀਤੇ ਜਾਣਗੇ ਜਿਸ੍ ਦੇ ਲਈ ਉੱਤਰਾਖੰਡ ਜਾਗ੍ਰਿਤੀ ਮੰਚ ਦੇ ਸਾਰੇ ਮੈਂਬਰਾਂ ਤੋਂ ਸਹਿਯੋਗ ਦੀ ਅਪੀਲ ਕੀਤੀ ਅਤੇ ਇਸ ਮੰਚ ਨੂੰ ਵਧੀਆ ਤਰੀਕੇ ਨਾਲ ਚਲਾਣ ਅਤੇ ਲੋਕ ਹਿੱਤ ਵਿੱਚ ਕੰਮ ਕਰਕੇ ਮੰਚ ਨੂੰ ਸ਼ਿਖਰਾਂ ਤੱਕ ਲਿਜਾਣ ਦਾ ਪ੍ਰਣ ਲਿੱਤਾ ਦੇ ਨਾਲ ਹੀ ਉੱਤਰਾਖੰਡ ਜਾਗ੍ਰਿਤੀ ਮੰਚ ਮੈਲਾ ਸਕੀਰਤਨ ਮੰਡਲੀ ਨੂੰ ਵੀ ਇਹ ਅਪੀਲ ਕੀਤੀ ਕਿ ਵੱਧ ਤੋਂ ਵੱਧ ਕੁੜੀਆਂ ਅਤੇ ਔਰਤਾਂ ਦੀ ਮਦਦ ਕੀਤੀ ਜਾਵੇ ਤਾਂ ਕਿ ਸਮਾਜ ਵਿੱਚ ਉੱਤਰਾਖੰਡ ਜਾਗ੍ਰਿਤੀ ਮੰਚ ਆਪਣੀ ਪਹਿਚਾਨ ਹੋਰ ਮਜਬੂਤ ਕਰ ਸਕੇ ਇਸ ਮੌਕੇ ਤੇ ਨੀਲ ਕੰਠ ਕਾਂਡਪਾਲ ਸ੍ਰੀਮਤੀ ਸ਼ਸ਼ੀ ਪੁਰੋਹਿਤ ਜਗਦੀਸ਼ ਸਿੰਘਵਾਲ ਸ਼੍ਰੀਮਤੀ ਉਰਮਲਾ ਕਿ ਮੋਠੀ ਕੁਸਮ ਬੈਜਵਾਲ ਅਤੇ ਹੋਰ ਪਤਵੰਤੇ ਮੌਜੂਦ ਰਹੇ ਤੇ ਮੰਚ ਨੂੰ ਸਿਖਰਾਂ ਤੱਕ ਲਿਜਾਣ ਦੇ ਲਈ ਸਾਥ ਦੇਣ ਦੀ ਗੱਲ ਆਖੀ।
Posted By:

Leave a Reply