2 ਸਤੰਬਰ, ਲੰਬੀ (ਬੁੱਟਰ )ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਭਾਗੂ ਦੇ ਬੀ.ਆਈ. ਐੱਸ. ਕਲੱਬ ਦੇ ਬੱਚਿਆਂ ਨੇ ਪ੍ਰਿੰਸੀਪਲ ਜਗਜੀਤ ਕੌਰ ਜੀ ਦੀ ਗਤੀਸ਼ੀਲ ਦਿਸ਼ਾ -ਨਿਰਦੇਸ਼ਨਾ 'ਚ, ਲੈਕਚਰਾਰ ਕਮਿਸਟਰੀ ਸਨੇਹ ਲਤਾ ਤੇ ਲੈਕਚਰਾਰ ਗਣਿਤ ਰਿੰਕੂ ਗੁਪਤਾ ਦੀ ਸੁਚੱਜੀ ਅਗਵਾਈ 'ਚ ਅਤੇ ਵਿਸ਼ਾਲ ਤੋਮਰ ਡਾਇਰੈਕਟਰ ਤੇ ਮੁਖੀ ਭਾਰਤ ਮਾਨਕ ਬਿਓਰੋ ਚੰਡੀਗੜ੍ਹ(ਪੰਜਾਬ ),ਵਿਕਸਿਤ ਕੁਮਾਰ ਸਟੈਂਡਰਡ ਪ੍ਰੋਮੋਸ਼ਨ ਅਫਸਰ ਚੰਡੀਗੜ੍ਹ ਅਤੇ ਸਿੱਖਿਆ ਵਿਭਾਗ ਪੰਜਾਬ ਦੇ ਸਹਿਯੋਗ ਸਦਕਾ ਇੱਕ ਰੋਜ਼ਾ ਟੂਰ ਪੰਜਾਬ ਮਿਲਕਫੈਡ ਦੇ ਅਦਾਰੇ ਵੇਰਕਾ ਮਿਲਕ ਪਲਾਂਟ ਬਠਿੰਡਾ ਲਾਇਆ ਗਿਆ| ਇਸ ਫੇਰੀ ਦੌਰਾਨ ਵੇਰਕਾ ਮਿਲਕ ਪਲਾਂਟ ਬਠਿੰਡਾ ਦੇ ਅਫਸਰ ਸਾਹਿਬਾਨ ਤੇ ਕਰਮਚਾਰੀਆਂ ਵੱਲੋਂ ਬੱਚਿਆਂ ਨੂੰ ਵੇਰਕਾ ਵੱਲੋਂ ਤਿਆਰ ਕੀਤੇ ਜਾਂਦੇ ਮਨੁੱਖੀ ਖਾਧ ਪਦਾਰਥਾਂ ਦੀ ਤਿਆਰੀ, ਸ਼ੁੱਧਤਾ, ਪੈਕਿੰਗ, ਮੰਡੀਕਰਨ ਦੇ ਨਾਲ਼ -ਨਾਲ਼ ਦੁੱਧ ਦੀ ਪ੍ਰੋਸੈਸਿੰਗ 'ਚ ਵਰਤੀ ਜਾਂਦੀ ਮਸ਼ੀਨਰੀ ਬਾਰੇ ਵਿਸਥਾਰ 'ਚ ਅਤੇ ਵਿਗਿਆਨਕ ਢੰਗ ਨਾਲ ਜਾਣਕਾਰੀ ਪ੍ਰਦਾਨ ਕੀਤੀ|ਉਹਨਾਂ ਬੱਚਿਆਂ ਨੂੰ ਡੇਅਰੀ ਦੇ ਖੇਤਰ ਦੀ ਉਚੇਰੀ ਵਿੱਦਿਆ ਤੇ ਰੋਜ਼ਗਾਰ ਦੇ ਮੌਕਿਆਂ ਬਾਰੇ ਵੀ ਜਾਗਰੂਕ ਕੀਤਾ |ਮੇਜ਼ਬਾਨ ਵੇਰਕਾ ਪਲਾਂਟ ਦੇ ਪ੍ਰਬੰਧਕਾਂ ਵੱਲੋਂ ਬੱਚਿਆਂ ਤਰਫ਼ੋਂ ਪੁੱਛੇ ਗਏ ਪ੍ਰਸ਼ਨਾਂ ਦੇ ਤਸੱਲੀਬਖ਼ਸ਼ ਤਰੀਕੇ ਨਾਲ ਉੱਤਰ ਦਿੱਤੇ |ਬੱਚਿਆਂ ਨੇ ਇਹਨਾਂ ਸੁਨਹਿਰੀ ਤੇ ਮੁੱਲਵਾਨ ਯਾਤਰਾ ਦਾ ਖ਼ੂਬ ਫ਼ਾਇਦਾ ਉਠਾਇਆ ਅਤੇ ਸਵਾਦਿਸ਼ਟ ਤੇ ਪੌਸ਼ਟਿਕ ਦੁਪਹਿਰ ਦਾ ਖਾਣਾ ਵੀ ਖਾਧਾ |ਭਾਰਤ ਮਾਨਕ ਬਿਓਰੋ ਦੇ ਹਾਜ਼ਰ ਅਫਸਰ ਸਾਹਿਬਾਨ ਵੱਲੋਂ ਵੇਰਕਾ ਮਿਲਕ ਪਲਾਂਟ ਬਠਿੰਡਾ ਦੇ ਪ੍ਰਬੰਧਕਾਂ ਦਾ ਦਿਲੀ ਧੰਨਵਾਦ ਕੀਤਾ |